ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਵਤਨ ਪੰਜਾਬ ਦੀਆਂ ’ਚ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 19 Oct 2026 04:31 PM (IST)
Updated Date: Mon, 19 Oct 2026 04:33 PM (IST)
ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਹੋਏ ਮੁਕਾਬਲਿਆਂ ’ਚ ਦਸ਼ਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਹੈਂਡਬਾਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਜਿਲ੍ਹਾ ਪੱਧਰ ਦੇ ਹੋਏ ਮੁਕਾਬਲਿਆਂ ’ਚ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਖਿਡਾਰੀਆਂ ਨੇ ਉਮਰ ਵਰਗ ਅੰਡਰ(ਲੜਕੇ )21-30 ’ਚ ਪਹਿਲਾ ਸਥਾਨ, ਉਮਰ ਵਰਗ ਅੰਡਰ (ਲੜਕੇ )31-40 ’ਚ ਪਹਿਲਾਂ, ਉਮਰ ਵਰਗ ਅੰਡਰ- 21(ਲੜਕੇ) ਤੀਜਾ ਸਥਾਨ, ਉਮਰ ਅੰਡਰ ਵਰਗ -17 ਸਾਲ (ਲੜਕੀਆਂ ) ਦੂਜਾ ਸਥਾਨ, ਉਮਰ ਅੰਡਰ ਵਰਗ-14 ਸਾਲ ਲੜਕਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਨਾਂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਲਈ 5100/ ਦੀ ਰਾਸ਼ੀ ਵੀ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੀਆਂ ਕਿਹਾ ਕਿ ਬੱਚਿਆਂ ਦੀਆਂ ਇਹ ਪ੍ਰਾਪਤੀਆਂ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਲੱਗਭਗ ਇਕ ਸਾਲ ਹੀ ਹੋਇਆ ਸਟੇਡੀਅਮ ਬਣੇ ਨੂੰ, ਇਹ ਸਟੇਡੀਅਮ ਬੜੇ ਯਤਨਾਂ ਸਦਕਾ ਬਣਿਆ ਅਤੇ ਅੱਜ ਖੁਸ਼ੀ ਹੈ ਕਿ ਸਾਡੇ ਬੱਚੇ ਖੇਡਾਂ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਜਦ ਵੀ ਮੈਂ ਆਉਂਦਾ ਬਹੁਤ ਵੱਡੀ ਤਾਦਾਦ ’ਚ ਬੱਚੇ ਇਥੇ ਪਹੁੰਚੇ ਹੋਏ ਹੁੰਦੇ ਹਨ । ਕਲੱਬ ਦੇ ਸਰਪ੍ਰਸਤ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਨੇ ਖਿਡਾਰੀਆਂ ਦੀ ਇਨਾਂ ਪ੍ਰਾਪਤੀਆਂ ਬਾਰੇ ਕਿਹਾ ਕਿ ਸਭ ਇਨਾਂ ਦੇ ਕੋਚ ਪਵਨ ਕੁਮਾਰ ਪੰਮਾ ਦੀ ਟ੍ਰੇਨਿੰਗ ਦਾ ਫਲ ਹੈ, ਉਹ ਲਗਾਤਾਰ ਮਿਹਨਤ ਕਰਕੇ ਇਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਰਹਿੰਦੇ ਹਨ। ਇਸ ਮੌਕੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੋਲੀ, ਵਾਇਸ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ, ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਕੌਂਸਲਰ ਹਰਜੀਤ ਸਿੰਘ ਸੋਢੀ, ਮੋਹਨ ਲਾਲ,ਰਾਹੁਲ ਸ਼ਰਮਾ,ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਸਰਪ੍ਰਸਤ, ਕੋਚ ਪਵਨ ਕੌਰ ਪੰਮਾ, ਪ੍ਰਧਾਨ ਕ੍ਰਿਸ਼ਨ ਸਿੰਘ ਰਾਣਾ, ਹਰਜੰਦ ਸਿੰਘ ਖਜਾਨਚੀ, ਜਸਵੰਤ ਸਿੰਘ ਨਿਕਾ, ਲਲਿਤ ਕੁਮਾਰ, ਸੁਨੀਲ ਕੁਮਾਰ ਵਾਈਸ ਪ੍ਰਧਾਨ, ਦਵਿੰਦਰ ਸਿੰਘ, ਦਲਜੀਤ ਸਿੰਘ ਸੁਰਿੰਦਰ ਕੁਮਾਰ, ਪਵਨ ਕੁਮਾਰ ਪਵਨਾ, ਸੋਹਨ ਕੁਮਾਰ, ਜਸਵਿੰਦਰ ਸਿੰਘ, ਵਿਜੇ ਕੁਮਾਰ, ਵਿਕਾਸ ਕੁਮਾਰ, ਸੁਖਵਿੰਦਰ ਸਿੰਘ ਸੁੱਖਾ, ਲਖਬੀਰ ਸਿੰਘ ਲੱਕੀ, ਅਮਨਪ੍ਰੀਤ ਸਿੰਘ ਅਮਨਾ ਆਦਿ ਹਾਜ਼ਰ ਸਨ।