ਭੱਕੂ ਮਾਜਰਾ ਸਕੂਲ ਦੇ 6 ਵਿਦਿਆਰਥੀ ਸਨਮਾਨਿਤ ਅਜ਼ਾਦੀ ਦਿਵਸ ਮੌਕੇ ਭੱਕੂਮਾਜਰਾ ਸਕੂਲ ਦੇ 6 ਵਿਦਿਆਰਥੀ ਸਨਮਾਨਿਤ
Publish Date: Mon, 17 Aug 2026 06:53 PM (IST)
Updated Date: Mon, 17 Aug 2026 06:57 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਵਿਖੇ ਅਜ਼ਾਦੀ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੇ 6 ਵਿਦਿਆਰਥੀਆਂ ਨੂੰ ਉੱਪ-ਮੰਡਲ ਮੈਜਿਸਟਰੇਟ ਪ੍ਰਦੀਪ ਸਿੰਘ ਬੈਂਸ ਨੇ ਸਨਮਾਨਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਭਿਆਚਾਰਕ ਵੰਨਗੀਆਂ ਦੇ ਇੰਚਾਰਜ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਉਕਤ ਵਿਦਿਆਰਥੀਆਂ ਵੱਲੋਂ ਸਰੀ ਭਵਨ ਕੈਨੇਡਾ ਵੱਲੋਂ ਕਰਵਾਈ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿਖੇ ਭਵਨ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਵੀ ਸਨਮਾਨਿਤ ਹੋ ਚੁੱਕੇ ਹਨ। ਇਨ੍ਹਾਂ ਬਾਲ ਲੇਖਕਾਂ ਦੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ ਰੂਪਨਗਰ 4 ਵਿਚ ਛਪ ਰਹੀਆਂ ਹਨ। ਇਨ੍ਹਾਂ ਵਿਚ ਸਿਮਰਨ ਕੌਰ ਸ਼ਾਂਤਪੁਰ, ਕਿਰਨਜੀਤ ਕੌਰ ਕੋਟਲੀ, ਹਰਮਨਪ੍ਰੀਤ ਕੌਰ ਕੋਟਲੀ, ਹਰਸ਼ਦੀਪ ਸਿੰਘ ਤਾਲਾਪੁਰ, ਸਹਿਜਪ੍ਰੀਤ ਕੌਰ ਭੱਕੂ ਮਾਜਰਾ ਅਤੇ ਨਵਨੀਤ ਕੌਰ ਭੱਕੂਮਾਜਰਾ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਤਹਿਸੀਲਦਾਰ ਕੁਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਐੱਸਐੱਮਓ ਡਾ.ਗੋਬਿੰਦ ਟੰਡਨ, ਐੱਸਐੱਚਓ ਸ਼ਵਿੰਦਰ ਸਿੰਘ, ਈਓ ਗੁਰਬਖਸ਼ੀਸ਼ ਸਿੰਘ ਸੰਧੂ, ਨਗਰ ਕੌਂਸਲ ਪ੍ਰਧਾਨ ਵਿਸ਼ਾਲ ਕੱਸ਼ਯਪ, ਮੀਤ ਪ੍ਰਧਾਨ ਚਹਿਲ ਸਿੰਘ ਭੰਗੂ, ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਕੌਂਸਲਰ ਸੁਖਵਿੰਦਰ ਸਿੰਘ, ਕਿਸਾਨ ਆਗੂ ਚਰਨ ਸਿੰਘ ਮੁੰਡੀਆਂ, ਅਮਰੀਕ ਸਿੰਘ, ਜਰਨੈਲ ਸਿੰਘ, ਬੀਐੱਨਓ ਬਲਵੰਤ ਸਿੰਘ ਮਕੜੌਨਾ, ਪ੍ਰਿੰਸੀਪਲ ਗੁਰਸ਼ਰਨ ਕੌਰ, ਸਾਹਿਤਕਾਰ ਧਰਮਿੰਦਰ ਸਿੰਘ ਭੰਗੂ, ਇੰਚਾਰਜ ਮੇਜਰ ਸਿੰਘ, ਰਜਨੀ ਰਾਣੀ, ਹਰਸਿਮਰਨ ਕੌਰ, ਵਿਸ਼ਾਲ ਗੁਪਤਾ, ਸੂਬੇਦਾਰ ਅਜੈਬ ਸਿੰਘ, ਸਟੈਨੋ ਜਗਜੋਤ ਸਿੰਘ, ਰੁਪਿੰਦਰ ਸਿੰਘ ਸੋਨੂ, ਰਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪੇ, ਨਗਰ ਕੌਂਸਲਰ, ਨੰਬਰਦਾਰ, ਫਰੀਡਮ ਫਾਈਟਰ ਹਾਜ਼ਰ ਸਨ।