65 ਸਾਲਾ ਰਾਜ ਕੁਮਾਰ ਸ਼ਰਮਾ ਨੇ ਹੰਸਾਲੀ ਦੌੜ ’ਚ ਮਾਰੀਆਂ ਮੱਲਾਂ 65 ਸਾਲਾ ਰਾਜ ਕੁਮਾਰ ਸ਼ਰਮਾ ਨੇ ਹੰਸਾਲੀ ਦੌੜ ਵਿੱਚ ਮਾਰੀਆਂ ਮੱਲਾਂ
Publish Date: Wed, 25 Nov 2026 06:41 PM (IST)
Updated Date: Wed, 25 Nov 2026 06:43 PM (IST)
42.2 ਕਿਲੋਮੀਟਰ ਦੀ ਮੈਰਾਥਨ 5 ਘੰਟੇ 13 ਮਿੰਟ ’ਚ ਕੀਤੀ ਪੂਰੀ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਹੰਸਾਲੀ ਵਾਲੇ ਸੰਤ ਬਾਬਾ ਪਰਮਜੀਤ ਸਿੰਘ ਦੀ ਦੇਖ ਰੇਖ ਹੇਠ ਹੰਸਾਲੀ ਵਿਖੇ ਹੰਸਾਲੀ ਦੌੜ 2026 ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੈਰਾਥਨ ’ਚ 65 ਸਾਲਾ ਰਾਜ ਕੁਮਾਰ ਸ਼ਰਮਾ ਨੇ 42.2 ਕਿਲੋਮੀਟਰ ਦੀ ਫੁੱਲ ਮੈਰਾਥਨ ’ਚ ਹਿੱਸਾ ਲੈ ਕੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਜਿੱਤ ਦੇ ਝੰਡੇ ਗੱਡੇ। ਉਨ੍ਹਾਂ ਨੇ ਇਹ ਦੌੜ 5 ਘੰਟੇ 13 ਮਿੰਟ ’ਚ ਪੂਰੀ ਕਰਕੇ ਆਪਣਾ ਨਿੱਜੀ ਸਰਵੋਤਮ ਸਮਾਂ (ਪਰਸਨਲ ਬੈਸਟ) ਦਰਜ ਕੀਤਾ। ਇਸ ਪ੍ਰਾਪਤੀ ਨਾਲ ਰਾਜ ਕੁਮਾਰ ਸ਼ਰਮਾ ਨੇ ਸਾਬਤ ਕਰ ਦਿੱਤਾ ਕਿ ਜੇਕਰ ਮਨ ’ਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ, ਸਗੋਂ ਮਨੁੱਖ ਦਾ ਹੌਸਲਾ ਤੇ ਨਿਯਮਤ ਮਿਹਨਤ ਹੀ ਉਸ ਨੂੰ ਸਫਲਤਾ ਵੱਲ ਲੈ ਕੇ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਡਾਕਟਰਾਂ ਦੇ ਚੱਕਰ ਨਾ ਲਗਾਉਣੇ ਪੈਣ, ਦਵਾਈਆਂ ਦਾ ਸਹਾਰਾ ਨਾ ਲੈਣਾ ਪਵੇ ਤੇ ਹਸਪਤਾਲਾਂ ’ਚ ਨਾ ਜਾਣਾ ਪਵੇ ਤਾਂ ਸਾਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਰੋਜ਼ਾਨਾ ਸੈਰ, ਸਾਈਕਲਿੰਗ, ਰਨਿੰਗ ਤੇ ਜਿਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਨਾਲ ਹੀ ਮਨੁੱਖ ਸੁਖਮਈ ਜੀਵਨ ਬਤੀਤ ਕਰ ਸਕਦਾ ਹੈ ਤੇ ਜ਼ਿੰਦਗੀ ਦਾ ਅਸਲ ਆਨੰਦ ਮਾਣ ਸਕਦਾ ਹੈ।