ਅਕਾਲੀ-ਭਾਜਪਾ ਗਠਜੋੜ ਦੀ ਖ਼ੁਸ਼ੀ ’ਚ ਲੱਡੂ ਵੰਡ ਕੇ ਮਨਾਇਆ ਜਸ਼ਨ ਅਕਾਲੀ-ਭਾਜਪਾ ਗਠਜੋੜ ਦੀ ਬਨਣ ਦੀ ਖੁਸ਼ੀ ਲੱਡੂ ਵੰਡ ਕੇ ਮਨਾਇਆਂ ਜਸ਼ਨ
Publish Date: Thu, 26 Nov 2026 04:00 PM (IST)
Updated Date: Thu, 26 Nov 2026 04:01 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਬੀਤੇ ਦਿਨ ਸ਼੍ਰੌਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਕੀਤੇ ਗਏ ਗਠਜੋੜ ਦੀ ਖੁਸ਼ੀ ’ਚ ਅੱਜ ਨੰਗਲ ਵਿਖੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਕੱਠੇ ਹੋਏ ਅਕਾਲੀ ਭਾਜਪਾ ਆਗੂਆਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸ਼੍ਰੌਮਣੀ ਅਕਾਲੀ ਦਲ ਨੰਗਲ ਸਰਕਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਾਵਾ ਤੇ ਭਾਜਪਾ ਮੰਡਲ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਲੱਡੂ ਵੰਡ ਸਮਾਗਮ ’ਚ ਅਕਾਲੀ ਭਾਜਪਾ ਵਰਕਰਾਂ ’ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆਂ। ਇਸ ਮੌਕੇ ਪਹੁੰਚੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋਵੇਂ ਪਾਰਟੀਆਂ ਵਲੋਂ ਕੀਤੇ ਗਏ ਇਸ ਗਠਜੋੜ ਨਾਲ ਪੰਜਾਬ ਦੀ ਫਿਜਾ ਰਾਤੋ ਰਾਤ ਬਦਲ ਗਈ ਹੈ। ਉਨਾਂ ਕਿਹਾ ਕਿ ਲੰਬੇ ਸਮੇਂ ਪੰਜਾਬ ਸੰਤਾਪ ਭੋਗ ਰਿਹਾ ਸੀ,ਜਿਸ ਤੋਂ ਹੁਣ ਸੂਬੇ ਦੇ ਲੋਕਾਂ ਨੂੰ ਮੁਕਤੀ ਮਿਲਣ ਦੀ ਆਸ ਬੱਝ ਗਈ ਹੈ। ਇਸ ਮੌਕੇ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਵੀ ਗੱਠਜੋੜ ਦਾ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਅਟਵਾਲ, ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਾਵਾ, ਭਾਜਪਾ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ, ਸੰਦੀਪ ਸਿੰਘ ਕਲੋਤਾ, ਹਰਮਨ ਪ੍ਰਿੰਸ, ਡਾ. ਰਾਜਿੰਦਰ ਕੁਮਾਰ, ਰਾਕੇਸ਼ ਸ਼ਰਮਾ, ਪਿੰਕੀ, ਮਮਤਾ ਕਪਿਲਾ (ਕੌਂਸਲਰ), ਵਿਵੇਕ ਸ਼ਰਮਾ, ਸੁਭਾਸ਼ ਚੰਦ, ਕਰਨ ਵਰਮਾ, ਕਰਨ ਮਹਿਣ, ਰਤਨ ਧਨੇੜਾ, ਮਮਤਾ ਸ਼ਰਮਾ, ਸਪਨਾ ਗੁਪਤਾ, ਜਤਿੰਦਰ ਪਾਲ ਸਿੰਘ ਬੱਬਲ, ਮਨਮੋਹਨ ਸਿੰਘ ਮੋਹਣੀ, ਗੁਰਿੰਦਰ ਪਾਲ ਸਿੰਘ ਬਾਵਾ, ਕੰਵਰ ਪੋਸਵਾਲ, ਅਜੀਤ ਸਿੰਘ ਕਾਲੂ, ਬੀਬੀ ਤਾਰਾ ਸੈਣੀ, ਜਸਪਾਲ ਸਿੰਘ , ਬਲਵੀਰ ਸਿੰਘ ਸੈਣੀ, ਵੀਰਇੰਦਰ ਸਿੰਘ ਸੂਰੀ, ਕਮਲਾ ਸ਼ਰਮਾ, ਕਮਲ ਸਿੰਘ ਭੱਲੜੀ, ਨੰਗਲ ਦਿਹਾਤੀ ਸਰਕਲ ਪ੍ਰਧਾਨ ,ਅਮਨ ਬਿਭੌਰ ਸਾਹਿਬ, ਤੇਜਾ ਸਿੰਘ ,ਅਜੀਤ ਸਿੰਘ ਜੀਤੂ, ਓਂਕਾਰ ਸਿੰਘ, ਜਤਿੰਦਰ ਪਾਲ ਸਿੰਘ ਜੇ.ਪੀ., ਹਰਵਿੰਦਰ ਸਿੰਘ ਲੱਕੀ, ਰਵਿੰਦਰ ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ, ਸਾਹਿਲ ਕੁਮਾਰ ਤੇ ਸੰਜੇ ਕਾਲੂ ਸਮੇਤ ਵੱਡੀ ਗਿਣਤੀ ’ਚ ਭਾਜਪਾ ਤੇ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।