ਟਾਪ ਬੌਕਸ : ਅੱਜ ਮਿਲੇਗਾ ਰੂਪਨਗਰ ਜ਼ਿਲ੍ਹੇ ਦੇ ਤਿੰਨ ਪ੍ਰਿੰਸੀਪਲਾਂ ਸਮੇਤ 9 ਅਧਿਆਪਕਾਂ ਨੂੰ ਸਟੇਟ ਐਵਾਰਡ ਅੱਜ ਮਿਲੇਗਾ ਰੂਪਨਗਰ ਜ਼ਿਲ੍ਹੇ ਦੇ ਤਿੰਨ ਪ੍ਰਿੰਸੀਪਲਾਂ ਸਮੇਤ 9 ਅਧਿਆਪਕਾਂ ਨੂੰ ਸਟੇਟ ਐਵਾਰਡ
Publish Date: Fri, 04 Sep 2026 06:14 PM (IST)
Updated Date: Fri, 04 Sep 2026 06:16 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਹਰੇਕ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੀਆਂ ਸੇਵਾਵਾਂ, ਮਿਹਨਤ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੇ ਸਨਮਾਨ ਵਜੋਂ ਦਿੱਤੇ ਜਾਣ ਵਾਲੇ ਵੱਖ-ਵੱਖ ਕੇਡਰਾਂ ’ਚ 75 ਰਾਜ ਪੱਧਰੀ ਐਵਾਰਡ ਦੀ ਲਿਸਟ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਰੂਪਨਗਰ ਜ਼ਿਲ੍ਹੇ ਦੇ ਤਿੰਨ ਪ੍ਰਿੰਸੀਪਲ, ਤਿੰਨ ਮਾਸਟਰ ਕੇਡਰ, ਤਿੰਨ ਪ੍ਰਾਇਮਰੀ ਕੇਡਰ ਸਮੇਤ 9 ਅਧਿਆਪਕਾਂ ਨੂੰ ਸ਼ਨੀਵਾਰ ਨੂੰ ਸਾਹਿਬਜਾਂਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸਨਮਾਨਿਤ ਕੀਤਾ ਜਾਵੇਗਾ। ਸਿੱਖਿਆ ਵਿਭਾਗ ਅਨੁਸਾਰ ਐਮੀਨੈਸ ਸਕੂਲ ਸ੍ਰੀ ਚਮਕੌਰ ਸਾਹਿਬ ਲੜਕੀਆਂ ਦੇ ਪ੍ਰਿੰਸੀਪਲ ਜਗਤਾਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੰਗਲ ਪ੍ਰਿੰਸੀਪਲ ਵਿਜੈ ਬਾਂਗਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰਖੂਹੀ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਤੇ ਮਾਸਟਰ ਕੇਡਰ ’ਚ ਸਰਕਾਰੀ ਹਾਈ ਸਕੂਲ ਕੁਲਗਰਾਂ ਪਰਵੀਨ ਲਤਾ, ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਪ੍ਰਭਜੀਤ ਸਿੰਘ, ਸਰਕਾਰੀ ਮਿਡਲ ਸਕੂਲ ਸੇਖਪੁਰਾ ਰਾਜੇਸ਼ ਧਰਮਾਣੀ, ਪ੍ਰਾਇਮਰੀ ਕੇਡਰ ’ਚ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਅਮਨਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਖਮੇੜਾ ਦੇ ਪਵਨ ਕੁਮਾਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਖਸਾਲ ਦੇ ਅਮਰਜੀਤ ਸਿੰਘ ਨੂੰ ਐਵਾਰਡ ਦਿੱਤਾ ਜਾ ਰਿਹਾ ਹੈ। ============ ਪ੍ਰਿੰਸੀਪਲ ਜਗਤਾਰ ਸਿੰਘ ਨੇ ਸਕੂਲ ਆਫ ਐਮੀਨੈਂਸ (ਲੜਕੀਆਂ) ਦੇ ਪ੍ਰਿੰਸੀਪਲ ਵਜੋਂ ਕਾਰਜ ਕਰਦਿਆਂ ਸਕੂਲ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਕਰਕੇ ਸਕੂਲ ਦੀ ਨੁਹਾਰ ਬਦਲ ਦਿੱਤੀ ਜਿਸ ਦੀ ਬਦੌਲਤ ਸਕੂਲ ਦੇ ਨਤੀਜੇ ਪਿਛਲੇ 12 ਸਾਲ ਤੋਂ 100 ਫੀਸਦੀ ਤੇ ਵਿਦਿਆਰਥਣਾਂ ਨੇ ਮੈਰਿਟ ’ਚ ਵੀ ਸਥਾਨ ਪ੍ਰਾਪਤ ਕਰਨ ’ਚ ਮਾਰਕੇ ਮਾਰੇ, ਇਕ ਵਿਦਿਆਰਥਣ ਨੇ ਪੰਜਾਬ ’ਚ 13ਵਾਂ ਰੈਂਕ ਵੀ ਹਾਸਲ ਕੀਤਾ ਹੈ। ਪ੍ਰਿੰਸੀਪਲ ਜਗਤਾਰ ਸਿੰਘ ਨੇ ਦੱਸਿਆ ਕਿ ਅਸੀਂ ਬੱਚਿਆ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਵਿੱਦਿਆ ਦਾ ਤੀਜਾ ਨੇਤਰ ਦੀ ਲਾਇਟ ਰੌਸ਼ਨ ਕਰਕੇ ਚੰਗੇ ਭਵਿੱਖ ਵੱਲ ਤੋਰਨਾਂ ਹੁੰਦਾਂ ਹੈ ਜੋ ਇਕ ਅਧਿਆਪਕ ਦਾ ਧਰਮ ਵੀ ਹੈ। ਜਗਤਾਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਵਿਸ਼ੇਸ਼ ਤੌਰ ਤੇ ਭੇਜਿਆ ਜਾ ਚੁੱਕਾ ਹੈ। ============= ਸਾਇੰਸ ਅਧਿਆਪਕ ਪ੍ਰਭਜੀਤ ਸਿੰਘ ਨੂੰ ਸਿੱਖਿਆ ਦੇ ਖੇਤਰ ’ਚ ਪਾਏ ਯੋਗਦਾਨ ਤੋਂ ਇਲਾਵਾਂ ਆਪਣੀ ਪੁਸਤਕ ਕਹਾਣੀਆਂ ਰਾਹੀਂ, ਵਿਗਿਆਨ ਰਾਹੀਂ, ਵਿਗਿਆਨ ਦੇ ਸੰਕਲਪ ਨੂੰ ਸੌਖੇ ਤਰੀਕੇ ਨਾਲ ਪੇਸ਼ ਕੀਤਾ ਹੈ। ਉਨ੍ਹਾ ਦੇ ਚਾਰ ਰਿਸਰਚ ਪੇਪਰ ਜੋ ਇੰਟਰਨੈਸ਼ਨਲ ਜਨਰਲ ’ਤੇ ਪਬਲਿਸ਼ ਹੋ ਚੁੱਕੇ ਹਨ ਤੇ ਤਿੰਨ ਵਾਰੀ ਕੌਮੀ ਪੱਧਰ ਤੇ ਵਾਤਾਵਰਨ ਤੇ ਵਿਗਿਆਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪ੍ਰਮਾਤਮਾਂ ਦੇ ਸ਼ੁਕਰ ਗੁਜ਼ਾਰ ਹਾਂ ਕਿ ਮੇਰੀ ਡਿਊਟੀ ਉਹ ਲਗਾਈ ਕਿ ਜਿਸ ਨੂੰ ਸਮਾਜ ’ਚ ਗੁਰੂ ਦਾ ਦਰਜਾ ਮਿਲਿਆ ਹੈ ਤੇ ਅੱਜ ਵੀ ਅਧਿਆਪਕ ਵਰਗ ਨੂੰ ਸਮਾਜ ਆਦਰ ਤੇ ਸਨਮਾਨ ਨਾਲ ਮਿਲਦਾ ਹੈ। ======= ਪਿੰਡ ਗੰਭੀਰਪੁਰ ਲੋਅਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਮੁੱਖ ਅਧਿਆਪਕਾ ਅਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਤੋਂ ਵੱਧ ਆਪਣੀ ਡਿਊਟੀ ਨੂੰ ਤਰਜੀਹ ਦਿੱਤੀ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਨੂੰ ਬਿਹਤਰ ਬੁਨਿਆਦੀ ਢਾਂਚਾ ਨੂੰ ਲੋਕਾਂ ਦੇ ਸਹਿਯੋਗ ਨਾਲ ਮਜ਼ਬੂਤ ਕੀਤਾ ਤੇ ਵਿਦਿਆਰਥੀਆ ਨੂੰ ਸਮਾਂ ਦਾ ਹਾਣੀ ਬਨਾਉਣ ਲਈ ਹਰੇਕ ਗਤੀਵਿਧੀ ’ਚ ਭਾਗੀਦਾਰ ਬਣਾਇਆ ਕਿਉਕਿ ਅੱਜ ਦਾ ਯੁੱਗ ਮੁਕਾਬਲੇ ਦੀ ਯੁੱਗ ਹੈ ਜਿਸ ਕਰਕੇ ਬੱਚਿਆ ਨੂੰ ਸਫਲਤਾਂ ਦੇ ਰਸਤੇ ਅਪਨਾਉਣ ਦੀ ਕਲਾਂ ਦੇਣੀ ਇੱਕ ਅਧਿਆਪਕਾਂ ਦੀ ਡਿਊਟੀ ਹੈ। ================= ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਮੇੜਾ ਪਵਨ ਕੁਮਾਰ ਨੇ ਕਿਹਾ ਕਿ ਉਹ ਅਧਿਆਪਨ ਨੂੰ ਸਿਰਫ਼ ਨੌਕਰੀ ਨਹੀਂ, ਸਗੋਂ ਸਮਾਜ ਸੇਵਾ ਦਾ ਸਾਧਨ ਮੰਨਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ, ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਤੇ ਉਨ੍ਹਾਂ ਵਿਚ ਚੰਗੇ ਨੈਤਿਕ ਮੁੱਲ ਪੈਦਾ ਕਰਨਾ ਹੈ। ਉਨ੍ਹਾਂ ਦੀ ਕੋਸ਼ਿਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ, ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਵਿਚ ਚੰਗੇ ਨੈਤਿਕ ਮੁੱਲ ਪੈਦਾ ਕਰਨਾ ਹੈ। ============== ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਨਾ ਸਿਰਫ਼ ਅਧਿਆਪਨ ’ਚ ਸਗੋਂ ਸਕੂਲ ਪ੍ਰਬੰਧਨ ’ਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਜੋਸ਼ੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਤੇ ਸਕਾਲਰਸ਼ਿਪ ਪ੍ਰੋਗਰਾਮਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਤੱਕ, ਸਕੂਲ ਦੇ 52 ਵਿਦਿਆਰਥੀਆਂ ਨੇ ਐੱਨਐੱਮਐੱਮਐੱਸ,ਨੀਟ, ਜੇਈ ਮੇਨ, ਤੇ ਸੀਐੱਮ ਸਕਾਲਰਸ਼ਿਪ ਸਮੇਤ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਤੇ ਸਕਾਲਰਸ਼ਿਪ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਪਾਸ ਕੀਤਾ ਹੈ। =========== ਸਰਕਾਰੀ ਮਿਡਲ ਸਕੂਲ ਸੇਖਪੁਰ ਦੇ ਵਿਗਿਆਨ ਅਧਿਆਪਕ ਰਾਜੇਸ਼ ਧਰਮਾਣੀ ਨੇ ਵਿਦਿਆਰਥੀਆਂ ’ਚ ਵਿਗਿਆਨਕ ਸੋਚ ਤੇ ਰਚਨਾਤਮਕ ਪ੍ਰਤਿਭਾ ਨੂੰ ਵਿਕਸਤ ਕਰਨ ਲਈ ਲਗਾਤਾਰ ਯਤਨਸ਼ੀਲ ਰਹੇ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਤੇ ਮਾਰਗਦਰਸ਼ਨ ਸਦਕਾ ਸਕੂਲ ਨੂੰ ਲਗਾਤਾਰ ਦੋ ਵਾਰ, 2021 ਤੇ 2022 ’ਚ, ਸਰਵੋਤਮ ਸਕੂਲ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ, 2024 ਤੇ 2025 ’ਚ ਲਗਾਤਾਰ ਦੋ ਵਾਰ, ਰਾਸ਼ਟਰੀ ਗ੍ਰੀਨ ਸਕੂਲ ਪੁਰਸਕਾਰ ਪ੍ਰਾਪਤ ਕਰਕੇ, ਸਕੂਲ ਦੀਆਂ ਪ੍ਰਾਪਤੀਆਂ ’ਚ ਇਕ ਹੋਰ ਸ਼ਾਨਦਾਰ ਅਧਿਆਇ ਜੋੜਿਆ ਗਿਆ।