ਅੰਦਰਲੀ ਗੱਲ ਕਾਲਮ ਲਈ ਅੰਦਰਲੀ ਗੱਲ ਕਾਲਮ ਲਈ
Publish Date: Sun, 01 Nov 2026 06:49 PM (IST)
Updated Date: Sun, 01 Nov 2026 06:50 PM (IST)
ਅੰਦਰਲੀ ਗੱਲ ਕਾਲਮ ਲਈ: ਪੜਾਉਣ ਨਾਲੋਂ ਬੀਬੀ ਨੂੰ ਸੁੰਦਰਤਾ ਦੀ ਚਿੰਤਾ ਵਾਧੂ। ਪਿਆਰੇ ਪਾਠਕੋਂ ਪਿਛਲੀ ਵਾਰ ਤੁਸੀਂ ਬਾਬੇ ’ਤੇ ਭਾਰੂ ਪਏ ਸਰਾਦ ਪੜੇ, ਹੋਣਾ ਕੀ ਸੀ ਬਾਬੇ ਨੇ ਵੀ ਪੜ੍ਹ ਪਤੰਦਰ ਨੇ ਸੇਵਾਦਾਰਨੀ ਨੂੰ ਵੀ ਪੜ੍ਹ ਕੇ ਸੁਣਾ ਦਿੱਤੇ ਫੋਨ ’ਤੇ। ਫਿਰ ਕੀ ਸੀ ਸੇਵਾਦਾਰਨੀ ਦਾ ਫੋਨ ਆ ਗਿਆ ਕਹਿੰਦੀ ਤੁਸੀ ਭਾਜ਼ੀ ਚੰਗੀ ਨਹੀਂ ਕੀਤੀ, ਸਾਡੀ ਗੁਆਂਢਣ ਨੇ ਬਾਬੇ ਨਾਲ ਲਾ ਕੇ ਕਬੀਲਦਾਰੀ ਪਾਲ ਲੀ, ਉਦੋਂ ਤਾਂ ਬੋਲੇ ਨਹੀਂ ਫੇਰ ਮੈ ਤਾਂ ਝਾਜ਼ਰਾਂ ਬਣਵਾਈ ਸਨ। ਦੇਖੋ ਹੱਦ ਉਦੋਂ ਹੋ ਗਈ ਕਿ ਆਪਣਾ ਗੁੱਸਾ ਕੱਢਦੀ ਹੋਈ ਨੇ ਬਾਬੇ ਦਾ ਦੂਜਾ ਚਿੱਠਾ ਦੱਸ ਗਈ, ਜਿਸ ਦੀ ਚਰਚਾ ਕਿਤੇ ਫੇਰ ਕਰਾਂਗੇ। ਕਹਿੰਦੇ ਨੇ ਇੱਕ ਵਿਧਾਇਕ ਬਣਨ ਦੇ ਚਾਹਵਾਨ ਆਗੂ ਨੇ ਇੱਕ ਮਰਗ ਦੇ ਭੋਗ ’ਤੇ ਕੀ ਭਾਸ਼ਣ ਦਿੱਤਾ ਇਸ ਦੀ ਚਰਚਾ ਫੇਰ ਕਰਾਂਗੇ। ਅੱਜ ਆਪਣੇ ਮੁੱਖੜੇ ਦੀ ਸੰਭਾਲ ਕਰਨ ਵਾਲੀ ਇੱਕ ਬੀਬੀ ਦੀ ਗੱਲ ਕਰਾਂਗੇ ਜਿਸ ਨੂੰ ਹਮੇਸ਼ਾ ਭਲੇਖਾ ਬਣਿਆ ਰਹਿੰਦਾ ਹੈ ਕਿ ਮੇਰਾ ਮੁੱਖ ਸੋਹਣਾ ਲੱਗਦਾ ਹੈ ਜਾਂ ਨਹੀਂ। ਨਾਲੇ ਹਰ ਰੋਜ਼ ਪਤੀ ਪਰਮੇਸ਼ਰ ਡਿਊਟੀ ਤੋਂ ਤੁਰਨ ਤੋਂ ਪਹਿਲਾ ਬਿਊਟੀਫੁੱਲ ਕਹਿ ਕੇ ਤੋਰਦਾ ਹੈ। ਪਰ ਫਿਰ ਵਹਿਮ ਦਾ ਇਲਾਜ਼ ਨਹੀਂ, ਇਹ ਬੀਬੀ ਬੱਚਿਆ ਨੂੰ ਪੜਾਉਣ ਤੋਂ ਵੱਧ ਆਪਣੇ ਮੁੱਖੜੇ ਦਾ ਸੰਭਾਲ ਕਰਦੀ ਹੈ ਨਾਲ ਦੀਆਂ ਸਾਥਣਾ ਦੱਸਦੀਆ ਹਨ ਕਿ ਇੱਕ ਬੱਚੇ ਦੀ ਉਸ ਨੇ ਪੱਕੀ ਡਿਊਟੀ ਲਗਾਈ ਹੋਈ ਹੈ ਕਿ ਮੇਰੇ ਆਉਂਦੇ ਸਾਰ ਤੂੰ ਪਾਣੀ ਦੀ ਬਾਲਟੀ ਭਰ ਤੇ ਫਲਾਣੇ ਕਮਰੇ ’ਚ ਰੱਖਣੀ ਹੈ,ਹੁਣ ਬੱਚਾ ਕੀ ਕਰੇ ਉਹ ਹਰ ਰੋਜ਼ ਪਾਣੀ ਭਰਦਾ ਹੈ। ਬੀਬੀ ਨੂੰ ਵਹਿਮ ਪਤਾ ਨਹੀ ਕਿਉਂ ਪੈ ਗਿਆ। ਦੁਨੀਆਂ ਭਰ ਦੀਆ ਮਹਿੰਗੀਆਂ ਕਰੀਮਾਂ ਖਰੀਦ ਕੇ ਮਨਿਆਰੀਆਂ ਦੀਆਂ ਦੁਕਾਨਾਂ ਖਾਲੀ ਕਰ ਦਿੱਤੀਆਂ,ਪਰ ਵਹਿਮ ਉਸੇ ਤਰ੍ਹਾਂ ਬਰਕਰਾਰ ਹੈ। ਕਹਿੰਦੇ ਨੇ ਕਿ ਬੀਬੀ ਨੇ ਜਦੋਂ ਪੈਦਾ ਹੋਣਾ ਸੀ ਤਾਂ ਇਸ ਦੀ ਮਾਂ ਜੈਪਨੀ ਕਲਚਰ ਦੀਆਂ ਕਿਤਾਬਾਂ ਪੜ੍ਹਦੀ ਹੁੰਦੀ ਸੀ ਕਿਉਂਕਿ ਜਪਾਨ ’ਚ ਜਦੋਂ ਕੋਈ ਮਹਿਮਾਨ ਕਿਸੇ ਦੇ ਘਰ ਆਉਦਾ ਹੈ ਤਾਂ ਉਸ ਘਰ ਵਾਲੇ ਤਿਆਰ ਹੋ ਕੇ ਹੀ ਮਹਿਮਾਨਾਂ ਦੇ ਸਾਹਮਣੇ ਆਉਂਦੇ ਹਨ, ਇਸ ਗੱਲ ਦਾ ਅਸਰ ਪੈ ਗਿਆ ਹੁਣ ਸੋਹਣੇ ਦਿਖਣ ਲਈ ਉਸ ਦੇ ਦਿਮਾਗ ’ਤੇ ਅਸਰ ਪੈ ਗਿਆ, ਹੁਣ ਬੀਬੀ ਸਕੂਲ ’ਚ ਬੱਚਿਆ ਨੂੰ ਪੜਾਉਣ ਤੋਂ ਵੱਧ ਆਪਣੀ ਸੁੰਦਰਤਾ ਦਾ ਧਿਆਨ ਰੱਖਦੀ ਹੈ। ਇੱਕ ਵਾਰ ਸਵੇਰੇ ਇੱਕ ਵਾਰ ਛੁੱਟੀ ਹੋਣ ਤੋਂ ਪਹਿਲਾ ਮੂੰਹ ਧੋਂਦੀ ਹੈ ਤੇ ਬਿਊਟੀ ਕਰੀਮਾਂ ਲਗਾ ਕੇ ਵਾਰ-ਵਾਰ ਸ਼ੀਸ਼ੇ ਨੂੰ ਤੱਕਦੀ ਹੈ ਤੇ ਨਾਲ ਬਿੰਦਰਖੀਏਂ ਦਾ ਗੀਤ ਗੁਣਗਣਾਉਦੀ ਰਹਿੰਦੀ ਕਿ ਤੇਰੇ ਦਿਲ ਦਾ ਪਤਾ ਨਹੀਂ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਖੜਾ ਦੇਖ ਮਰ ਗਿਆ ਨੀ।