ਸਮੂਹਿਕ ਵਿਆਹ ਸਮਾਗਮ ’ਚ ਪੁੱਜੇ ਕੇ.ਪੀ. ਸਿੰਘ, ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ ਸਮੂਹਿਕ ਵਿਆਹ ਸਮਾਗਮ ਵਿੱਚ ਪਹੁੰਚੇ ਰਾਣਾ ਕੇ.ਪੀ. ਸਿੰਘ, ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ
Publish Date: Wed, 25 Nov 2026 06:31 PM (IST)
Updated Date: Wed, 25 Nov 2026 06:34 PM (IST)
ਪੰਜਾਬੀ ਜਾਗਰਣ ਟੀਮ, ਨੰਗਲ : ਕਪਿਲਾ ਬ੍ਰਦਰਜ਼ ਐਂਡ ਫ੍ਰੈਂਡਜ਼ ਸੰਸਥਾ ਵੱਲੋਂ ਅੱਜ ਬਾਬਾ ਧੂਣਾ ਵਾਲੇ ਮੰਦਰ, ਨੰਗਲ ਵਿਖੇ ਦੋ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਇਸ ਸ਼ੁਭ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਉਨ੍ਹਾਂ ਦੀ ਬੇਟੀ ਦਿਵਿਆ ਰਾਣਾ, ਭਾਰਤ ਵਿਕਾਸ ਪ੍ਰੀਸ਼ਦ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਸੁਖਮਈ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਰਾਣਾ ਕੇ.ਪੀ. ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਕਪਿਲਾ ਬ੍ਰਦਰਜ਼ ਐਂਡ ਫ੍ਰੈਂਡਜ਼ ਸੰਸਥਾ ਦੇ ਨੁਮਾਇੰਦਿਆਂ ਸ੍ਰੀ ਸੁਭਾਸ਼ ਕਪਿਲਾ, ਸਤਨਾਮ ਸਿੰਘ ਲਾਦੀ ਆਦਿ ਵੱਲੋਂ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਸਮਾਜ ਸੇਵਾ ਦੇ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਸੁਭਾਸ਼ ਕਪਿਲਾ, ਸਤਨਾਮ ਸਿੰਘ ਲਾਦੀ, ਸ਼ਿਵਮ ਕਪਿਲਾ, ਜਸਪਾਲ ਸ਼ਰਮਾ, ਕੌਂਸਲਰ ਇੰਦੂ ਬਾਲਾ,ਕੋਮਲ ਕਪਿਲਾ, ਛੋਟੂ ਠਾਕੁਰ, ਮੁਖਤਿਆਰ ਸਿੰਘ ਤੇ ਪਤਵੰਤੇ ਸੰਜੇ ਸਾਹਨੀ, ਸੁਨੀਲ ਸ਼ਰਮਾ, ਉਮਾਕਾਂਤ ਜਰਨੈਲ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਤੇ ਸਮਾਜ ਸੇਵੀ ਹਾਜ਼ਰ ਸਨ। ਸੰਸਥਾ ਦੇ ਨੁਮਾਇੰਦਿਆਂ ਨੇ ਸਮਾਗਮ ’ਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਭਵਿੱਖ ’ਚ ਵੀ ਨਿਸ਼ਕਾਮ ਭਾਵਨਾ ਨਾਲ ਸਮਾਜ ਸੇਵਾ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦੇ ਕਾਰਜ ਜਾਰੀ ਰੱਖੇਗੀ।