ਐੱਮਐੱਚ. ਹੋਂਡਾ ਨੇ ਕੱਢੇ ਦੀਵਾਲੀ ਲੱਕੀ ਡਰਾਅ ਐਮਐਚ ਹੋਂਡਾ ਨੇ ਦਿਵਾਲੀ ਲੱਕੀ ਡਰਾਅ ਖੋਲੇ
Publish Date: Sat, 28 Nov 2026 06:06 PM (IST)
Updated Date: Sat, 28 Nov 2026 06:07 PM (IST)
ਭਗਵਤੀ ਦੇਵੀ ਨੇ ਜਿੱਤਿਆ ਫਰਿੱਜ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਇਲਾਕੇ ’ਚ ਚੰਗਾ ਨਾਮਣਾ ਰੱਖਣ ਵਾਲੀ ਐੱਮਐੱਚ ਹੋਂਡਾ ਕੰਪਨੀ ਵੱਲੋਂ ਦਿਵਾਲੀ ’ਤੇ ਜਿੱਥੇ ਆਪਣੇ ਉਤਪਾਦਾਂ ਦੀ ਵੱਡੀ ਸੇਲ ਕੀਤੀ ਗਈ, ਉੱਥੇ ਹੀ ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਦੇ ਲਈ ਲੱਕੀ ਡਰਾਅ ਸਿਸਟਮ ਵੀ ਰੱਖਿਆ ਗਿਆ ਸੀ ਤੇ ਹਰੇਕ ਵਾਹਨ ਦੀ ਖਰੀਦ ’ਤੇ ਇੱਕ ਕੂਪਨ ਵੀ ਦਿੱਤਾ ਜਾਂਦਾ ਸੀ। ਅੱਜ ਉਨ੍ਹਾਂ ਨੂੰ ਖੋਲਣ ਦੇ ਲਈ ਇਕ ਵਿਸ਼ੇਸ਼ ਸਮਾਰੋਹ ਐਮਐਚ ਹੋਂਡਾ ਕੰਪਨੀ ਦੇ ਵਿਹੜੇ ’ਚ ਰੱਖਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਤੇ ਖਰੀਦਦਾਰਾਂ ਨੇ ਭਾਗ ਲਿਆ। ਇਸ ਮੌਕੇ ’ਤੇ ਦੀਵਾਲੀ ਧਮਾਕਾ ਲੱਕੀ ਡਰਾਅ ਮੁਹਿੰਮ ਤਹਿਤ ਲੱਕੀ ਕੂਪਨਾਂ ਦੇ ’ਚ ਪਹਿਲਾ ਇਨਾਮ ਫਰਿੱਜ ਭਗਵਤੀ ਦੇਵੀ ਦੇ ਨਾਮ ਲੱਗਿਆ। ਜਦੋਂ ਕਿ ਇਸ ਤੋਂ ਇਲਾਵਾ ਵੀ ਕਈ ਇਨਾਮ ਦਿੱਤੇ ਗਏ। ਇਸ ਸਬੰਧੀ ਹੋਰ ਗੱਲ ਕਰਦਿਆ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਜੇ ਗੁਪਤਾ ਨੇ ਦੱਸਿਆ ਕਿ ਕੰਪਨੀ ਦੇ ਉਤਪਾਦਾਂ ’ਤੇ ਇਲਾਕੇ ਦੇ ਲੋਕਾਂ ਵੱਲੋਂ ਵੱਡਾ ਭਰੋਸਾ ਦਿਖਾਇਆ ਜਾਂਦਾ ਹੈ ਤੇ ਇਹੀ ਕਾਰਨ ਹੈ ਕਿ ਕੰਪਨੀ ਵੀ ਆਪਣੇ ਗਾਹਕ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੀ ਦਿਵਾਲੀ ’ਤੇ ਨੰਗਲ ਨਿਵਾਸੀਆਂ ਨੇ ਐੱਮਐਚ ਹੋਂਡਾ ’ਤੇ ਆਪਣਾ ਵਿਸ਼ਵਾਸ ਦਿਖਾਇਆ ਤੇ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਇਸ ਲੱਕੀ ਡਰਾਅ ਸਕੀਮ ’ਚ ਜਿੱਥੇ ਇੱਕ ਫਰਿਜ ਦਿੱਤਾ ਗਿਆ ਹੈ, ਇਸ ਦੇ ਨਾਲ ਹੀ 15 ਕੂਲਰ, 9 ਹੀਟਰ, 6 ਡਿਨਰ ਸੈਟ ਵੀ ਦਿੱਤੇ ਗਏ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਵਿਵੇਕ ਅਹੂਜਾ, ਵੀਰ ਪ੍ਰਕਾਸ਼, ਅੰਜੂ ਰਾਣੀ ਅਤੇ ਰਵੀ ਠਾਕੁਰ ਹਾਜ਼ਰ ਸਨ।