- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਧੂਮੇਵਾਲ ਚ 105 ਸਾਲ ਦੀ ਮਾਤਾ ਨਸੀਬ ਕੌਰ ਅਕਾਲ ਚਲਾਣਾ ਕਰ ਗਏ

65 ਜੀਆਂ ਦਾ ਪਰਿਵਾਰ ਛੱਡ ਗਈ, ਬੈਂਡ-ਵਾਜਿਆਂ ਨਾਲ ਕੱਢਿਆ ਬਵਾਣ
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਮਾਤਾ ਨਸੀਬ ਕੌਰ ਪਤਨੀ ਸਵਾਰਗਵਾਸੀ ਖੁਸ਼ੀਆ ਰਾਮ ਨੇ 105 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਉਸਦੇ ਪਰਿਵਾਰ ’ਚ 5 ਪੁੱਤਰ, ਇੱਕ ਧੀ, ਪੋਤੇ- ਪੋਤੀਆਂ ਤੇ ਦੋਹਤੇ-ਦੋਹਤੀਆਂ ਸਮੇਤ 65 ਮੈਂਬਰ ਹਨ। ਧੂਮੇਵਾਲ ਪਿੰਡ ’ਚ ਸੋਗ ਦੀ ਲਹਿਰ ਹੈ। ਮਾਤਾ ਦੇ ਪਰਿਵਾਰ ਵਾਲਿਆਂ ਨੇ ਪੂਰੇ ਬੈਂਡ ਵਾਜਿਆਂ ਨਾਲ ਮਾਤਾ ਦੀ ਅਰਥੀ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸ਼ਿੰਗਾਰ ਕੇ ਬਵਾਣ ਕੱਢਿਆ ਅਤੇ ਸੰਸਕਾਰ ਕੀਤਾ। ਪਿੰਡ ਦੀ ਸਰਪੰਚ ਕਮਲਾ ਦੇਵੀ ਨੇ ਦੱਸਿਆ ਕਿ ਮਾਤਾ ਨਸੀਬ ਕੌਰ ਬਹੁਤ ਮਿਹਨਤੀ ਸੀ, ਅੱਤ ਦੀ ਗਰੀਬੀ ’ਚ ਵੀ ਇੰਨੇ ਵੱਡੇ ਪਰਿਵਾਰ ਨੂੰ ਪਾਲਣਾ ਇੱਕ ਸੰਘਰਸ਼ ਭਰੀ ਜ਼ਿੰਦਗੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ।
ਇਸ ਮੌਕੇ ਪੁੱਤਰ ਜਰਨੈਲ ਸਿੰਘ, ਦੇਵ ਸਿੰਘ, ਗਿਆਨ ਸਿੰਘ,ਪੋਤੇ ਜਸਪਾਲ ਸਿੰਘ, ਸੁਨੀਲ ਕੁਮਾਰ, ਸ਼ਨੀ ਕੁਮਾਰ, ਹਰਵਿੰਦਰ ਸਿੰਘ, ਸ਼ਮੀ ਕੁਮਾਰ,ਆਸਾ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਾਬਕਾ ਸਰਪੰਚ ਅਸਰਪੁਰ,ਅਜੀਤ ਸਿੰਘ, ਕੁਲਵੰਤ ਸਿੰਘ ਬਲਵੀਰ ਸਿੰਘ ਅਸਰ, ਗਿਆਨੀ ਗੁਲਜਾਰ ਸਿੰਘ ਸੇਰਪੁਰ, ਸਾਬਕਾ ਸਰਪੰਚ ਰਾਮਜੀ ਦਾਸ, ਕਾਂਗਰਸ ਆਗੂ ਅਮਨਦੀਪ ਸਿੰਘ, ਸਾਬਕਾ ਸਰਪੰਚ ਗਿਆਨੀ ਰਾਮ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ ਸੀਟਾ,ਅਜੀਤ ਸਿੰਘ ਖੋਖਰ ਤੇ ਸਮੂਹ ਨਗਰ ਨਿਵਾਸੀਆ ਨੇ ਨਮ ਅੱਖਾਂ ਨਾਲ ਮਾਤਾ ਨੂੰ ਵਿਦਾਇਗੀ ਦਿੱਤੀ।