38ਵੇਂ ਮੁਫ਼ਤ ਦਮਾ-ਨਜ਼ਲਾ ਕੈਂਪ ’ਚ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਮੂਲੀਅਤ ਮਾਂਗੇਵਾਲ ਵਿਖੇ 38ਵਾਂ ਸਲਾਨਾ ਹਕੀਮ ਖੁਸ਼ਹਾਲ ਸਿੰਘ ਦਮਾ ਨਜਲਾ ਮੁਫਤ ਕੈਂਪ ਵਿੱਚ ਕੀਤੀ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਸਮੂਲੀਅਤ
Publish Date: Wed, 25 Nov 2026 05:50 PM (IST)
Updated Date: Wed, 25 Nov 2026 05:52 PM (IST)
ਕਿਹਾ, ਹਕੀਮ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੇਵਾ ਸਲਾਘਾਯੋਗ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਇੱਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ 38ਵਾਂ ਸਲਾਨਾ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਦਮਾਂ ਨਜ਼ਲਾ ਟੌਂਸਲ ਆਦਿ ਬਿਮਾਰੀਆਂ ਦਾ ਮੁਫਤ ਕੈਂਪ ਸ਼ੁਰੂ ਹੋ ਗਿਆ। ਜਿਸ ’ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਹਕੀਮ ਪਰਿਵਾਰ ਵੱਲੋਂ ਬੀਤੇ ਲੰਬੇ ਸਮੇਂ ਤੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਗਾਏ ਜਾਂਦੇ ਦਮਾ ਨਜਲਾ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸ ਰਾਹੀਂ ਹਕੀਮ ਪਰਿਵਾਰ ਵੱਲੋਂ ਮਨੁੱਖਤਾ ਦੀ ਸੇਵਾ ਲਈ ਆਪਣਾ ਵਡਮੁੱਲਾ ਕਾਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਇਨ੍ਹਾਂ ਦੇ ਪੁਰਖਿਆਂ ਵੱਲੋਂ ਇਹ ਕੈਂਪ ਲਗਾਇਆ ਜਾਂਦਾ ਹੈ, ਇਸ ਤੋਂ ਬਾਅਦ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਵੱਲੋਂ ਇਸ ਪਿਰਤ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ, ਜੋ ਕਿ ਬਹੁਤ ਵੱਡਾ ਕਾਰਜ ਹੈ। ਇਸ ਤੋਂ ਪਹਿਲਾਂ ਤੜਕਸਾਰ ਦਵਾਈਆਂ ਬਣਾਉਣ ਦੀ ਸ਼ੁਰੂਆਤ ਹਿਮਾਚਲ ਬਿਜਲੀ ਬੋਰਡ ਦੀ ਡਾਇਰੈਕਟਰ ਡਾਕਟਰ ਮਨਿੰਦਰਜੀਤ ਕੌਰ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਜਦੋਂ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ਾਂ ਵੱਲੋਂ ਇਸ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾਂ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਚੇਅਰਮੈਨ ਕਮਲਦੇਵ ਜੋਸ਼ੀ, ਡਾਕਟਰ ਆਤਮਾ ਸਿੰਘ ਰਾਣਾ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਦਿਵਿਆ ਕੁੰਵਰ, ਸੰਤੋਸ਼ ਸੈਣੀ, ਅਸ਼ੋਕ ਸੈਣੀ, ਕਰਨਲ ਅਵਤਾਰ ਸਿੰਘ ਦਬੂੜ, ਦਵਿੰਦਰ ਕੌਰ ਦਬੂੜ, ਸੇਵਾ ਮੁਕਤ ਡੀਐਸ ਪੀ ਦਵਿੰਦਰ ਸਿੰਘ, ਦਮਨਪ੍ਰੀਤ ਕੌਰ ਮਿਨਹਾਸ, ਸੰਤੋਸ਼ ਰਾਣਾ, ਹਰਕੀਰਤ ਸਿੰਘ ਮਿਨਹਾਸ, ਅਮਰੀਕ ਸਿੰਘ ਮਾਂਗੇਵਾਲ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਹਿਮਾਸ਼ੂ ਟੰਡਨ ਵਿੱਕੀ ਜੋਸ਼ੀ, ਸਿਮਰਨ ਕੌਰ, ਬਲਜੀਤ ਕੌਰ, ਹਰਦੇਵ ਸਿੰਘ ਰੂਪ ਰਾਏ, ਪ੍ਰਿੰਸੀਪਲ ਸੁਖਦੇਵ ਰਾਮ, ਅਮਰਜੀਤ ਸਿੰਘ ਬੇਈਹਾਰਾ, ਅਰੁਣਦੀਪ ਸੋਨੂ, ਸੁਰੇਸ਼ ਜੋਸ਼ੀ, ਦਵਿੰਦਰ ਸੈਣੀ, ਮਨਿੰਦਰ ਸਿੰਘ ਸਾਹਿਬ, ਫੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।