ਖਰੀਦ ਤੋਂ ਪਹਿਲਾਂ ਪਹੁੰਚਿਆਂ ਰੂਪਨਗਰ ਮੰਡੀ ’ਚ ਝੋਨਾ ਵਾਪਸ ਮੋੜਿਆ ਖਰੀਦ ਤੋਂ ਪਹਿਲਾਂ ਪਹੁੰਚਿਆ ਰੂਪਨਗਰ ਮੰਡੀ ਵਿਚ ਝੋਨਾ ਵਾਪਸ ਮੋੜਿਆ,ਇੱਕ ਅਕਤੂਬਰ ਤੋਂ ਸ਼ੁਰੂ ਹੋਵੇਗੀ ਸਰਕਾਰੀ ਖਰੀਦ
Publish Date: Wed, 16 Sep 2026 07:49 PM (IST)
Updated Date: Wed, 16 Sep 2026 07:50 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਬੁੱਧਵਾਰ ਨੂੰ ਰੂਪਨਗਰ ਅਨਾਜ ਮੰਡੀ ’ਚ ਖਰੀਦ ਸੀਜ਼ਨ ਤੋਂ ਪਹਿਲਾਂ ਤਿੰਨ ਆੜ੍ਹਤੀਆਂ ਕੋਲ ਪਹੁੰਚਿਆ 400 ਕੁਇੰਟਲ ਤੋਂ ਵੱਧ ਝੋਨਾਂ ਅਧਿਕਾਰੀਆਂ ਨੇ ਸਖ਼ਤੀ ਵਰਤਦਿਆਂ ਵਾਪਸ ਮੋੜਿਆ ਤੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕੀਤੇ। ਸੂਤਰਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਸਾਰੇ ਆੜ੍ਹਤੀਆਂ ਨੂੰ ਚਿੱਠੀ ਕੱਢੀ ਗਈ ਹੈ ਕਿ ਝੋਨਾਂ ਦੀ ਸਰਕਾਰੀ ਤੋਂ ਮਿਤੀ ਤੋਂ ਪਹਿਲਾਂ ਝੋਨਾ ਨਾ ਮੰਗਾਇਆਂ ਜਾਵੇ। ਜਾਣਕਾਰੀ ਅਨਸਾਰ ਜ਼ਿਲ੍ਹੇ ਵਿਚ ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਲਈ ਜ਼ਿਲ੍ਹੇ ਦੀਆਂ 24 ਮੰਡੀਆਂ ’ਚ ਸਰਕਾਰੀ ਪ੍ਰਬੰਧਕ ਮੁੰਕਮਲ ਕੀਤੇ ਜਾ ਰਹੇ ਹਨ। ਸਰਕਾਰ ਨੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਕਿਸੇ ਵੀ ਆੜ੍ਹਤੀ ਨੂੰ ਝੋਨਾਂ ਨਾ ਮੰਗਵਾਉਣ ਦੀ ਹਦਾਇਤ ਵੀ ਕੀਤੀ ਗਈ ਸੀ। ============= ਬਾਕਸ= ਚਿੱਠੀ ਕੱਢੀ ਗਈ ਹੈ : ਸੈਕਟਰੀ ਰੂਪਨਗਰ ਮਾਰਕੀਟ ਕਮੇਟੀ ਦੇ ਸੈਕਟਰੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਮੈਨੂੰ ਪਤਾ ਲੱਗਾ ਸੀ ਕਿ ਤਿੰਨ ਆੜ੍ਹਤੀਆਂ ਕੋਲ ਝੋਨਾ ਆਇਆ ਸੀ ਜਿਸ ਨੂੰ ਤੁਰੰਤ ਵਾਪਸ ਭੇਜਣ ਦੀ ਹਦਾਇਤ ਕੀਤੀ ਕਿਉਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਝੋਨਾ ਮੰਡੀਆਂ ’ਚ ਨਾ ਉਤਾਰਿਆ ਜਾਵੇ। ਉਨ੍ਹਾਂ ਕਿਹਾਕਿ ਮਾਰਕੀਟ ਕਮੇਟੀ ਵੱਲੋਂ ਪਹਿਲਾਂ ਹੀ ਇੱਕ ਚਿੱਠੀ ਆੜ੍ਹਤੀਆਂ ਨੂੰ ਕੱਢੀ ਗਈ ਹੈ ਕਿ ਸੀਜ਼ਨ ਤੋਂ ਪਹਿਲਾਂ ਝੋਨਾ ਨਾ ਮੰਗਵਾਇਆਂ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾਕਿ ਤਿੰਨੇ ਆੜ੍ਹਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। =============== ਬਾਕਸ= ਝੋਨੇ ਦਾ ਖਰੀਦ ਸੀਜ਼ਨ 1 ਅਕਤੂਬਰ ਤੋਂ ਹੋਵੇਗਾ ਸ਼ੁਰੂ : ਡੀਐੱਫਐੱਸਸੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ ਕਿੰਮੀ ਵਨੀਤ ਕੌਰ ਸੇਠੀ ਨੇ ਦੱਸਿਆ ਕਿ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੈ ਸਰਕਾਰ ਨੇ 1 ਲੱਖ 45 ਹਜਾਰ 561 ਮੀਟਰਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾਕਿ ਖਰੀਦ ਪ੍ਰਬੰਧਾਂ ਲਈ ਖਰੀਦ ਏਜੰਸੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨਾਂ ਨੂੰ ਮੰਡੀ ’ਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਕਿਸਾ ਵੀਰਾਂ ਨੂੰ ਅਪੀਲ ਕੀਤੀ ਕਿ ਵੁਹ ਝੋਨਾ ਸੁੱਕਾ ਹੀ ਲੈ ਕੇ ਮੰਡੀ ’ਚ ਲੈਕੇ ਆਵੇ ਤਾਂ ਕਿ ਸਰਕਾਰੀ ਮਾਪਦੰਢ ਅਨਸਾਰ ਖਰੀਦ ਕੀਤੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ============ ਬਾਕਸ- ਮੰਡੀਆਂ ’ਚ ਪ੍ਰਬੰਧ ਕੀਤੇ ਜਾ ਰਹੇ ਹਨ : ਡੀਐੱਮਓ ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਨੇ ਕਿਹਾਕਿ ਝੋਨੇ ਦੀ ਖਰੀਦ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਲਈ ਜ਼ਿਲ੍ਹੇ ਦੀਆਂ 24 ਮੰਡੀਆ ’ਚ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾਕਿ ਕਿਸਾਨ ਵੀਰ ਮੰਡੀ ’ਚ ਝੋਨੇ ਸੁਕਾ ਕੇ ਆਉਣ ਤਾਂ ਕਿ ਖਰੀਦ ਸਮੇਂ ਖੱਜ਼ਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾਕਿ ਸਮੂਹ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਉਹ ਖਰੀਦ ਲਈ ਆਪਣੇ ਸਾਰੇ ਪ੍ਰਬੰਧ ਤੇ ਭਾਰ ਤੋਲ ਕੱਡੇ ਵੀ ਠੀਕ ਕਰਵਾਉਣ ਜੇਕਰ ਕੋਈ ਤੋਲ ’ਚ ਫ਼ਰਕ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ।