- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
72 ਸਾਲ ਦੀ ਉਮਰ ’ਚ ਵੀ ਦੌੜ ਦਾ ਜਜ਼ਬਾ ਕਾਇਮ, ਮੋਹਨ ਚਾਹਲ ਨੇ ਜਿੱਤੇ ਦੋ ਤਮਗੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਨਹਿਰੂ ਸਟੇਡੀਅਮ ਰੂਪਨਗਰ ’ਚ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਅਥਲੈਟਿਕਸ ਮੁਕਾਬਲਿਆਂ ਵਿਚ 70 ਸਾਲ ਤੋਂ ਉੱਪਰ ਉਮਰ ਵਰਗ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸੇ ਦੌਰਾਨ ਦਸ਼ਮੇਸ਼ ਨਗਰ ਰੂਪਨਗਰ ਦੇ 72 ਸਾਲਾ ਮੋਹਨ ਸਿੰਘ ਚਾਹਲ ਨੇ ਦੌੜਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਤਮਗੇ ਜਿੱਤੇ ਹਨ। ਉਨ੍ਹਾਂ 400 ਮੀਟਰ ਦੌੜ 2 ਮਿੰਟ 04 ਸੈਕਿੰਡ ’ਚ ਪੂਰੀ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 800 ਮੀਟਰ ਦੌੜ 5 ਮਿੰਟ ’ਚ ਪੂਰੀ ਕਰਕੇ ਪਹਿਲੇ ਸਥਾਨ ’ਤੇ ਰਹੇ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਮੁਕਾਬਲੇ ਸ਼ਰੀਰਕ ਸਿਹਤਮੰਦੀ ਤੇ ਸਮਰੱਥਾ ਦਾ ਜੌਹਰ ਦਿਖਾਉਣ ਦਾ ਸਫਲ ਮੰਚ ਹੈ ਜਿਸ ਵਿਚ ਵਡੇਰੀ ਉਮਰ ਦੇ ਵਰਗ ਦੇ ਨਾਗਰਿਕਾਂ ਨੂੰ ਸ਼ਾਮਲ ਕਰਨਾ ਸੂਬਾ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਸੈਰ ਕਰਨ, ਖੇਡਾਂ ਨਾਲ ਜੁੜਨ, ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਫਾਸਟ ਫੂਡ ਦੀ ਬਜਾਏ ਘਰ ਦੇ ਬਣੇ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣ।