- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਨਪੀ ਸਕੂਲ ਬਹਿਰਾਮਪੁਰ ਜਿੰਮੀਦਾਰਾਂ ਦੇ ਖਿਡਾਰੀਆ ਨੇ ਜਿੱਤੇ ਮੈਡਲ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਪੰਜਾਬ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿੰਮੀਦਾਰਾ ਦੀਆਂ ਵੱਖ-ਵੱਖ ਟੀਮਾਂ ਨੇ ਖੇਡਾਂ ਵਤਨ ਪੰਜਾਬ ਦੀਆ ਵਿਚ ਚੰਗਾ ਪ੍ਰਦਰਸ਼ਨ ਕਰਕੇ ਨਾਮਣਾ ਖੱਟਿਆ ਹੈ। ਪਿਛਲੇ ਦਿਨ ਸਕੂਲ ਪਹੁੰਚਣ ’ਤੇ ਕਿੱਕ ਬੌਕਸਿੰਗ ਦੇ ਖਿਡਾਰੀਆ ਦੀ ਸਕੂਲ ਪ੍ਰਬੰਧਕਾਂ ਵੱਲੋਂ ਹੌਸਲਾ ਅਫ਼ਜਾਈ ਕੀਤੀ ਗਈ। ਸਕੂਲ ਪ੍ਰਿੰਸੀਪਲ ਹਰਸਿਮਰਨਜੀਤ ਕੌਰ ਨੇ ਦੱਸਿਆ ਕਿ ਕਿੰਕ ਬੌਕਸਿੰਗ ਦੇ 14 ਸਾਲਾ ਵਰਗ ਵਿਚ ਖਿਡਾਰੀ ਸਹਿਜਪ੍ਰੀਤ ਕੌਰ ਨੇ ਗੋਲਡ, ਪਰਮਵੀਰ ਸਿੰਘ ਤੇ ਹਰਸਿਮਰੀਤ ਕੌਰ ਨੇ ਸਿਲਵਰ ਮੈਡਲ ਜਿੱਤੇ ਹਨ।
ਇਸੇ ਤਰਾਂ ਅੰਡਰ 17 ਵਿਚ ਹਰਸਿਮਰ ਕੌਰ ਨੇ ਮੈਡਲ ਜਿੱਤਿਆ। ਉਨ੍ਹਾਂ ਟੀਮ ਦੇ ਕੋਚ ਮਨਜਿੰਦਰ ਸਿੰਘ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਯੋਗ ਕੋਚਿੰਗ ਸਦਕਾ ਸਕੂਲ ਦੇ ਖਿਡਾਰੀਆ ਨੇ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾਕਿ ਸਕੂਲ ਵਿਚ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜੇ ਰੱਖਣ ਲਈ ਹਰ ਰੋਜ ਵੱਖ-ਵੱਖ ਖੇਡਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸ਼ਤ ਰੱਖਦੀਆ ਹਨ ਉੱਥੇ ਭਾਈਚਾਰਕ ਸਾਂਝ ਨੂੰ ਵੀ ਵਧਾਉਦੀਆ ਹਨ। ਸਕੂਲ ਦੇ ਡਾਇਰੈਕਟਰ ਪਰਮਿੰਦਰ ਸ਼ਰਮਾ ਨੇ ਕਿਹਾਕਿ ਸਰਕਾਰ ਦਾ ਚੰਗਾਂ ਉਪਰਾਲਾਂ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾਕਿ ਆਉਣ ਵਾਲੇ ਸਮੇਂ ਵਿਚ ਹੋਰ ਮੱਲਾਂ ਮਾਰਨ ਲਈ ਸਖਤ ਮਿਹਨਤ ਕਰੋਂ ਤਾਂ ਹੀ ਆਪਾਂ ਆਪਣੀ ਮੰਜਿਲ ‘ਤੇ ਪਹੁੰਚ ਸਕਦੇ ਹਾਂ। ਇਸ ਮੌਕੇ ਤੇ ਸਕੂਲ ਸਟਾਫ਼ ਵੀ ਹਾਜ਼ਰ ਸੀ।