ਆਊਟਸੋਰਸ ਮੁਲਾਜ਼ਮਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ: ਮੱਖਣ ਕਾਲਸ ਆਊਟਸੋਰਸ ਮੁਲਾਜ਼ਮਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ: ਮੱਖਣ ਕਾਲਸ
Publish Date: Fri, 14 Aug 2026 05:11 PM (IST)
Updated Date: Fri, 14 Aug 2026 05:14 PM (IST)
ਵਿਕਰਮਜੀਤ ਸਿੰਘ ਨੂੰ ਐਸ ਡੀ ਓ ਨੰਗਲ ਬਣਨ ’ਤੇ ਕੀਤਾ ਸਨਮਾਨਿਤ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ- ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸ਼੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਦੇ ਇਕ ਵਫਦ ਪ੍ਰਧਾਨ ਮੱਖਣ ਕਾਲਸ ਦੀ ਅਗਵਾਈ ਹੇਠ ਨੰਗਲ ਡੈਮ ਪ੍ਰਵਾਸ ਤੇ ਰਿਹਾ। ਉਨ੍ਹਾਂ ਨਾਲ ਉਨ੍ਹਾਂ ਦੀ ਟੀਮ ਦੇ ਸੀਨੀਅਰ ਮੈਂਬਰ ਕਪਿਲ ਮਹਿੰਦਲੀ, ਜੱਸੀ ਕੀਰਤਪੁਰ, ਇੰਦਰ ਹੋਲਗੜ ਆਦਿ ਨਾਲ ਸਨ। ਇਸ ਮੋਕੇ ਤੇ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਨੰਗਲ ਵਿਚ ਨਵੇਂ ਤੈਨਾਤ ਹੋਏ ਐਸ ਡੀ ਓ ਵਿਕਰਮਜੀਤ ਸਿੰਘ ਬੈਂਸ ਨਾਲ, ਨੰਗਲ ਡੈਮ ਸਬ ਡਵੀਜ਼ਨ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਗੱਲਬਾਤ ਕਰਨ ਲਈ ਉਪ ਮੰਡਲ ਦਫ਼ਤਰ ਵੀ ਪਹੁੰਚੇ ਆਗੂਆਂ ਨੇ ਸਭ ਤੋਂ ਪਹਿਲਾਂ ਵਿਕਰਮਜੀਤ ਸਿੰਘ ਬੈਂਸ ਨੂੰ ਪਦ ਉਨਤ ਹੋ ਕੇ ਨੰਗਲ ਡੈਮ ਸਬ ਡਵੀਜ਼ਨ ਉਪ ਮੰਡਲ ਨੰਗਲ ਦਾ ਐਸ ਡੀ ਓ ਲੱਗਣ ’ਤੇ ਸਨਮਾਨਿਤ ਕੀਤਾ। ਇਸ ਮੋਕੇ ’ਤੇ ਆਗੂਆਂ ਨੇ ਮੈਰਾਥਨ ਚਰਚਾ ਦੋਰਾਨ ਨੰਗਲ ਸਬ-ਡਵੀਜ਼ਨ ਦੇ ਦਫ਼ਤਰੀ ਅਤੇ ਫ਼ੀਲਡ ਆਊਟਸੋਰਸ ਸਟਾਫ ਦਾ ਬਕਾਇਆ ਏਰੀਅਰ, ਸਮੇਂ ਸਿਰ ਤਨਖਾਹ ਅਦਾਇਗੀ, ਸਾਰੇ ਵਰਕਰਾਂ ਨੂੰ ਹਫਤਾਵਾਰੀ ਰੈਸਟ, ਰੈਸਟ ਨਾਂ ਮਿਲਣ ਤੇ ਪੈਸੇ, ਜੂਨੀਅਰ ਇੰਜੀਨੀਅਰਾਂ ਅਤੇ ਆਊਟਸੋਰਸ ਮੁਲਾਜ਼ਮਾਂ ਦਰਮਿਆਨ ਸੁਹਿਰਦ ਮਾਹੋਲ ਸਿਰਜਣ, ਸਵਾਮੀਪੁਰ ਬਾਗ਼ ਸਕੀਮ ’ਤੇ ਤੈਨਾਤ ਮਹਿਲਾ ਮਤੀ ਜਸਵੀਰ ਕੌਰ ਨੂੰ ਆਉਂਦੀਆਂ ਸਮੱਸਿਆਵਾਂ, ਵਰਕਰਾਂ ਦੇ ਈਪੀਐਫ ਕਟੋਤੀ ਦੀ ਦਰੁਸਤੀ, ਮੈਡੀਕਲ ਬਿਲਾਂ ਦਾ ਨਿਪਟਾਰਾ ਆਦਿ ਮੰਗਾਂ ਤੋਂ ਇਲਾਵਾ ਨਵੇਂ ਬਣੇ ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ (ਟਰਾਂਸਜਿਸ਼ਨ ਟੂ ਕੰਟਰੈਚੂਅਲ ਅੰਗੇਜਮੈਂਟ) ਬਿਲ- 2026 ਦੇ ਨੋਟੀਫਿਕੇਸ਼ਨ ਹੋਣ ’ਤੇ ਨੰਗਲ ਸਬ ਡਵੀਜ਼ਨ ਦੇ ਸਮੂਹ ਆਊਟਸੋਰਸ ਵਰਕਰਾਂ ਦਾ ਵਿਭਾਗ ਵਿਚ ਮਰਜ ਹੋਣਾ ਯਕੀਨੀ ਕਰਨ ਦੀ ਅਪੀਲ ਤੋਂ ਇਲਾਵਾ ਹਰ ਇਕ ਆਊਟਸੋਰਸ ਵਰਕਰ ਦੀ ਬਣਦੀ ਲਗਭਗ - ਸੱਠ ਹਜ਼ਾਰ(60,000/-) ਰੁਪਏ ਗਰੈਚੂਟੀ ਦੀ ਵਰਕਰਾਂ ਨੂੰ ਅਦਾਇਗੀ ਯਕੀਨੀ ਬਨਾਉਣ ਦੀ ਅਪੀਲ ਉਪ ਮੰਡਲ ਇੰਜੀਨੀਅਰ ਨੂੰ ਕੀਤੀ। ਉਨ੍ਹਾਂ ਯੂਨੀਅਨ ਦੀਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਅਤੇ ਬਣਦੇ ਲਾਭ ਆਊਟਸੋਰਸ ਮੁਲਾਜ਼ਮਾਂ ਨੂੰ ਦੇਣ ਦਾ ਆਗੂਆਂ ਨੂੰ ਭਰੋਸਾ ਦਿੱਤਾ। ਆਗੂਆਂ ਨੇ ਸਪਸ਼ਟ ਕੀਤਾ ਕਿ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਨੰਗਲ, ਨੂਰਪੁਰ ਬੇਦੀ, ਸ਼੍ਰੀ ਅਨੰਦਪੁਰ ਸਾਹਿਬ- 1-2, ਆਦਿ ਦੇ ਆਊਟਸੋਰਸ ਮੁਲਾਜ਼ਮਾਂ ਦੇ ਹੱਕਾਂ ਅਤੇ ਹਿੱਤਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਹੋ ਸਕਦਾ। ਉਨ੍ਹਾਂ ਲਈ ਸਰਵੁੱਚ ਪ੍ਰਾਥਮਿਕਤਾ ਆਊਟਸੋਰਸ ਮੁਲਾਜ਼ਮਾਂ ਦੇ ਹਿਤਾਂ ਦੀ ਰਾਖੀ ਹੈ। ਇਸ ਮੋਕੇ ’ਤੇ ਪੰਕਜ ਨੰਗਲ, ਹਰਸ਼ ਨੰਗਲ, ਸ਼੍ਰੀ ਮਤੀ ਜਸਵੀਰ ਕੌਰ ਬਨਗੜ ਆਦਿ ਵਰਕਰਾਂ ਨੇ ਨੰਗਲ ਪਹੁੰਚੇ ਆਗੂਆਂ ਦਾ ਵਿਸ਼ੇਸ਼ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੋਕੇ ’ਤੇ ਸਾਰੇ ਆਗੂ, ਨੰਗਲ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਵਿਖੇ ਵੀ ਨਤਮਸ਼ਤਕ ਹੋਏ।