ਬੇਟ ਏਰੀਏ ਦੇ ਪਿੰਡਾਂ ’ਚੋਂ ਤੀਰਥ ਯਾਤਰਾ ਬੱਸਾਂ ਰਵਾਨਾ ਬੇਟ ਏਰੀਏ ਦੇ ਪਿੰਡਾਂ ਚੋ ਤੀਰਥ ਯਾਤਰਾਂ ਬੱਸਾਂ ਨੂੰ ਕੀਤਾ ਰਵਾਨਾ
Publish Date: Tue, 13 Oct 2026 03:35 PM (IST)
Updated Date: Tue, 13 Oct 2026 03:36 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ ਬਹਿਰਾਮਪੁਰ: ਪੰਜਾਬ ਸਰਕਾਰ ਵਲੋ ਚਲਾਈ ਤੀਰਥ ਯਾਤਰਾ ਯੋਜਨਾ ਅਧੀਨ ਬੇਟ ਏਰੀਆ ਦੇ ਪਿੰਡ ਬਹਿਰਾਮਪੁਰ ਬੇਟ, ਰਾਮਪੁਰ, ਮੋਹਣ ਮਾਜਰਾ, ਫਹਿਤਗੜ੍ਹ ਵੀਰਾਨ, ਸਾਰੰਗਪੁਰ, ਚੱਕ ਲੋਹਰੀ, ਪੰਜਪੇਡਾ, ਸੁਲਤਾਨਪੁਰ,ਮੱਕੋਵਾਲ ਕਲਾ ਤੋ ਬੱਸਾਂ ਨੂੰ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਤੀਰਥ ਯਾਤਰਾਂ ਬੱਸਾਂ ਨੂੰ ਰਵਾਨਾਂ ਕਰਨ ਤੋ ਪਹਿਲਾ ਸੰਬੋਧਨ ਕਰਦਿਆ ਪੰਜਾਬ ਸਰਕਾਰ ਵਲੋ ਚਲਾਈਆ ਜਾ ਰਹੀਆ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਦਿਨ ਵੇਲੇ ਦਿੱਤੀ ਜਾਦੀ ਹੈ ਕਿ ਵੀ ਹਰ ਕਿਸਾਨ ਰਾਤ ਨੂੰ ਅਪਣੇ ਘਰੇ ਆਰਾਮ ਨਾਲ ਪੈ ਸਕੇ, ਘਰਾਂ ਦੀ ਬਿਜਾਈ ਮੁਫਤ, ਮਾਵਾਂ ਭੈਣਾਂ ਸਤਕਾਰ ਯੋਜਨਾਂ ਅਧੀਨ ਪੈਸੇ ਖਾਤਿਆਂ ’ਚ ਪਾਏ ਗਏ, ਸਿਹਤ ਯੋਜਨਾਂ ਅਧੀਨ 10 ਲੱਖ ਰੁਪਏ ਦੇ ਇਲਾਜ ਵਾਲੇ ਕਾਰਡ ਅਤੇ ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਜੋੜਨਾ ,ਪਿੰਡਾਂ ਚ ਮਹੱਲਾ ਕਲੀਨਿਕ,ਤੇ ਸੁਵਿਧਾ ਕੇਂਦਰ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਮੋਹਣ ਸਿੰਘ ਕੁਆਰਡੀਨੇਟਰ, ਕਰਨਵੀਰ ਸਿੰਘ ਚੇਅਰਮੈਨ, ਵਿਕਰਾਂਤ ਠਾਕੁਰ, ਪਰਮਜੀਤ ਸਿੰਘ ਬਲਾਕ ਪ੍ਰਧਾਨ, ਦਰਸ਼ਨਪਾਲ ਸਰਮਾ,ਜਗਤਾਰ ਸਿੰਘ ਬਹਿਰਾਮਪੁਰਬੇਟ, ਨਿਰਮਲ ਸਿੰਘ ਮਾਵੀ, ਕ੍ਰਿਸ਼ਨ ਕੁਮਾਰ, ਹਰਪ੍ਰੀਤ ਸਿੰਘ ਰਿੰਪਲ ਮੋਹਣ ਮਾਜਰਾ, ਦੀਪਾ ਨੰਬਰਦਾਰ ਮੱਕੋਵਾਲ, ਮਾਸਟਰ ਜਗਦੇਵ ਸਿੰਘ ਰਾਮਪੁਰ ਆਦਿ ਸੰਗਤ ਹਾਜ਼ਰ ਸੀ।