ਹਨੂੰਮਾਨ ਮੰਦਰ ਵਿਖੇ ਭੰਡਾਰਾ 25 ਨੂੰ
ਮੂਰਤੀ ਸਥਾਪਨਾ ਦਿਵਸ ਮੌਕੇ ਹਨੂੰਮਾਨ ਮੰਦਰ ਨੂਰਪੁਰਬੇਦੀ ਵਿਖੇ ਭੰਡਾਰਾ 25 ਨੂੰ
Publish Date: Thu, 22 Jan 2026 04:33 PM (IST)
Updated Date: Thu, 22 Jan 2026 04:36 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਹਨੂੰਮਾਨ ਮੰਦਰ ਵਿਖੇ ਸਮੂਹ ਸੰਗਤਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵੱਲੋਂ 25 ਜਨਵਰੀ ਨੂੰ ਸੀਤਲਾ ਮਾਤਾ ਜੀ ਦਾ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ, ਆਸਥਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਅਵਸਰ ਨੂੰ ਲੈ ਕੇ ਮੰਦਰ ਵਿਖੇ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਮੰਦਰ ਨੂੰ ਸੁੰਦਰ ਫੁੱਲਾਂ ਅਤੇ ਰੌਸ਼ਨੀ ਨਾਲ ਸਜਾਇਆ ਜਾਵੇਗਾ। ਇਸ ਸਬੰਧੀ ਮੰਦਰ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਵੇਰੇ ਸੀਤਲਾ ਮਾਤਾ ਜੀ ਦੀ ਵਿਧੀਪੂਰਵਕ ਪੂਜਾ-ਅਰਚਨਾ, ਹਵਨ ਅਤੇ ਆਰਤੀ ਕੀਤੀ ਜਾਵੇਗੀ। ਉਪਰੰਤ ਭਜਨ ਮੰਡਲੀਆਂ ਵੱਲੋਂ ਕੀਰਤਨ ਰਾਹੀਂ ਮਾਤਾ ਸੀਤਲਾ ਦੀ ਮਹਿਮਾ ਦਾ ਗੁਨਗਾਣ ਕੀਤਾ ਜਾਵੇਗਾ, ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਦੌਰਾਨ ਮੰਦਰ ਵਿਖੇ ਆਉਣ ਵਾਲੇ ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਨਗੇ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਦੁਪਹਿਰ 1 ਵਜੇ ਸਮੂਹ ਸੰਗਤਾਂ ਅਤੇ ਸ਼ਹਿਰ ਵਾਸੀਆਂ ਲਈ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਮੰਦਰ ਕਮੇਟੀ ਨੇ ਸਮੂਹ ਸੰਗਤਾਂ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਚੜ੍ਹ ਕੇ ਇਸ ਪਾਵਨ ਸਮਾਰੋਹ ’ਚ ਸ਼ਾਮਲ ਹੋ ਕੇ ਸੀਤਲਾ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।