ਐੱਨਐੱਫਐਲ ਦੇ ਵਿਸਥਾਰ ਦੀ ਖੁਸ਼ੀ ’ਚ ਭਾਜਪਾ ਆਗੂਆਂ ਨੇ ਵੰਡੇ ਲੱਡੂ
ਐੱਨਐੱਫਐਲ ਦੇ ਵਿਸਥਾਰ ਦੀ ਖੁਸ਼ੀ ਵਿੱਚ ਭਾਜਪਾ ਆਗੂਆਂ ਨੇ ਵੰਡੇ ਲੱਡੂ
Publish Date: Thu, 26 Nov 2026 06:55 PM (IST)
Updated Date: Thu, 26 Nov 2026 06:58 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਭਾਰਤੀ ਜਨਤਾ ਪਾਰਟੀ (ਭਾਜਪਾ) ਨੰਗਲ ਮੰਡਲ ਵੱਲੋਂ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਨੰਗਲ ਯੂਨਿਟ ਦੇ ਵਿਸਥਾਰ ਦੀ ਮਨਜ਼ੂਰੀ ਮਿਲਣ ਦੀ ਖ਼ੁਸ਼ੀ ’ਚ ਫੈਕਟਰੀ ਦੇ ਮੁੱਖ ਗੇਟ ਮੂਹਰੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਇਸ ਵੱਡੇ ਪ੍ਰਾਜੈਕਟ ਲਈ ਕੇਂਦਰੀ ਮੰਤਰੀ ਜੇ.ਪੀ. ਨੱਡਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਤਪਾਲ ਸੱਤੀ, ਬਿਕਰਮ ਠਾਕੁਰ ਤੇ ਐੱਨ.ਐੱਫ.ਐੱਲ. ਨੰਗਲ ਯੂਨਿਟ ਦੀਆਂ ਸਮੂਹ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਨੰਗਲ ਯੂਨਿਟ ਦੇ ਵਿਸਥਾਰ ਨੂੰ ਮਨਜ਼ੂਰੀ ਪ੍ਰਾਪਤ ਹੋਈ ਹੈ। ਆਗੂਆਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਇਲਾਕੇ ਦੇ ਵਿਕਾਸ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਮੌਕੇ ਸਤਬੀਰ ਸਿੰਘ ਰਾਣਾ, ਕੰਵਰ ਪੋਸਵਾਲ, ਜੀਵਨ ਚੌਧਰੀ, ਰਾਕੇਸ਼ ਪੰਮੀ, ਸੁਸ਼ੀਲ ਚੋਪੜਾ, ਮਹੇਸ਼ ਕਾਲੀਆ, ਤਿਲਕ ਰਾਜ ਲੱਕੀ, ਵਿਸ਼ਾਲ ਸੰਦਲ, ਵਿਨੋਦ ਸ਼ਰਮਾ, ਨਰੇਸ਼ ਚਾਵਲਾ, ਦਲਵੀਰ ਪਾਮਾ, ਮਦਨ ਲਾਲ ਸਿੱਧੂ, ਅਜੇ, ਕੇ.ਕੇ. ਬੇਦੀ, ਬਲਰਾਮ ਪਰਾਸ਼ਰ, ਰੋਹਿਤ ਸੰਦਲ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਭੱਟੀ, ਗੋਵਰਧਨ ਸੋਨੀ, ਗੁਲਸ਼ਨ, ਸੁਸ਼ੀਲ ਪੰਮੀ ਤੇ ਰਘਵੀਰ ਸਿੰਘ ਮੱਟੂ ਸਮੇਤ ਹੋਰ ਵਰਕਰ ਹਾਜ਼ਰ ਸਨ।