’ਮੇਰਾ ਘਰ ਮੇਰੇ ਨਾਮ’ ਤਹਿਤ ਵੰਡੇ ਮਾਲਕਾਨਾ ਹੱਕ ਦੇ ਸਰਟੀਫ਼ਿਕੇਟ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਵੰਡੇ ਮਾਲਕਾਨਾ ਹੱਕ ਦੇ ਸਰਟੀਫਿਕੇਟ
Publish Date: Sat, 24 Oct 2026 04:32 PM (IST)
Updated Date: Sat, 24 Oct 2026 04:34 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕਾਨੂੰਨੀ ਮਾਲਕਾਨਾ ਹੱਕ ਲੋਕਾਂ ਦੇ ਨਾਮ ਕੀਤੇ ਜਾ ਰਹੇ ਹਨ । ਜਿਸ ਤਹਿਤ ਤਹਿਸੀਲਦਾਰ ਮੋਰਿੰਡਾ ਸ੍ਰੀ ਪੁਨੀਤ ਬੰਸਲ ਵਲੋਂ ਮੋਰਿੰਡਾ ਬਲਾਕ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦੇ ਲਗਭਗ 377 ਲੋਕਾਂ ਨੂੰ ਉਹਨਾਂ ਦੀਆਂ ਲਾਲ ਲਕੀਰ ਵਾਲੀਆਂ ਜਾਇਦਾਦਾਂ ਦੇ ਮਾਲਕੀ ਹੱਕ ਦੇ ਸਰਟੀਫਿਕੇਟ ਦਿੱਤੇ ਗਏ ਹਨ। ਤਹਿਸੀਲਦਾਰ ਪੁਨੀਤ ਬਾਂਸਲ ਨੇ ਕਿਹਾ ਕਿ ਦਹਾਕਿਆਂ ਤੋਂ ਪੇਂਡੂ ਲੋਕ ਆਪਣੀਆਂ ਹੀ ਜਾਇਦਾਦਾਂ/ਘਰਾਂ ਦੇ ਦਸਤਾਵੇਜ਼ੀ ਹੱਕਾਂ ਤੋਂ ਵਾਂਝੇ ਸਨ। ਬੇਸ਼ੱਕ ਉਹ ਕਈ ਪੀੜੀਆਂ ਤੋਂ ਆਪਣੇ ਇਹਨਾਂ ਘਰਾਂ ਵਿਚ ਰਹਿ ਰਹੇ ਸਨ ਪ੍ਰੰਤੂ ਉਨਾਂ ਕੋਲ ਸਹੀ ਮਾਨਿਆ ਵਿਚ ਇਸ ਜਾਇਦਾਦ ਦੇ ਮਾਲਕ ਹੋਣ ਦੇ ਕਾਨੂੰਨੀ ਦਸਤਾਵੇਜ ਨਹੀਂ ਸਨ। ਜਿਹਨਾਂ ਦੇ ਹੁਣ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਤਹਿਤ ਉਨ੍ਹਾਂ ਦੀ ਜ਼ਮੀਨ-ਜਾਇਦਾਦ ਦੇ ਪੱਕੇ ਕਾਗਜ਼ਾਤ ਅਤੇ ਸੰਨਦਾਂ (ਪ੍ਰਾਪਰਟੀ ਕਾਰਡ) ਵੰਡੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਮਲਕਾਨਾਂ ਹੱਕ ਮਿਲਣ ਨਾਲ ਲੋਕ ਆਪਣੇ ਇਨ੍ਹਾਂ ਮਕਾਨਾਂ ਜਾਂ ਪ੍ਰਾਪਰਟੀ ਤੇ ਬੈਂਕਾਂ ਕੋਲੋ ਲੋਨ ਵਗੈਰਾ ਦੀ ਸਹੂਲਤ ਵੀ ਲੈ ਸਕਦੇ ਹਨ । ਇਸ ਮੌਕੇ ਹੋਰਨਾਂ ਇਲਾਵਾ ਤਹਿਸੀਲਦਾਰ ਸ਼੍ਰੀ ਪੁਨੀਤ ਬਾਂਸਲ, ਅਰਮਨਪ੍ਰੀਤ ਸਿੰਘ ਆਰਸੀ ਮੋਰਿੰਡਾ, ਪਟਵਾਰੀ ਓਂਕਾਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਫੋਜੀ, ਪੰਚ ਜਰਨੈਲ ਸਿੰਘ, ਪੰਚ ਕਮਲਜੀਤ ਕੌਰ, ਪੰਚ ਜਗਦੀਪ ਸ਼ੁਕਲਾ, ਪੰਚ ਬਹਾਦਰ ਸਿੰਘ, ਲਖਵੀਰ ਸਿੰਘ ਬਬਲਾ, ਨੰਬਰਦਾਰ ਬਸਾਖਾ ਸਿੰਘ, ਨੰਬਰਦਾਰ ਵਰਨ ਸੁਕਲਾ, ਚੌਕੀਦਾਰ ਸੰਤ ਸਿੰਘ ਆਦਿ ਪਿੰਡ ਵਾਸੀਆਂ ਸਮੇਤ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।