ਆਜ਼ਾਦੀ ਦਿਵਸ ਮੌਕੇ ਬੀਐੱਸਐੱਨਐੱਲ ਦਾ 4ਜੀ ਮੋਬਾਈਲ ਸਿਮ1 ਰੁਪਏ ’ਚ ਆਜ਼ਾਦੀ ਦਿਵਸ ਮੌਕੇ ਬੀਐੱਸਐੱਨਐੱਲ ਦਾ 4ਜੀ ਮੋਬਾਈਲ ਸਿਮ ਸਿਰਫ 1 ਰੁਪਏ ’ਚ
Publish Date: Fri, 14 Aug 2026 05:14 PM (IST)
Updated Date: Fri, 14 Aug 2026 05:14 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ ਬੇਲਾ : ਬੀਐੱਸਐੱਨਐੱਲ ਰੂਪਨਗਰ ਦੇ ਡਿਪਟੀ ਜਨਰਲ ਮੈਨੇਜਰ ਤਲਵਿੰਦਰ ਸਿੰਘ ਨੇ ਦੱਸਿਆ ਬੀਐੱਸਐੱਨਐੱਲ ਰੂਪਨਗਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਨਵੇਂ ਗ੍ਰਾਹਕਾਂ ਨੂੰ ਆਜ਼ਾਦੀ ਦਿਵਸ ਮੌਕੇ 4ਜੀ ਮੋਬਾਈਲ ਸਿਮ ਸਿਰਫ 1 ਰੁਪਏ ਦੀ ਕੀਮਤ ’ਤੇ ਦਿਤੇ ਜਾ ਰਹੇ ਹਨ। ਇਸ ਸਕੀਮ ਵਿਚ ਗ੍ਰਾਹਕਾਂ ਨੂੰ 24 ਦਿਨਾਂ ਲਈ ਕਿਸੇ ਵੀ ਨੈੱਟਵਰਕ ’ਤੇ ਅਸੀਮਤ ਕਾਲਾਂ, 100 ਐੱਸਐੱਮਐੱਸ ਅਤੇ 2ਜੀਬੀ ਡਾਟਾ ਪ੍ਰਤੀ ਦਿਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 2,399 ਰੁਪਏ ਵਾਲੇ ਮੋਬਾਈਲ ਰਿਚਾਰਜ ਦੀ ਮਿਆਦ 365 ਦਿਨਾਂ ਤੋਂ ਵਧਾ ਕੇ 412 ਦਿਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਨਐੱਲ ਦੇ ਰੂਪਨਗਰ ਜ਼ਿਲ੍ਹੇ ਵਿਚ ਕੁੱਲ 171 ਮੋਬਾਈਲ ਟਾਵਰ 4ਜੀ ਸੇਵਾ ਪ੍ਰਦਾਨ ਕਰ ਰਹੇ ਹਨ ਅਤੇ ਬੀਐੱਸਐੱਨਐੱਲ ਨੇ ਸੈਟੇਲਾਈਟ ਫੋਨ ਦੀਆਂ ਕੀਮਤਾਂ ਵਿਚ ਵੀ ਭਾਰੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ ਬੀਐੱਸਐਨਐੱਲ ਮੋਬਾਈਲ ਦੇ ਨਾਲ ਨਾਲ ਐੱਫਟੀਟੀਐੱਚ ਦੇ ਪਲਾਨ 495 ਰੁਪਏ ਵਿਚ ਪਹਿਲਾ ਮਹੀਨਾ ਮੁਫ਼ਤ ਅਤੇ ਅਗਲੇ 3 ਮਹੀਨੇ 100 ਰੁਪਏ ਪ੍ਰਤੀ ਮਹੀਨ ਛੋਟ ਦੇ ਰਿਹਾ ਹੈ। ਪਲਾਨ 1,111 ਵਿਚ 25 ਤੋਂ ਜ਼ਿਆਦਾ ਓਟੀਟੀ ਐਪਸ ਦੇ ਨਾਲ 200 ਐੱਮਬੀਪੀਐੱਸ ਦੀ ਸਪੀਡ ਉਪਲੱਬਧ ਹੈ। ਇਸਤੋਂ ਇਲਾਵਾ ਬੀਐੱਸਐੱਨਐੱਲ ਪੇਂਡੂ ਖੇਤਰ ਵਿਚ ਹਾਈ ਸਪੀਡ ਇੰਟਰਨੇਟ ਸੇਵਾ ਲਈ ਮਾਡਮ ਫ੍ਰੀ ਦੇ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਵਾਸਤੇ ਕੋਈ ਵੀ ਉਪਭੋਗਤਾ ਬੀਐੱਸਐੱਨਐੱਲ ਦੀਆਂ ਸੇਵਾਵਾਂ ਲੈਣਾ ਚਾਹੁੰਦਾ ਹੈ, ਤਾਂ ਨੇੜਲੇ ਬੀਐੱਸਐੱਨਐੱਲ ਦਫਤਰ ਜਾਂ ਟੋਲ ਫ੍ਰੀ ਨੰਬਰ 1800-44-44 ਨਾਲ ਸੰਪਰਕ ਕੀਤਾ ਜਾ ਸਕਦਾ ਹੈ।