- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲਾ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਚਤਾਮਲਾ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਖੇਡਾਂ ਦੌਰਾਨ ਪਿਛਲੇ ਦਿਨੀਂ ਪਿੰਡ ਬਜਰੂੜ ਵਿਖੇ ਸਰਕਾਰੀ ਸਕੂਲਾਂ ਦੇ ਉਮਰ ਵਰਗ ਅੰਡਰ 11 ਦੀਆਂ ਖੇਡਾਂ ਬੜੇ ਧੂਮਧਾਮ ਨਾਲ ਕਰਵਾਈਆਂ ਗਈਆਂ। ਇਸ ਖੇਡ ਸਮਾਰੋਹ ’ਚ ਐੱਮਐੱਲਏ ਦਿਨੇਸ਼ ਕੁਮਾਰ ਚੱਢਾ ਨੇ ਗਰਾਊਂਡ ’ਚ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਦੀ ਜਾਣਕਾਰੀ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਦੇ ਮੁਖੀ ਸੁਸ਼ੀਲ ਕੁਮਾਰ ਕਾਈਨੌਰ ਨੇ ਦੱਸਿਆ ਕਿ ਇਸ ਖੇਡ ਟੂਰਨਾਮੈਂਟ ’ਚ ਅੱਠ ਬਲਾਕਾਂ ਦੇ ਲਗਭਗ 850 ਬੱਚਿਆਂ ਨੇ ਭਾਗ ਲਿਆ, ਜਿਸ ’ਚ ਬੀਪੀਈਓ ਮੀਨਾ ਰਾਣੀ ਬਲਾਕ ਮੋਰਿੰਡਾ ਦੀ ਅਗਵਾਈ ’ਚ ਬਲਾਕ ਮੋਰਿੰਡਾ ਦੇ 64 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਤਾਮਲਾ ਦੇ 25 ਬੱਚਿਆਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਪ੍ਰਾਇਮਰੀ ਸਕੂਲ ਚਤਾਮਲਾ ਵੱਲੋਂ ਫੁੱਟਬਾਲ ਦੀ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਮੁੰਡਿਆਂ ਅਤੇ ਕੁੜੀਆਂ ਦੀ ਫੁਟਬਾਲ ਦੇ ਫਾਈਨਲ ਮੁਕਾਬਲੇ ਦੀ ਟਰਾਫੀ ਜਿੱਤ ਕੇ ਇਤਿਹਾਸ ਰਚ ਦਿੱਤਾ ਗਿਆ। ਇਨ੍ਹਾਂ ਮੁਕਾਬਲਾ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਖੇਡਾਂ ਦੇ ’ਚ ਵੀ ਬਲਾਕ ਮੋਰਿੰਡਾ ਦੇ ਬੱਚਿਆਂ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਰਿਹਾ। ਇਨ੍ਹਾਂ ਖੇਡਾਂ ਦੇ ’ਚ ਬਲਾਕ ਮੋਰਿੰਡਾ ਵੱਲੋਂ ਸਤਵਿੰਦਰ ਕੌਰ ਸੀਐਚਟੀ ਢੰਗਰਾਲੀ, ਕੁਲਵਿੰਦਰ ਕੌਰ, ਸੀਐਚਟੀ ਕਕਰਾਲੀ, ਗੁਰਚਰਨ ਸਿੰਘ ਫਾਂਟਵਾਂ, ਮਲਕੀਤ ਸਿੰਘ, ਸੰਜੀਵ ਕੁਮਾਰ ,ਪ੍ਰਗਟ ਸਿੰਘ, ਗੁਰਤੇਜ ਸਿੰਘ, ਹਰਿੰਦਰ ਸਿੰਘ, ਕ੍ਰਿਸ਼ਨ ਲਾਲ, ਜਸਕਰਨ ਸਿੰਘ, ਸਤਵਿੰਦਰ ਸਿੰਘ, ਹਰਵਿੰਦਰ ਕੌਰ, ਮੋਹਨਜੀਤ ਕੌਰ, ਮਨੀਸ਼ਾ ਕਾਲੀਆ, ਸੰਗੀਤਾ ਰਾਣੀ, ਆਦਿ ਅਧਿਆਪਕ ਹਾਜ਼ਰ ਸਨ।