ਡੱਲਾ ਸਕੂਲ ’ਚ 16 ਸਿੱਖ ਰੈਜੀਮੈਂਟ ਅਧਿਕਾਰੀਆ ਵੱਲੋਂ ਦੌਰਾ ਡੱਲਾ ਸਕੂਲ ’ਚ 16 ਸਿੱਖ ਰੈਜੀਮੈਂਟ ਅਧਿਕਾਰੀਆ ਨੇ ਕੀਤਾ ਦੌਰਾ
Publish Date: Sun, 18 Oct 2026 04:32 PM (IST)
Updated Date: Sun, 18 Oct 2026 04:33 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ਵਿਖੇ 16 ਸਿੱਖ ਰੈਜ਼ੀਮੈਂਟ ਦੇ ਫੌਜੀ ਅਧਿਕਾਰੀਆਂ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਸਕੂਲ ਇੰਚਾਰਜ ਕਰਮਜੀਤ ਕੌਰ ਨੇ ਦੱਸਿਆ ਕਿ ਡੱਲਾ ਪਿੰਡ ਦੇ ਰਹਿਣ ਵਾਲੇ ਕੈਪਟਨ ਹਰਵਿੰਦਰ ਸਿੰਘ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਫੌਜੀ ਅਧਿਕਾਰੀਆਂ ਵਲੋਂ ਵਿਦਿਆਰਥੀਆ ਨੂੰ ਫੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਿਤ ਕੀਤਾ ਗਿਆ। ਉਨਾਂ ਵਲੋਂ ਫੌਜ ’ਚ ਭਰਤੀ ਹੋਣ ਲਈ ਲੋੜੀਂਦੀ ਚੋਣ ਪ੍ਕਿਰਿਆ ਅਤੇ ਵੱਖ ਵੱਖ ਪੜਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਪੋ੍ਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਦੇ ਨੋਡਲ ਇੰਚਾਰਜ ਦਲਜੀਤ ਕੌਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਲੈਕਚਰਾਰ ਬਲਜਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਸਾਰੇ ਪੋ੍ਗਰਾਮ ਨੂੰ ਸਫਲ ਬਣਾਉਣ ਲਈ ਲੈਕਚਰਾਰ ਪਰਵਿੰਦਰ ਸਿੰਘ ਵਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ। ਅੰਤ ’ਚ ਸਕੂਲ ਇੰਚਾਰਜ ਕਰਮਜੀਤ ਕੌਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਕਮਲਜੀਤ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਤਰਾ ਦੇ ਪੋ੍ਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਜੱਵਲ ਭਵਿੱਖ ਲਈ ਲਾਭਦਾਇਕ ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।