'ਸਾਹਾਂ ਦੀ ਟੁੱਟੀ ਡੋਰ, ਬੱਸ ਨੇ ਖੋਹ ਲਿਆ ਬੁਢਾਪੇ ਦਾ ਸਹਾਰਾ', ਪਿਛੋਂ ਆਈ ਸਰਕਾਰੀ ਬੱਸ ਨੇ ਕੁਚਲਿਆ 69 ਸਾਲਾ ਬਜ਼ੁਰਗ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਅੱਜ ਸਵੇਰੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਰਕਾਰੀ ਬੱਸ ਅਤੇ ਬੈਟਰੀ ਵਾਲੀ ਸਕੂਟਰੀ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਸਕੂਟਰੀ ਚਾਲਕ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਮਿਲੀ ਹੈ ਜਿਸ ਨਾਲ ਉਸ ਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਾਂਚ ਅਧਿਕਾਰੀ ਸਤਨਾਮ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਪਾਲ ਸਿੰਘ ਪੁੱਤਰ ਤੇਜਾ ਸਿੰਘ (69) ਵਾਸੀ ਵੀਰੇਵਾਲਾ ਜੱਟਾਂ ਆਪਣੀ ਲੜਕੀ ਕੋਲ ਪਿੰਡ ਜੀਵਨ ਸਿੰਘ ਵਾਲਾ ਵਿਖੇ ਜਾ ਰਿਹਾ ਸੀ। ਜਦੋਂ ਉਹ ਜੀਵਨ ਸਿੰਘ ਵਾਲਾ ਦੇ ਫੈਕਟਰੀ ਵਾਲੇ ਮੋੜ 'ਤੇ ਜਾ ਕੇ ਆਪਣੀ ਸਕੂਟਰੀ ਨੂੰ ਪਿੰਡ ਜੀਵਨ ਸਿੰਘ ਵਾਲਾ ਵੱਲ ਮੋੜਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਸਰਕਾਰੀ ਬੱਸ ਹੇਠ ਆ ਗਿਆ ਅਤੇ ਗੰਭੀਰ ਜ਼ਖਮੀ ਹੋ
Publish Date: Tue, 18 Aug 2026 11:15 AM (IST)
Updated Date: Tue, 18 Aug 2026 11:22 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ - ਅੱਜ ਸਵੇਰੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਰਕਾਰੀ ਬੱਸ ਅਤੇ ਬੈਟਰੀ ਵਾਲੀ ਸਕੂਟਰੀ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਸਕੂਟਰੀ ਚਾਲਕ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਮਿਲੀ ਹੈ ਜਿਸ ਨਾਲ ਉਸ ਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਾਂਚ ਅਧਿਕਾਰੀ ਸਤਨਾਮ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਪਾਲ ਸਿੰਘ ਪੁੱਤਰ ਤੇਜਾ ਸਿੰਘ (69) ਵਾਸੀ ਵੀਰੇਵਾਲਾ ਜੱਟਾਂ ਆਪਣੀ ਲੜਕੀ ਕੋਲ ਪਿੰਡ ਜੀਵਨ ਸਿੰਘ ਵਾਲਾ ਵਿਖੇ ਜਾ ਰਿਹਾ ਸੀ। ਜਦੋਂ ਉਹ ਜੀਵਨ ਸਿੰਘ ਵਾਲਾ ਦੇ ਫੈਕਟਰੀ ਵਾਲੇ ਮੋੜ 'ਤੇ ਜਾ ਕੇ ਆਪਣੀ ਸਕੂਟਰੀ ਨੂੰ ਪਿੰਡ ਜੀਵਨ ਸਿੰਘ ਵਾਲਾ ਵੱਲ ਮੋੜਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਸਰਕਾਰੀ ਬੱਸ ਹੇਠ ਆ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਧਰ ਇਸ ਦੀ ਸੂਚਨਾ ਜਦੋਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉਨਾਂ ਨੇ ਇਸ ਨੂੰ ਤੁਰੰਤ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਬੱਸ ਚਾਲਕ ਅਮਨਦੀਪ ਸਿੰਘ ਉਰਫ ਬਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਗੁਰੂਸਰ ਜਗ੍ਹਾ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਪਤਾ ਲੱਗ ਗਿਆ ਹੈ ਕਿ ਮ੍ਰਿਤਕ ਪਾਲ ਸਿੰਘ ਦਾ ਕੁਝ ਸਮੇਂ ਪਹਿਲਾਂ ਵਿਆਹੁਤਾ ਨੌਜਵਾਨ ਲੜਕੇ ਦੀ ਮੌਤ ਹੋ ਗਈ ਸੀ ਤੇ ਉਸ ਦੀ ਨਹੁੰ 10 ਸਾਲ ਦੇ ਬੱਚੇ ਨੂੰ ਛੱਡ ਕੇ ਚਲੀ ਗਈ ਸੀ ਤੇ ਉਹ ਪਿੱਛੇ ਆਪਣੀ ਪਤਨੀ ਤੇ 10 ਸਾਲ ਦੇ ਪੋਤੇ ਨੂੰ ਛੱਡ ਗਿਆ ਹੈ।