ਅੱਜ ਸ਼੍ਰੀ ਸਨਾਤਨ ਧਰਮ ਸਕੂਲ ’ਚ ਸੰਵਿਧਾਨਿਕ ਦਿਵਸ ਮਨਾਇਆ ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸੰਵਿਧਾਨਿਕ ਦਿਵਸ ਮਨਾਇਆ ਗਿਆ
Publish Date: Thu, 26 Nov 2026 06:32 PM (IST)
Updated Date: Thu, 26 Nov 2026 06:34 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸਤਪਾਲ ਸੱਤੀ, ਸੰਦੀਪ ਸ਼ਰਮਾ, ਨਵੀਨਪੁਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ’ਚ ਸੰਵਿਧਾਨਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਅਧਿਆਪਕਾ ਕੁਮਾਰੀ ਸ਼ਵੇਤਾ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਸੰਵਿਧਾਨ ਕਿਸੇ ਵੀ ਦੇਸ਼ ਦਾ ਉਹ ਸਰਵ ਉੱਚ ਕਾਨੂੰਨ ਹੁੰਦਾ ਹੈ। ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਚਲਾਈ ਜਾਂਦੀ ਹੈ। ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਇਹ ਨਾ ਸਿਰਫ ਸਰਕਾਰ ਦੇ ਅਧਿਕਾਰਾਂ ਨੂੰ ਤੈਅ ਕਰਦਾ ਹੈ ਸਗੋਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਤੇ ਆਜ਼ਾਦੀ ਦਾ ਹੱਕ ਦਿੰਦਾ ਹੈ। ਇਸ ਮੌਕੇ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰੰਗ ਬਿਰੰਗੇ ਚਾਰਟ ਬਣਾ ਕੇ ਸੰਵਿਧਾਨਿਕ ਵਿਸ਼ੇਸ਼ਤਾਵਾਂ ਨੂੰ ਬਿਆਨ ਕੀਤਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਵਨੀਤਾ ਨੇ ਵਿਦਿਆਰਥੀਆਂ ਨੂੰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸੰਵਿਧਾਨ ਸਿਰਫ ਕਾਨੂੰਨਾਂ ਦੀ ਕਿਤਾਬ ਨਹੀਂ ਸਗੋਂ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਤੇ ਏਕਤਾ ਦਾ ਪ੍ਰਤੀਕ ਹੈ। ਇਹ ਸਾਨੂੰ ਬਿਨਾਂ ਕਿਸੇ ਜਾਤ ਧਰਮ ਜਾਂ ਲਿੰਗ ਦੇ ਭੇਦ ਭਾਵ ਤੋਂ ਸਿਰ ਉੱਚਾ ਕਰਕੇ ਜਿਊਣ ਦਾ ਹੱਕ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦਾ ਸਤਿਕਾਰ ਕਰੀਏ ਤੇ ਇਸ ਦੇ ਨਿਯਮਾਂ ਦੀ ਪਾਲਣਾ ਕਰੀਏ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਆਰਤੀ ਸ਼ਰਮਾ, ਪਰਮਿੰਦਰ ਕੌਰ, ਰਵਿੰਦਰ ਕੌਰ, ਆਰਤੀ, ਦੀਪਿਕਾ, ਸੁਨੀਤਾ, ਸੁਰਿੰਦਰ, ਸੰਗੀਤਾ, ਜੋਤੀ, ਪੂਨਮ, ਨੈਨਾ, ਕ੍ਰਿਤੀਕਾ, ਹਿਮਾਨੀ, ਸਵੇਤਾ, ਮਮਤਾ, ਸੋਨੀਆ, ਆਂਚਲ ਹਾਜ਼ਰ ਸਨ।