ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਟਰੀ ਕਲੱਬ ਵਲੋਂ ਕਰਵਾਈ ਗਈ ਹਾਫ ਮੈਰਾਥਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਟਰੀ ਕਲੱਬ ਵਲੋਂ ਕਰਵਾਈ ਗਈ ਹਾਫ ਮੈਰਾਥਨ
Publish Date: Sun, 29 Nov 2026 06:52 PM (IST)
Updated Date: Sun, 29 Nov 2026 06:52 PM (IST)
1000 ਤੋਂ ਵੱਧ ਦੌੜਾਕਾਂ ਨੇ ਲਿਆ ਭਾਗ, ਸੋਹਣ ਸਿੰਘ ਬੈਂਸ ਨੇ ਝੰਡੀ ਦੇ ਕੇ ਕੀਤਾ ਰਵਾਨਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ‘ਯੂਨਾਈਟਿਡ ਸਿੱਖਸ’ ਦੇ ਸਹਿਯੋਗ ਨਾਲ ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਸਮਰਪਿਤ ਇੱਕ ਵਿਸ਼ਾਲ ਹਾਫ਼ ਮੈਰਾਥਨ ਕਰਵਾਈ ਗਈ। ਸਥਾਨਕ ਪੰਜ ਪਿਆਰਾ ਪਾਰਕ ਤੋਂ ਇਸ ਮੈਰਾਥਨ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸ. ਸੋਹਣ ਸਿੰਘ ਬੈਂਸ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌੜ ’ਚ ਵੱਖ-ਵੱਖ ਉਮਰ ਵਰਗਾਂ ਦੇ 1,000 ਤੋਂ ਵੱਧ ਦੌੜਾਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅਰਦਾਸ ਉਪਰੰਤ ਹੋਈ ਸਮਾਗਮ ਦੀ ਸ਼ੁਰੂਆਤ ਸਮਾਗਮ ਦੀ ਆਰੰਭਤਾ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਅਤੇ ਬਾਬਾ ਗੁਰਦੇਵ ਸਿੰਘ (ਸ਼ਹੀਦੀ ਬਾਗ਼) ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜਿੰਦਰ ਸਿੰਘ (ਸੀ.ਏ.) ਨੇ ਦੱਸਿਆ ਕਿ ਇਸ ਮੈਰਾਥਨ ’ਚ 3 ਕਿਲੋਮੀਟਰ, 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਕਲੱਬ ਵੱਲੋਂ ਭਵਿੱਖ ’ਚ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਮਾਹਿਰਾਂ ਨੇ ਦਿੱਤੇ ਨਿਰੋਗ ਰਹਿਣ ਦੇ ਗੁਰ ਇਸ ਤੋਂ ਪਹਿਲਾਂ ਰੋਟਰੀ ਜ਼ਿਲ੍ਹਾ 3080 ਦੀ ਗਵਰਨਰ ਡਾ. ਰੀਟਾ ਕਾਲੜਾ, ਸਹਾਇਕ ਗਵਰਨਰ ਡਾ. ਨਿਮਰਤਾ ਪਰਮਾਰ ਅਤੇ ਰੋਟੇਰੀਅਨ ਡਾ. ਭਾਨੂੰ ਪ੍ਰਤਾਪ ਸਿੰਘ ਪਰਮਾਰ ਨੇ ਸ੍ਰੀ ਅਨੰਦਪੁਰ ਸਾਹਿਬ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਲੈਪ ਮਾਸਟਰ ਜੁਝਾਰ ਸਿੰਘ ਟਾਈਗਰ, ਪੁੱਸ਼ਅੱਪ ਮੈਨ ਆਫ਼ ਪੰਜਾਬ ਕੁੰਵਰ ਅੰਮ੍ਰਿਤਵੀਰ ਸਿੰਘ, ਬਲਵਿੰਦਰ ਸਿੰਘ ਮੁੰਡੀ ਅਤੇ ਫ਼ਤਿਹ ਸਿੰਘ ਗਿੱਲ ਵੱਲੋਂ ਦੌੜਾਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰੀਰਕ ਤੌਰ ਤੇ ਨਿਰੋਗ ਰਹਿਣ ਦੇ ਢੰਗਾਂ ਬਾਰੇ ਜਾਗਰੂਕ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜ਼ੁੰਬਾ ਕੋਚ ਅਨੁਪ੍ਰੀਆ (ਦਿੱਲੀ) ਅਤੇ ਰੰਗਕਰਮੀ ਰਾਜ ਘਈ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਪਤੀ ਮੌਕੇ ਜੇਤੂ ਦੌੜਾਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਤਵੰਤਿਆਂ ਦੀ ਭਰਵੀਂ ਹਾਜ਼ਰੀ ਇਸ ਮੌਕੇ ਡਾ. ਪਲਵਿੰਦਰਜੀਤ ਸਿੰਘ ਕੰਗ, ਬੱਬਲੂ ਰਾਣਾ ਅਗੰਮਪੁਰ, ਡਾ. ਰਣਬੀਰ ਸਿੰਘ ਬੈਂਸ, ਸੁਖਵਿੰਦਰਪਾਲ ਸਿੰਘ ਸੁੱਖੂ, ਅਭੀਜੀਤ ਸਿੰਘ ਅਲੈਕਸੀ, ਨਵਜੀਤ ਸਿੰਘ ਕਥੂਰੀਆ, ਮਹਿੰਦਰ ਸਿੰਘ ਪਾਰਕ ਪਲਾਜ਼ਾ, ਗੁਰਚਰਨ ਸਿੰਘ ਘੱਟੀਵਾਲ, ਗੁਰਪ੍ਰੀਤ ਸਿੰਘ ਗੋਲਡੀ, ਅਜੇ ਰਸ਼ਪਾਨਾ, ਜਸਪ੍ਰੀਤ ਸਿੰਘ ਰਿੰਕੂ, ਜਤਿਨ ਕੌਸ਼ਲ, ਕੈਮੀ ਅਰੋੜਾ, ਸੁਖਦੀਪ ਸਿੰਘ ਗੋਲਡੀ, ਡਾ. ਭਰਤ ਜਸਵਾਲ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਕੌਂਸਲਰ ਅਰਸ਼ਵਰਿੰਦਰ ਕੌਰ, ਡਾ. ਟੀ.ਬੀ. ਸਿੰਘ, ਅੰਮ੍ਰਿਤਪਾਲ ਸਿੰਘ, ਕਾਨੂੰਨੀ ਸਲਾਹਕਾਰ ਗੁਰਮੋਹਨ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਅੰਤਰਰਾਸ਼ਟਰੀ ਵੇਟ ਲਿਫ਼ਟਰ ਹਰਪ੍ਰੀਤ ਸਿੰਘ ਲੱਕੀ, ਕਸ਼ਮੀਰ ਸਿੰਘ, ਪ੍ਰਦੀਪ ਸੋਨੀ, ਪ੍ਰਵੇਸ਼ ਸੋਨੀ, ਬਲਜਿੰਦਰ ਸਿੰਘ, ਸਾਰੀਕਾ ਜਸਵਾਲ, ਮਾਨਵਿੰਦਰ ਸਿੰਘ ਭੈਣੀ, ਟਿੱਕਾ ਜਸਵੀਰ ਚੰਦ, ਐਡਵੋਕੇਟ ਵਿਸ਼ਾਲ ਸੈਣੀ, ਅਵਤਾਰ ਸਿੰਘ ਭੱਲੜੀ, ਜਗਜੀਤ ਸਿੰਘ, ਜੀਵਨ ਸਿੰਘ ਤਾਮਿਲ, ਐੱਨ.ਸੀ.ਸੀ. ਅਫ਼ਸਰ, ਰਣਜੀਤ ਸਿੰਘ, ਪ੍ਰਿੰਸੀਪਲ ਡਾ. ਜਸਵੀਰ ਸਿੰਘ, ਅਵਨੀਤ ਚੱਢਾ, ਹਰਦੀਪ ਸਿੰਘ, ਅਜੇ ਕੁਮਾਰ, ਨਰਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਕੈਨੇਡਾ ਸਮੇਤ ਵੱਡੀ ਗਿਣਤੀ ’ਚ ਦੌੜਾਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।