ਲੀਡ : ਸਾਵਧਾਨ! ਪੀਐੱਨਜੀ ਦੀ ਸਹੂਲਤ ਵਾਲੇ ਖੇਤਰਾਂ ’ਚ 15 ਸਤੰਬਰ ਤੋਂ ਰਸੋਈ ਗੈਸ ਦੀ ਹੋਵੇਗੀ ਸਪਲਾਈ ਬੰਦ ਸਾਵਧਾਨ, ਪੀਐਨਜੀ ਦੀ ਸਹੂਲਤ ਵਾਲੇ ਖੇਤਰਾਂ ’ਚ 15 ਸਤੰਬਰ ਤੋਂ ਰਸੋਈ ਗੈਸ ਦੀ ਹੋਵੇਗੀ ਸਪਲਾਈ ਬੰਦ
Publish Date: Mon, 14 Sep 2026 06:36 PM (IST)
Updated Date: Mon, 14 Sep 2026 06:38 PM (IST)
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਤੁਰੰਤ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਲੈਣ ਦੀ ਕੀਤੀ ਅਪੀਲ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪਾਈਪਡ ਨੈਚੁਰਲ ਗੈਸ (ਪੀਐੱਨਜੀ) ਵਾਲੇ ਖੇਤਰਾਂ ਦੇ ਖ਼ਪਤਕਾਰ ਸਾਵਧਾਨ ਹੋਣ ਜਾਣ ਕਿਉਂਕਿ ਹੁਣ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ 15 ਸਤੰਬਰ ਤੋਂ ਰਸੋਈ ਗੈਸ ਦੀ ਸਪਲਾਈ ਬੰਦ ਕਰਵਾਏਗਾ। ਜਦਕਿ ਬੀਪੀਸੀਐੱਲ ਨੇ ਤਿੰਨ ਮਹੀਨੇ ਪਹਿਲਾਂ ਹੀ ਮੀਡੀਆਂ ਰਾਹੀ ਸਪਸ਼ਟ ਕੀਤਾ ਸੀ ਕਿ ਪੀਐੱਨਜੀ ਖੇਤਰ ਵਾਲੇ ਲੋਕ ਕੂਨੈਕਸ਼ਨ ਲੈਣ ਤੇ ਸਪਲਾਈ ਲੈਣ ਬਾਅਦ ਖ਼ਪਤਕਾਰ ਐੱਲਪੀਜੀ ਕੂਨੈਕਸ਼ਨ ਬੰਦ ਨਹੀਂ ਕਰਵਾਉਂਦਾ ਤਾਂ ਸਰਕਾਰ ਇੱਕ ਮਹੀਨੇ ਬਾਅਦ ਉਸ ਦਾ ਆਨਲਾਇਨ ਬਾਊਚਰ ਨੰਬਰ ਕਰ ਦੇਵੇਗੀ। ਜਾਣਕਾਰੀ ਅਨਸਾਰ ਬੀਪੀਸੀਐੱਲ ਦੇ ਪੀਐੱਨਜੀ ਦੇ ਜ਼ਿਲ੍ਹੇ ਵਿਚ 10200 ਕੂਨੈਕਸ਼ਨ ਹਨ, ਜਿਸ ਵਿਚ ਨੰਗਲ ਵਿਚ 5500, ਸ੍ਰੀ ਅਨੰਦਪੁਰ ਸਾਹਿਬ ਵਿਚ 500 ਤੇ ਰੂਪਨਗਰ ਵਿਚ 4000 ਹਨ ਪ੍ਰੰਤੂ 7900 ਖ਼ਪਤਕਾਰ ਵਰਤੋਂ ਕਰ ਰਿਹਾ ਹੈ 2300 ਲੋਕਾਂ ਨੇ ਕੂਨੈਕਸ਼ਨ ਲਿਆ ਹੋਇਆ ਪਰ ਵਰਤੋਂ ਨਹੀ ਕਰ ਰਹੇ। ਜਦਕਿ ਪੀਐੱਨਜੀ ਸਪਲਾਈ ਪ੍ਰਤੀ ਯੂਨਿਟ ਖਪਤਕਾਰ ਨੂੰ 50 ਰੁਪਏ ਅਤੇ ਕਮਰਸ਼ੀਅਲ 83 ਰੁਪਏ ਪੈਦੀ ਹੈ। =============== ਬਾਕਸ- ਲੋਕ ਪੀਐੱਨਜੀ ਕੁਨੈਕਸ਼ਨ ਲੈਣ ਤੇ ਵਰਤੋਂ ਵੀ ਕਰਨ : ਡੀਸੀ ਉੱਧਰ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਰਿਹਾਇਸ਼ੀ ਖੇਤਰਾਂ ’ਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋ ਚੁੱਕੀ ਹੈ, ਉਹ ਬਿਨ੍ਹਾਂ ਕਿਸੇ ਦੇਰੀ ਦੇ ਇਸ ਗੈਸ ਦਾ ਕੁਨੈਕਸ਼ਨ ਲੈਣ ਲਈ ਅਰਜ਼ੀ ਦੇਣ ਤੇ ਕੁਨੈਕਸ਼ਨ ਪ੍ਰਾਪਤ ਕਰਨ ਤਾਂ ਜੋ ਘਰੇਲੂ ਰਸੋਈ ਗੈਸ ਦੀ ਸਪਲਾਈ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਰੂਪਨਗਰ ਜ਼ਿਲ੍ਹੇ ’ਚ ਸ਼ਹਿਰੀ ਗੈਸ ਵੰਡ ਜਾਲ ਦੇ ਵਿਕਾਸ, ਸੰਚਾਲਨ ਤੇ ਵਿਸਥਾਰ ਲਈ ਅਧਿਕਾਰਤ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸਬੰਧਤ ਖੇਤਰਾਂ ’ਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਲੋੜੀਂਦੀ ਬੁਨਿਆਦੀ ਸਹੂਲਤ ਸਥਾਪਤ ਕੀਤੀ ਜਾ ਚੁੱਕੀ ਹੈ ਤੇ ਕਈ ਰਿਹਾਇਸ਼ੀ ਖੇਤਰਾਂ ’ਚ ਇਸ ਦੀ ਕੁਨੈਕਟੀਵਿਟੀ ਉਪਲੱਬਧ ਹੈ। ਇਸ ਸਬੰਧੀ ਖ਼ਪਤਕਾਰਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ ਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ 31 ਮਈ 2026 ਨੂੰ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਸੀ। ਭਾਰਤ ਸਰਕਾਰ ਦੀ 24 ਮਾਰਚ, 2026 ਦੀ ਰਾਜਪੱਤਰ ਅਧਿਸੂਚਨਾ ਦੀ ਧਾਰਾ-7 ਅਨੁਸਾਰ, ਜਿਨ੍ਹਾਂ ਕੰਪਲੈਕਸਾਂ ’ਚ ਪਾਈਪ ਰਾਹੀਂ ਕੁਦਰਤੀ ਗੈਸ ਉਪਲੱਬਧ ਹੈ, ਉੱਥੇ ਜਲਦ ਤੋਂ ਜਲਦ ਖਪਤਕਾਰਾਂ ਵੱਲੋਂ ਪਾਈਪ ਗੈਸ ਲਗਵਾਉਣ ਦੇ ਯੋਗ ਯਤਨ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਦੇਣ ਦੀ ਪ੍ਰਕਿਰਿਆ ਵਿਚ ਆਖਰੀ ਪੜਾਅ ਦੀ ਕੁਨੈਕਟੀਵਿਟੀ, ਸਥਾਪਨਾ ਤੇ ਚਾਲੂ ਕਰਨ ਦੀ ਕਾਰਵਾਈ ਸ਼ਾਮਲ ਹੈ, ਜਿਸ ਨੂੰ ਸਥਾਨ ਦੀਆਂ ਸਥਿਤੀਆਂ ਅਨੁਸਾਰ ਦੇ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਖ਼ਪਤਕਾਰ ਆਖਰੀ ਮਿਤੀ ਦੀ ਉਡੀਕ ਨਾ ਕਰਨ ਤੇ ਸਮੇਂ ਸਿਰ ਕੁਨੈਕਸ਼ਨ ਲਈ ਅਰਜ਼ੀ ਦੇਣ। ============ ਬਾਕਸ ਕੁਨੈਕਸ਼ਨ ਲੈਣ ਲਈ ਖ਼ਪਤਕਾਰ ਇੱਥੇ ਕਰ ਸਕਦੇ ਨੇ ਸਪੰਰਕ ਰੂਪਨਗਰ ਸ਼ਹਿਰ ਦੇ ਸਨਸਿਟੀ-1 ਵਿਖੇ ਕਮਲ ਨਰਸਿੰਗ ਹੋਮ ਦੇ ਸਾਹਮਣੇ ਸਥਿਤ ਸੰਪਰਕ ਕੇਂਦਰ, ਐੱਸਸੀਐੱਫ-9 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 73409-98992 ਤੇ 01881-505487 ’ਤੇ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਅਕੈਡਮੀ ਰੋਡ ’ਤੇ ਹੋਲੀ ਸਿਟੀ ਹੋਟਲ ਦੇ ਨੇੜੇ ਸਥਿਤ ਸੰਪਰਕ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਲਈ 62808-84545 ’ਤੇ ਫ਼ੋਨ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨੰਗਲ ਵਿਖੇ ਅਜੌਲੀ ਮੋੜ ਨੇੜੇ, ਫੇਜ਼-1 ਦੀ 105-ਸ਼ਿਵਾਲਿਕ ਐਵੇਨਿਊ ਵਿਖੇ ਸਥਿਤ ਸੰਪਰਕ ਕੇਂਦਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 70876-40117 ’ਤੇ ਫੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।