ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬਾਬੇ ਨਾਨਕ ਦਾ 557 ਵਾਂ ਪ੍ਰਕਾਸ਼ ਪੁਰਬ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆਂ ਬਾਬੇ ਨਾਨਕ ਦਾ 557 ਵਾਂ ਪ੍ਰਕਾਸ਼ ਪੁਰਬ
Publish Date: Tue, 24 Nov 2026 04:41 PM (IST)
Updated Date: Tue, 24 Nov 2026 04:43 PM (IST)
ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 557 ਵਾਂ ਪ੍ਰਕਾਸ਼ ਪੁਰਬ ਨੰਗਲ ਤੇ ਨੇੜਲੇ ਪਿੰਡਾਂ ’ਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆਂ ਗਿਆ। ਇਸ ਮੌਕੇ ਗੁਰੂ ਘਰਾਂ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਨੇ ’ਚ ਸੰਗਤਾਂ ਗੁਰੂ ਘਰਾਂ ਚ ਨਤਮਸਤਕ ਹੋ ਕੇ ਗੁਰੂ ਜਸ ਸਰਵਨ ਕੀਤਾ। ਇਸ ਮੌਕੇ ਗੁਰਦੁਆਰਾ ਘਾਟ ਸਾਹਿਬ ਨੰਗਲ ਵਿਖੇ ਵਿਸੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦਾ ਭੋਗ ਪਾਏ ਗਏ ,ਉਪਰੰਤ ਭਾਈ ਭਪਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ,ਭਾਈ ਪਰਮਜੀਤ ਸਿੰਘ, ਭਾਈ ਹਰਪਾਲ ਸਿੰਘ ਭਸ਼ੀਨ,ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆਂ ਗਿਆ ਤੇ ਸੰਗਤਾ ਨੂੰ ਗੁਰਮਤਿ ਸਿਧਾਤਾ ਤੇ ਚਲਣ ਦੀ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸੰਗਤਾਂ ਨੂੰ ਕਰਮ ਕਾਂਡ, ਮਨਮਤੀ ਕਾਰਜਾ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਸਿੱਖ ਧਰਮ ਤਰਕ ਦੀ ਗਲ ਕਰਦਾ ਹੈ ,ਜਿਸ ਕਾਰਣ ਸਿੱਖ ਧਰਮ ’ਚ ਅੰਧ ਵਿਸ਼ਵਾਸ਼ਾ ਲਈ ਕੋਈ ਥਾਂ ਨਹੀ ਹੈ। ਉਨ੍ਹਾਂ ਨਵੀਂ ਪੀੜੀ ਨੂੰ ਪਤਿਤ ਪੁਣੇ ਦਾ ਤਿਆਗ ਕਰਕੇ ਰੋਮਾਂ ਦੀ ਬੇਅਦਵੀ ਨਾ ਕਰਨ ਦੀ ਅਪੀਲ ਕਰਦਿਆ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸੰਗਤਾ ਨੂੰ ਸ੍ਰੀ ਗਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ.ਸੁਭਾਸ਼ ਸ਼ਰਮਾ, ਭਾਖੜਾ ਡੈਮ ਦੇ ਚੀਫ ਇੰਜੀਨੀਅਰ ਚਰਨਪ੍ਰੀਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ,ਜਸਪਾਲ ਸਿੰਘ, ਹਰਮਜੀਤ ਸਿੰਘ ਪ੍ਰਿੰਸ, ਕੌਂਸਲਰ ਡਾ.ਰਜਿੰਦਰ ਕੁਮਾਰ, ਸੰਜੀਵ ਸ਼ਰਮਾ ਪਟਵਾਰੀ, ਜਤਿੰਦਰਪਾਲ ਸਿੰਘ ਬੱਬਲ, ਬਲਬੀਰ ਸਿੰਘ ਸੈਣੀ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੈ ਸਾਹਨੀ, ਸਾਬਕਾ ਕੌਂਸਲਰ ਹਰਪਾਲ ਸਿੰਘ ਭਸ਼ੀਨ, ਸੁਰਿੰਦਰ ਸਿੰਘ ਪੰਮਾ, ਰਾਕੇਸ਼ ਨਈਅਰ,ਜਰਨੈਲ ਸਿੰਘ ਸੰਧੂ,ਤੇਜਾ ਸਿੰਘ,ਬਾਬਾ ਬਚਿੱਤਰ ਸਿੰਘ ,ਗੁਰਿੰਦਰਪਾਲ ਸਿੰਘ ਬਾਵਾ, ਜਤਿੰਦਰਪਾਲ ਸਿੰਘ ਜੇਪੀ, ਰਵਿੰਦਰ ਸਿੰਘ ਖਾਲਸਾ, ,ਬਬਨਦੀਪ ਸਿੰਘ ਕੋਹਲੀ, ਦਵਿੰਦਰ ਸਿੰਘ, ਵੀਰ ਇੰਦਰ ਸਿੰਘ ਸੂਰੀ, ਬਲਵਿੰਦਰ ਸਿੰਘ ਲੱਕੀ, ਸੋਨੂੰ ,ਇੰਦਰਪਾਲ ਸਿੰਘ ਮਦਾਨ, ਹਰਪਾਲ ਸਿੰਘ ਲਵਲੀ, ਹਰਵਿੰਦਰ ਸਿੰਘ ਧਵਨ, ਸੁੱਖਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮੋਤੀ ਲਾਲ ਤੋਂ ਇਲਾਵਾਂ ਵੱਡੀ ਗਿਣਤੀ ’ਚ ਸੰਗਤਾ ਹਾਜ਼ਰ ਸਨ।