ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ’ਚ ਸ਼ਾਨਦਾਰ ਕਾਰਨੀਵਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਸ਼ਾਨਦਾਰ ਕਾਰਨੀਵਲ
Publish Date: Wed, 25 Nov 2026 07:01 PM (IST)
Updated Date: Wed, 25 Nov 2026 07:04 PM (IST)
700 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਨਵਾਂ ਨੰਗਲ ਵਿਖੇ 23 ਨਵੰਬਰ ਨੂੰ ਸ਼ਾਨਦਾਰ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਦੇ ਜੀਵਨ ’ਚ ਖੁਸ਼ੀਆਂ ਤੇ ਮਨੋਰੰਜਨ ਦੇ ਰੰਗ ਭਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਕਾਰਨੀਵਲ ’ਚ ਆਸ-ਪਾਸ ਦੇ ਵੱਖ-ਵੱਖ ਸਕੂਲਾਂ ਦੇ ਨਰਸਰੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ’ਚ ਲਗਭਗ 700 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਕਾਰਨੀਵਲ ਦਾ ਉਦਘਾਟਨ ਸਕੂਲ ਦੀ ਪ੍ਰਿੰਸੀਪਲ ਨੀਲਮ ਨਿਰਮਲ ਵਾਸੂਦੇਵਾ ਵੱਲੋਂ ਰਿਬਨ ਕੱਟ ਕੇ ਕਾਰਨੀਵਲ ਦੀ ਸ਼ੁਰੂਆਤ ਕੀਤੀ ਗਈ। ਬੱਚਿਆਂ ਦੇ ਮਨੋਰੰਜਨ ਲਈ ਸਕੂਲ ’ਚ ਵੱਖ-ਵੱਖ ਤਰ੍ਹਾਂ ਦੇ ਦਿਲਚਸਪ ਖੇਡਾਂ ਤੇ ਮਨੋਰੰਜਨ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਕਾਰਨੀਵਲ ਦੌਰਾਨ ਮੈਜਿਕ ਸ਼ੋਅ ਸਮੇਤ ਕਈ ਆਕਰਸ਼ਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਟਨਲ ਨੈੱਟ, ਬੁੱਲ ਰਾਈਡ, ਟ੍ਰੈਂਪੋਲਿਨ, ਸਿਕਸ ਮਿਕੀ ਮਾਊਸ, ਬਾਊਂਸਰਜ਼ ਤੇ ਜਾਇੰਟ ਵ੍ਹੀਲ ਵਰਗੇ ਮਨੋਰੰਜਕ ਝੂਲਿਆਂ ਨੇ ਬੱਚਿਆਂ ਦਾ ਖ਼ੂਬ ਮਨ ਮੋਹਿਆ। ਇਸ ਕਾਰਨੀਵਲ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ। ਸਮੂਹ ਸਟਾਫ਼ ਵੱਲੋਂ ਇਸ ਸ਼ਾਨਦਾਰ ਕਾਰਨੀਵਲ ਦੇ ਸਫਲ ਆਯੋਜਨ ਦੀ ਸ਼ਲਾਘਾ ਕੀਤੀ ਗਈ।