ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਦੋ ਪਿੰਡਾਂ ਦੇ ਰਾਹਗੀਰ ਪਰੇਸ਼ਾਨ
ਸੜਕ ’ਤੇ ਖੜੇ ਗੰਦੇ ਪਾਣੀ ਕਾਰਨ ਦੋ ਪਿੰਡਾਂ ਦੇ ਰਾਹਗੀਰ ਪਰੇਸ਼ਾਨ
Publish Date: Wed, 18 Feb 2026 04:55 PM (IST)
Updated Date: Wed, 18 Feb 2026 04:57 PM (IST)

ਗਰਾਮ ਪੰਚਾਇਤਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖਤ ਸ਼ਿਕਾਇਤ ’ਤੇ ਵੀ ਨਹੀਂ ਹੋਈ ਕੋਈ ਕਾਰਵਾਈ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸੜਕ ’ਤੇ ਖੜਦੇ ਗੰਦੇ ਪਾਣੀ ਕਾਰਨ ਦੋ ਪਿੰਡਾਂ ਦੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ, ਜਿਸ ਦਾ ਖਾਮਿਆਜਾ ਜਿਆਦਾ ਤੌਰ ’ਤੇ ਸਕੂਲੀ ਬੱਚੇ ਅਤੇ ਪੈਦਲ ਜਾਣ ਵਾਲੇ ਭੁਗਤ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਇੱਕ ਪਰਿਵਾਰ ਕਾਰਨ ਸਾਰੇ ਪਿੰਡ ਵਾਸੀ ਦੁੱਖੀ ਹਨ। ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਅਤੇ ਗ੍ਰਾਮ ਪੰਚਾਇਤ ਪਿੰਡ ਗਾਜੀਪੁਰ ਬਾਸ ਦੀਆਂ ਦੋ ਪੰਚਾਇਤਾਂ ਵੱਲੋਂ ਲਿਖਤੀ ਇੱਕ ਦਰਖਾਸਤ ਜੁਲਾਈ ਮਹੀਨੇ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤੀ ਗਈ ਕਿ ਪਿੰਡ ਦੇ ਰਾਮ ਰਤਨ ਅਤੇ ਕੁਸਲਿਆ ਦੇਵੀ ਦੇ ਪਰਿਵਾਰ ਵੱਲੋਂ ਪੀ ਡਬਲਿਊ ਡੀ ਦੀ ਸੜਕ ਉੱਤੇ ਆਪਣੇ ਘਰ ਦਾ ਲੈਟਰਿੰਗ ਬਾਥਰੂਮਾਂ ਦਾ ਗੰਦਾ ਪਾਣੀ ਸੜਕ ਉੱਤੇ ਛੱਡਿਆ ਹੋਇਆ ਹੈ। ਦੋ ਪਿੰਡਾਂ ਦੇ ਰਾਹਗੀਰ ਅਤੇ ਸੀਨੀਅਰ ਸੈਕੰਡਰੀ ਸਕੂਲ ਗਰਦਲੇ ਨੂੰ ਜਾਣ ਵਾਲੇ ਸਕੂਲ ਦੇ ਲਗਭਗ 100 ਦੇ ਕਰੀਬ ਬੱਚੇ ਇਸ ਗੰਦੇ ਪਾਣੀ ਦੇ ਵਿਚ ਤੋਂ ਹੋ ਕੇ ਲੰਘਦੇ ਹਨ। ਸਵੇਰੇ ਸਕੂਲੀ ਬੱਚਿਆਂ ਨੂੰ ਜਾਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੱਚਿਆਂ ਦੀਆਂ ਸਕੂਲੀ ਵਰਦੀਆਂ ਵੀ ਖਰਾਬ ਹੋ ਜਾਂਦੀਆਂ ਹਨ। ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਫਰਵਰੀ ਮਹੀਨੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਆ ਕੇ ਮੌਕਾ ਵੇਖਣਾ ਮੁਨਾਸਬ ਨਹੀਂ ਸਮਝਿਆ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸ਼ਿਕਾਇਤ ਏ ਡੀ ਸੀ ਡੀ ਰੂਪਨਗਰ ਅਤੇ ਪੀ ਡਬਲ ਡੀ ਵਿਭਾਗ ਦੇ ਮੁੱਖੀ ਨੂੰ ਭੇਜੀ ਗਈ ਸੀ, ਜਿਸ ਉੱਤੇ ਸਿਰਫ ਛੇ ਮਹੀਨੇ ਤੋਂ ਚਿੱਠੀ ਪੱਤਰ ਹੀ ਚੱਲ ਰਹੇ ਹਨ। ਇਸ ਸਮੱਸਿਆ ਦੀ ਲਿਖਤੀ ਸ਼ਿਕਾਇਤ ਐਸ ਡੀ ਐਮ ਰੂਪਨਗਰ ਨੂੰ ਵੱਖਰੇ ਤੌਰ ’ਤੇ ਦਿੱਤੀ ਗਈ ਜਿਸ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ। ਅਧਿਕਾਰੀਆਂ ਵੱਲੋਂ ਸਿਰਫ ਚਿੱਠੀ ਪੱਤਰ ਦੀ ਗੇਮ ਹੀ ਖੇਡੀ ਜਾ ਰਹੀ ਹੈ, ਕਦੇ ਚਿੱਠੀ ਪੱਤਰ ਬੀ ਡੀ ਪੀ ਓ ਦਫਤਰ ਨੂੰ ਕਦੇ ਡੀ ਡੀ ਪੀ ਓ ਦਫਤਰ ਨੂੰ ਡੀ ਡੀ ਪੀ ਓ ਦਫਤਰ ਵੱਲੋਂ ਚਿੱਠੀ ਪੱਤਰ। ਪੰਚਾਇਤ ਨੂੰ ਪਿੰਡ ਦੇ ਸੈਂਕੜੇ ਰਾਹਗੀਰ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਦੋ ਪਿੰਡਾਂ ਦੇ ਨਿਵਾਸੀਆਂ ਵੱਲੋਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੜਕ ’ਤੇ ਖੜੇ ਇਸ ਗੰਦੇ ਪਾਣੀ ਤੋਂ ਨਿਜਾਤ ਦਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂਂ ਦਾ ਪੀ ਡਬਲਿਊ ਡੀ ਦੇ ਪ੍ਰਸ਼ਾਸਨ ਨੂੰ ਸਵਾਲ ਹੈ ਕੀ ਆਪਣੇ ਘਰ ਦਾ ਗੰਦਾ ਪਾਣੀ ਕੋਈ ਵੀ ਵਿਅਕਤੀ ਪੀ ਡਬਲਿਊ ਡੀ ਵੱਲੋਂ ਬਣਾਈ ਸੜਕ ਦੇ ਉੱਤੇ ਛੱਡ ਸਕਦਾ ਹੈ ਜਾਂ ਪ੍ਰਸ਼ਾਸਨ ਹੀ ਇੰਨਾ ਬੇਵਸ ਹੋ ਚੁੱਕਿਆ ਹੈ ਕਿ ਦੋਸ਼ੀਆਂ ਨੂੰ ਸਿਰਫ ਚਿੱਠੀ ਪੱਤਰ ਲਿਖ ਕੇ ਹੀ ਸਾਰਿਆ ਜਾ ਰਿਹਾ ਹੈ, ਕੋਈ ਬਣਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਇਹ ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਦੇ ਸਰਪੰਚ ਮੇਜਰ ਸਿੰਘ, ਗ੍ਰਾਮ ਪੰਚਾਇਤ ਬਾਸ ਗਾਜ਼ੀਪੁਰ ਦੇ ਸਰਪੰਚ ਲਖਵੀਰ ਸਿੰਘ ਅਤੇ ਮੈਂਬਰ ਪੰਚਾਇਤ ਜਸਵਿੰਦਰ, ਮੈਂਬਰ ਪੰਚਾਇਤ ਗੋਲਡੀ ਨੰਬਰਦਾਰ, ਬਹਾਦਰ ਸਿੰਘ ਨੰਬਰਦਾਰ, ਮਨਜੀਤ ਸਿੰਘ ਸਾਬਕਾ ਸੰਮਤੀ ਮੈਂਬਰ, ਸਰਪੰਚ ਗੁਰਮੇਲ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਦਲਜੀਤ ਸਿੰਘ ਲਿੱਟੀ, ਮਲਕੀਤ ਸਿੰਘ ਮੈਂਬਰ ਪੰਚਾਇਤ, ਰਜਿੰਦਰ ਸਿੰਘ ਰਾਜੀ, ਵਰਿੰਦਰ ਸਿੰਘ ਵਿੱਕੀ, ਕੁਲਵਿੰਦਰ ਸਿੰਘ ਕਿੰਦੀ, ਸੱਜਣ ਸਿੰਘ, ਪੰਡਿਤ ਦੇਸਰਾਜ, ਪ੍ਰੇਮ ਲਾਲ, ਤੀਰਥ ਰਾਮ, ਅਸ਼ੋਕ ਕੁਮਾਰ, ਰਜਿੰਦਰ ਸਿੰਘ ਕਾਕਾ, ਕਰਨੈਲ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ, ਸੂਰਤ ਸਿੰਘ, ਇੰਦਰਜੀਤ ਸਿੰਘ, ਮੇਜਰ ਸਿੰਘ ਆਦੀ ਮੌਜੂਦ ਸਨ।