- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਬੀ ਜੇ ਪੀ ਗੱਠਜੋੜ ਮੁੱਦਿਆਂ ਤੋਂ ਹੀਣਾ: ਕਿਸਾਨ ਆਗੂ ਸ਼ੇਰਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਨੇ ਰਾਜਨੀਤਿਕ ਤੌਰ ’ਤੇ ਗਠਜੋੜ ਦਾ ਐਲਾਨ ਕੀਤਾ ਹੈ, ਕੀ ਇਹ ਗੱਠਜੋੜ ਪੰਜਾਬ ਦਾ ਭਲਾ ਕਰ ਸਕੇਗਾ? ਅਕਾਲ ਤਖ਼ਤ ਸਹਿਬ ਤੋਂ ਹੋਏ ਹੁਕਮਨਾਮਿਆਂ ਨੂੰ ਕਿਉਂ ਵਿਸਾਰਿਆ ਜਾ ਰਿਹਾ ਹੈ, ਪੰਥਕ ਕਹਾਉਣ ਵਾਲਾ ਅਕਾਲੀ ਦਲ ਪੰਥ ਦੇ ਮੁੱਦਿਆਂ ਤੋਂ ਕਿਉਂ ਭੱਜਿਆ, ਕਿਸਾਨਾਂ ਦੀ ਖੇਤਰੀ ਪਾਰਟੀ ਅਖਵਾਉਣ ਵਾਲਾ ਅਕਾਲੀ ਦਲ ਕਿਸਾਨਾਂ ਦੇ ਮੁੱਦੇ ਹੱਲ ਕਰਵਾਏ ਤੋਂ ਬਿਨਾਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਿਉਂ ਕੀਤਾ ਕੀ ਰਾਜਨੀਤੀ ਕਰ ਰਹੇ ਲੀਡਰਾਂ ਨੂੰ ਸਿਰਫ ਕੁਰਸੀ ਹੀ ਚਾਹੀਦੀ ਹੈ ਜਾਂ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਵੀ ਸੋਚੇਗਾ, ਕਿੱਥੇ ਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇਹ ਸਵਾਲ ਖੜੇ ਕਰਦਿਆਂ ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾਂ ਨੇ ਗੱਠ ਜੋੜ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਤੋਂ ਪੁੱਛੇ ਹਨ ਕੀ ਬੀ ਜੇ ਪੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੰਜਾਬ ਕੋਲੋਂ ਖੁਸਿਆ ਹੋਇਆ ਪ੍ਰਬੰਧ ਪੰਜਾਬ ਨੂੰ ਸੌਂਪ ਦੇਵੇਗੀ ਕੀ ਅਕਾਲੀ ਭਾਜਪਾ ਗੱਠਜੋੜ ਹੋਣ ਦੇ ਨਾਲ ਪੰਜਾਬ ਸਿਰ ਚੜਿਆ ਕਰੋੜਾਂ ਦਾ ਕਰਜ਼ਾ ਮਾਫ ਹੋ ਜਾਵੇਗਾ, ਕਾਲੇ ਕਾਨੂੰਨਾਂ ਰੱਦ ਕਰਵਾਉਣ ਦੇ ਲਈ ਲੜਾਈ ਲੜਦਿਆਂ ਸ਼ਹੀਦ ਹੋਇਆ 700 ਦੇ ਕਰੀਬ ਕਿਸਾਨ ਮੁੜ ਸੁਰਜੀਤ ਹੋ ਜਾਵੇਗਾ।