ਟਰੱਕ ਯੂਨੀਅਨ ਮੱਸੇਵਾਲ ਦੇ ਝਗੜੇ ਖ਼ਿਲਾਫ਼ ਬਲਬੀਰ ਸ਼ਾਹਪੁਰ ਵੱਲੋਂ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਮੱਸੇਵਾਲ ਟਰੱਕ ਯੂਨੀਅਨ ਦੇ ਹੋਏ ਝਗੜੇ ਸਬੰਧੀ ਬਲਬੀਰ ਸਿੰਘ ਸ਼ਾਹਪੁਰ ਵੱਲੋਂ ਸਾਥੀਆਂ ਸਮੇਤ ਥਾਣੇ ਨਜ਼ਦੀਕ ਰੋਸ਼
Publish Date: Wed, 25 Nov 2026 05:58 PM (IST)
Updated Date: Wed, 25 Nov 2026 06:01 PM (IST)
ਕਿਹਾ, ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਵੱਡਾ ਸੰਘਰਸ਼ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਬੀਤੇ ਦਿਨ ਦੀ ਟਰੱਕ ਆਪਰੇਟਰ ਟਰਾਂਸਪੋਰਟ ਸੁਸਾਇਟੀ ਦੇ ਮੱਸੇਵਾਲ ਦਫ਼ਤਰ ਵਿਖੇ ਹੋਈ ਲੜਾਈ ਝਗੜੇ ਦੇ ਸੰਬੰਧ ’ਚ ਅੱਜ ਬਲਬੀਰ ਸਿੰਘ ਸ਼ਾਹਪੁਰ ਵੱਲੋਂ ਸਾਥੀਆਂ ਸਮੇਤ ਥਾਣੇ ਦੇ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਥਾਣਾ ਮੁਖੀ ਨੂੰ ਸੰਬੰਧਿਤ ਵਿਅਕਤੀਆਂ ’ਤੇ ਕੀਤੀ ਗਈ ਕਾਰਵਾਈ ਬਾਰੇ ਪੁੱਛਿਆ ਗਿਆ। ਇਸ ਮੌਕੇ ਬਲਬੀਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਸਿਆਸੀ ਸਹਿ ’ਤੇ ਲੜਾਈ ਝਗੜੇ ਨੂੰ ਹੋਰ ਰੂਪ ਦੇਣਾ ਚਾਹੁੰਦੀ ਹੈ ਜਦੋਂ ਕਿ ਉਨ੍ਹਾਂ ਦੇ ਨਿਹੱਥੇ ਯੂਨੀਅਨ ਦਫਤਰ ਬੈਠੇ ਟਰੱਕ ਆਪਰੇਟਰਾਂ ’ਤੇ ਅਚਾਨਕ ਬਾਹਰੋਂ ਆਏ ਬੰਦਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਪੰਜ ਟਰੱਕ ਆਪਰੇਟਰ ਗੰਭੀਰ ਰੂਪ ’ਚ ਜਖਮੀ ਹੋਏ ਹਨ, ਜਿਨਾਂ ’ਚੋਂ ਤਿੰਨ ਦਾ ਇਲਾਜ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਚੱਲ ਰਿਹਾ ਹੈ ਜਦੋਂ ਕਿ ਇੱਕ ਉਨਾਂ ਦੇ ਸਾਥੀ ਜਸਪ੍ਰੀਤ ਸਿੰਘ ਬਾਠ ਦਾ ਇਲਾਜ ਰੂਪਨਗਰ ਦੇ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ। ਜਦੋਂ ਕਿ ਇੱਕ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਚੰਡੀਗੜ੍ਹ ਦੇ 32 ਸੈਕਟਰ ਰੈਫਰ ਕੀਤਾ ਗਿਆ ਹੈ ਜੋ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਕਰਨਗੇ ਜਿਸ ਦੀ ਪੂਰਨ ਤੌਰ ਤੇ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨਾਜਰ ਸਿੰਘ ਸ਼ਾਹਪੁਰ, ਦੀਪਕ ਕੁਮਾਰ ਸ਼ਰਮਾ, ਗੁਰਦੀਪ ਸਿੰਘ ਰਾਣਾ, ਹਰਨੇਕ ਸਿੰਘ, ਕਾਮਰੇਡ ਬਖਸ਼ੀਸ਼ ਸਿੰਘ, ਮੋਹਣ ਸਿੰਘ ਸ਼ਾਹਪੁਰ, ਪਾਲ ਸਿੰਘ ਕੀਰਤਪੁਰ ਸਾਹਿਬ, ਜਸਪਾਲ ਸਿੰਘ, ਬਿੰਦਰ ਸਿੰਘ ਮੱਸੇਵਾਲ, ਅਜਮੇਰ ਸਿੰਘ ਸਮੇਤ ਵੱਡੀ ਗਿਣਤੀ ’ਚ ਟਰੱਕ ਆਪਰੇਟਰ ਮੌਜੂਦ ਸਨ। ਕੀ ਕਹਿਣਾ ਹੈ ਥਾਣਾ ਮੁਖੀ ਦਾ : ਇਸ ਸਬੰਧੀ ਜਦੋਂ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਦੋਵਾਂ ਧੜਿਆਂ ਦੇ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਟਰੱਕ ਯੂਨੀਅਨ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਅਤੇ ਸਥਾਨਕ ਲੋਕਾਂ ਕੋਲੋਂ ਝਗੜੇ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਦੋ ਧੜਿਆਂ ਦੀ ਯੂਨੀਅਨ ਨੂੰ ਲੈ ਕੇ ਲੜਾਈ ਹੈ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ। ਜਦੋਂ ਕਿ ਇਸ ਸਮੇਂ ਕੋਈ ਵੀ ਪ੍ਰਧਾਨ ਨਹੀਂ ਹੈ ਅਤੇ ਯੂਨੀਅਨ ਦਾ ਕੰਮ ਪ੍ਰਬੰਧਕ ਦੇ ਹਵਾਲੇ ਹੈ। ਕੱਲ ਜਦੋਂ ਲੜਾਈ ਝਗੜੇ ਸਬੰਧੀ ਪਤਾ ਚੱਲਿਆ ਤਾਂ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਸੀ ਉੱਥੇ ਲੜਾਈ ਝਗੜੇ ਸਬੰਧੀ ਸਬੂਤ ਇਕੱਠੇ ਕੀਤੇ ਗਏ ਅਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਝਗੜੇ ਸਬੰਧੀ ਦੋਵੇਂ ਧਿਰਾਂ ਦੇ ਕਰੀਬ 10 ਤੋਂ 15 ਬੰਦਿਆਂ ਖਿਲਾਫ ਜਾਨੋ ਮਾਰਨ ਦੀਆਂ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਦੋਵੇਂ ਧਿਰਾਂ ਦੇ ਕੁਝ ਵਿਅਕਤੀ ਵੱਖ-ਵੱਖ ਹਸਪਤਾਲਾਂ ’ਚ ਉਪਚਾਰ ਅਧੀਨ ਹਨ। ਪੁਲਿਸ ਵੱਲੋਂ ਜਾਂਚ ਜਾਰੀ ਹੈ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਪੁਲਿਸ ਨਿਰਪੱਖ ਜਾਂਚ ਕਰੇਗੀ ਜੋ ਵੀ ਇਸ ਵਿਅਕਤੀ ਝਗੜੇ ’ਚ ਦੋਸ਼ੀ ਪਾਏ ਗਏ ਉਨ੍ਹਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਝਗੜੇ ’ਚ ਜੋ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਲਾਕੇ ’ਚ ਅਮਨ ਕਾਨੂੰਨ ਬਰਕਰਾਰ ਰੱਖਿਆ ਜਾਵੇਗਾ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।