ਕੋਟਲਾ ਵਿਖੇ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਹਵਨ ਤੇ ਪੂਰਨ ਆਹੂਤੀ ਨਾਲ ਸੰਪੰਨ ਕੋਟਲਾ ਵਿਖੇ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਹਵਨ ਅਤੇ ਪੂਰਨ ਆਹੂਤੀ ਨਾਲ ਸੰਪੰਨ
Publish Date: Tue, 24 Nov 2026 03:51 PM (IST)
Updated Date: Tue, 24 Nov 2026 03:52 PM (IST)
ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਰਹੀ ਮੌਜੂਦ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਰਮ ਪੂਜਨੀਕ ਗੁਰੂਦੇਵ ਭਗਵਾਨ ਸ੍ਰੀ ਸ੍ਰੀ 1008 ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ (ਊਨਾ, ਹਿਮਾਚਲ ਪ੍ਰਦੇਸ਼) ਦੀ ਅਪਾਰ ਕ੍ਰਿਪਾ ਸਦਕਾ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਸੰਤ ਬਾਬਾ ਬਾਲ ਜੀ ਮਹਾਰਾਜ ਆਸ਼ਰਮ, ਕੋਟਲਾ ਪਾਵਰ ਹਾਊਸ ਜ਼ਿਲ੍ਹਾ ਰੂਪਨਗਰ ਵਿਖੇ ਚੱਲ ਰਹੀ ਸੰਗੀਤਮਈ ਸ੍ਰੀਮਦ ਭਾਗਵਤ ਮਹਾਪੁਰਾਣ ਕਥਾ ਅੱਜ ਹਵਨ ਯੱਗ ਤੇ ਪੂਰਨ ਆਹੂਤੀ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਸੰਪੰਨ ਹੋ ਗਈ। 17 ਨਵੰਬਰ ਤੋਂ ਸ਼ੁਰੂ ਹੋਈ ਇਸ ਅੱਠ ਰੋਜ਼ਾ ਪਵਿੱਤਰ ਕਥਾ ਦੌਰਾਨ ਕਥਾ ਵਿਆਸ ਆਚਾਰੀਆ ਪੰਡਿਤ ਸ੍ਰੀ ਸ਼ਿਵਾ ਜੀ ਮਹਾਰਾਜ ਵੱਲੋਂ ਆਪਣੀ ਰਸਮਈ ਵਾਣੀ ਰਾਹੀਂ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਤੇ ਸ੍ਰੀਮਦ ਭਾਗਵਤ ਮਹਾਪੁਰਾਣ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਅੱਜ ਸਮਾਪਤੀ ਮੌਕੇ ਕਰਵਾਏ ਗਏ ਹਵਨ ਤੇ ਪੂਜਾ-ਅਰਚਨਾ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰੂ ਕਾ ਅਤੁੱਟ ਲੰਗਰ ਵੀ ਛਕਿਆ। 17 ਨਵੰਬਰ ਤੋਂ ਸ਼ੁਰੂ ਹੋਈ ਇਸ ਪਵਿੱਤਰ ਕਥਾ ਦੌਰਾਨ ਰੋਜ਼ਾਨਾ ਪੰਡਿਤ ਸ੍ਰੀ ਸ਼ਿਵਾ ਜੀ ਮਹਾਰਾਜ ਵੱਲੋਂ ਰੋਜਾਨਾ ਸੰਗਤਾਂ ਨੂੰ ਕਥਾ ਸਰਵਣ ਕਰਾਈ ਜਾਂਦੀ ਸੀ। ਜਿਸ ’ਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਇਲਾਕੇ ਦੇ ਨੌਜਵਾਨਾਂ ਵੱਲੋਂ ਰੋਜ਼ਾਨਾ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਸੇਵਾ ਨਿਭਾਈ ਗਈ। ਅੱਜ ਸਵੇਰੇ ਕਥਾ ਦੀ ਸੰਪੂਰਨਤਾ ਦੇ ਮੱਦੇ ਨਜ਼ਰ ਹਵਨ ਪਾਏ ਗਏ ਤੇ ਪੂਜਾ ਅਰਚਨਾ ਤੋਂ ਬਾਅਦ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਧਾਰਮਿਕ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਚ ਪੰਡਿਤ ਮਦਨ ਜੀ, ਮਾਸਟਰ ਗੌਰਵ, ਅਵਿਨਾਸ਼ ਗੌਤਮ, ਸ਼ਾਮ ਠਾਕੁਰ, ਰਜਤ ਕੁਮਾਰ, ਤਿਲਕ ਰਾਜ, ਰੋਹਿਤ ਕੁਮਾਰ, ਹਰਮੇਸ਼ ਕੁਮਾਰ, ਕੇਸ਼ਵ ਸ਼ਰਮਾ, ਧੀਰਜ ਸ਼ਰਮਾ, ਯੋਗੇਸ਼ ਗੌਤਮ, ਬਿੱਟੂ ਸਟੂਡੀਓ ਤੇ ਵਿੱਕੀ ਸਟੂਡੀਓ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।