ਸਰਕਾਰੀ ਕਾਲਜ ਮਹੈਣ ਵਿਖੇ ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਸੈਮੀਨਾਰ ਸਰਕਾਰੀ ਕਾਲਜ ਮਹੈਣ ਵਿਖੇ ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਸੈਮੀਨਾਰ
Publish Date: Thu, 26 Nov 2026 04:40 PM (IST)
Updated Date: Thu, 26 Nov 2026 04:40 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ਅਧੀਨ ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ’ਚ ਪਹਿਲੇ ਸਥਾਨ ’ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਜਸਕਰਨ ਸਿੰਘ ਤੇ ਸ਼ਿਖਾ ਰਾਣੀ ਨੇ ਕਿਹਾ ਕਿ ਸੜਕ ਆਵਾਜਾਈ ਤੇ ਰਾਸ਼ਟਰੀ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਅਨੁਸਾਰ ਭਾਰਤ ’ਚ ਸਾਲ 2024 ਦੌਰਾਨ ਕੁੱਲ 4,87,707 ਸੜਕ ਹਾਦਸੇ ਵਾਪਰੇ, ਜਿਨ੍ਹਾਂ ’ਚ 1,77, 175 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੇਸ਼ ’ਚ ਰੋਜ਼ਾਨਾ ਔਸਤਨ 1,336 ਸੜਕ ਹਾਦਸੇ ਤੇ 485 ਮੌਤਾਂ ਹੋ ਰਹੀਆਂ ਹਨ। ਦੂਜੇ ਸਥਾਨ ’ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਜਸਨਦੀਪ ਕੌਰ ਤੇ ਬੀ.ਏ ਭਾਗ ਤੀਜਾ ਦੀ ਅਨੂੰ ਦੇਵੀ ਨੇ ਦੱਸਿਆ ਕਿ ਸਾਲ 2024 ’ਚ ਤੇਜ ਰਫ਼ਤਾਰ ਕਾਰਨ ਦੇਸ਼ ਭਰ ’ਚ 3,45,024 ਸੜਕ ਹਾਦਸੇ ਵਾਪਰੇ। ਇਸੇ ਤਰ੍ਹਾਂ ਲਾਲ ਬੱਤੀ ਦੀ ਉਲੰਘਣਾ, ਡਰਾਇਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਸੜਕ ਹਾਦਸਿਆਂ ਦੇ ਗੰਭੀਰ ਕਾਰਨ ਹਨ । ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਤੇ ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਬਹੁਤ ਜ਼ਰੂਰੀ ਹੈ। ਤੀਜੇ ਸਥਾਨ ’ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਕੋਮਲਦੀਪ ਕੌਰ ਤੇ ਜੋਤੀ ਨੇ ਦੱਸਿਆ ਕਿ ਸੜਕ ਆਵਾਜਾਈ ਤੇ ਰਾਸ਼ਟਰੀ ਰਾਜਮਾਰਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਸਾਲ 2022 ਦੌਰਾਨ 4,61,312, ਸਾਲ 2023 ਦੌਰਾਨ 4,80,583 ਤੇ ਸਾਲ 2024 ਦੌਰਾਨ 4,87,707 ਸੜਕ ਹਾਦਸੇ ਵਾਪਰੇ। ਇਸ ਮੌਕੇ ਪ੍ਰੋ : ਬੌਬੀ ਤੇ ਡਾ : ਅਮਿਤ ਕੁਮਾਰ ਯਾਦਵ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤ ਕੇ ਸੜਕ ਦੁਰਘਟਨਾਵਾਂ ਤੋ ਬਚਿਆ ਜਾ ਸਕਦਾ ਹੈ । ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ’ਚ ਵਿਦਿਆਰਥੀਆਂ ਨੂੰ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।