- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਲਾ ਸਹਿਕਾਰੀ ਸਭਾ ਦੇ ਪਰਮਜੀਤ ਸਿੰਘ ਬੱਬੂ ਪ੍ਰਧਾਨ ਤੇ ਲਖਵੀਰ ਸਿੰਘ ਜਿੰਦਾਪੁਰ ਬਣੇ ਮੀਤ ਪ੍ਰਧਾਨ

ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ/ ਬਹਿਰਾਮਪੁਰ : ਦੀ ਬੇਲਾ ਬਹੁਮੰਤਵੀ ਸਹਿਕਾਰੀ ਖੇਤੀ ਸਭਾ ਬੇਲਾ ਦੀ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਸੈਕਟਰੀ ਹਰਬੰਸ ਸਿੰਘ ਨੇ ਦੱਸਿਆ ਕਿ ਸਭਾ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਪਰਮਜੀਤ ਸਿੰਘ ਪ੍ਰਧਾਨ ਰਸੀਦਪੁਰ ਚੁਣੇ ਗਏ ਤੇ ਲਖਵੀਰ ਸਿੰਘ ਜਿੰਦਾਪੁਰ ਮੀਤ ਪ੍ਰਧਾਨ। ਜੋਨ ਨੰਬਰ ਇੱਕ ਤੋਂ ਲਖਵਿੰਦਰ ਸਿੰਘ ਕਮੇਟੀ ਮੈਂਬਰ, ਗੁਰਵਿੰਦਰ ਸਿੰਘ, ਰਾਹੁਲ ਸਰਮਾ, ਰਵਿੰਦਰ ਕੌਰ, ਜੋਨ ਨੰਬਰ ਦੋ ਫਿਰੋਜ਼ਪੁਰ ਤੋ ਦਲੀਪ ਸਿੰਘ ਕਮੇਟੀ ਮੈਂਬਰ, ਗੁਰਮੀਤ ਸਿੰਘ, ਰਛਪਾਲ ਕੌਰ ਕਮੇਟੀ, ਜੋਨ ਤਿੰਨ ਬਲਰਾਮਪੁਰ ਤੋ ਹਾਕਮ ਸਿੰਘ ਕਮੇਟੀ ਮੈਂਬਰ, ਜੋਨ ਚਾਰ ਰਸੀਦਪੁਰ ਤੋ ਪਰਮਜੀਤ ਸਿੰਘ ਰਸੀਦਪੁਰ ਮੈਂਬਰ, ਜੋਨ ਨੰਬਰ ਪੰਜ ਅਟਾਰੀ ਤੋ ਸੁਰਮੁੱਖ ਸਿੰਘ ਜੱਸੜਾ ਕਮੇਟੀ ਮੈਂਬਰ, ਜੋਨ ਨੰਬਰ ਛੇ ਜਿੰਦਾਪੁਰ ਤੋ ਲਖਵੀਰ ਸਿੰਘ ਘੁੜਕੇਵਾਲ ਮੈਂਬਰ ਆਦਿ ਮੈਂਬਰ ਸਰਵਸੰਮਤੀ ਨਾਲ ਚੁਣੇ। ਪ੍ਰਧਾਨ ਪਰਮਜੀਤ ਸਿੰਘ ਰਸੀਦਪੁਰ ਨੇ ਕਿਹਾ ਕਿ ਮੈਨੂੰ ਜੋ ਸੇਵਾ ਦਿੱਤੀ ਗਈ ਮੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਪਾਲ ਸਰਮਾ, ਬਹਾਦਰ ਸਿੰਘ ਗਿੱਲ, ਜਸਵੀਰ ਸਿੰਘ ਜ਼ੱਸੀ ਨੰਬਰਦਾਰ, ਬਹਾਦਰ ਸਿੰਘ ਗਿੱਲ, ਹਰਵਿੰਦਰ ਸਿੰਘ ਪੰਚ, ਜਗਮੋਹਨ ਸਿੰਘ ,ਦਰਸ਼ਨ ਸਿੰਘ ਆਦਿ ਹਾਜ਼ਰ ਸਨ।