- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਚੌਧਰੀ ਅਤੇ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਅਕਾਲੀ ਭਾਜਪਾ ਗਠਜੋੜ ਦਾ ਕੀਤਾ ਸਵਾਗਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨੰਗਲ : ਹਿੰਦੂ-ਸਿੱਖ ਭਾਈਚਾਰੇ, ਆਪਸੀ ਸਾਂਝ ਤੇ ਸਦਭਾਵਨਾ ਦੇ ਪ੍ਰਤੀਕ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਠਜੋੜ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਲਈ ਬਹੁਤ ਹੀ ਅਹਿਮ ਤੇ ਬਹੁਮੁੱਲਾ ਸਾਬਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਚੌਧਰੀ ਤੇ ਨੰਗਲ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਕਰਦਿਆਂ ਕਿਹਾ ਕਿ ਇਸ ਗਠਜੋੜ ਨੇ ਪਹਿਲਾਂ ਵੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਤੇ ਸੂਬੇ ਦੇ ਵਿਕਾਸ ਲਈ ਕਈ ਅਹਿਮ ਕੰਮ ਕੀਤੇ ਹਨ।
ਰਾਜੇਸ਼ ਚੌਧਰੀ ਤੇ ਰਣਜੀਤ ਸਿੰਘ ਲੱਕੀ ਨੇ ਕਿਹਾ ਕਿ ਅਸੀਂ ਵਾਹਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਕਰਦੇ ਹਾਂ ਕਿ ਇਹ ਗਠਜੋੜ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ’ਚ ਸਫਲ ਹੋਵੇ। ਪੰਜਾਬ ਦੇ ਲੋਕਾਂ ਨੂੰ ਚੰਗਾ ਸ਼ਾਸਨ, ਵਧੀਆ ਪ੍ਰਸ਼ਾਸਨ, ਰੁਜ਼ਗਾਰ ਤੇ ਆਰਥਿਕ ਖੁਸ਼ਹਾਲੀ ਦੇਣ ’ਚ ਇਹ ਗਠਜੋੜ ਮੀਲ ਦਾ ਪੱਥਰ ਸਾਬਤ ਹੋਵੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਨੰਗਲ ਮੰਡਲ ਵੱਲੋਂ ਇਸ ਗਠਜੋੜ ਦੀ ਖੁਸ਼ੀ ’ਚ ਸਮੂਹ ਆਗੂਆਂ ਤੇ ਵਰਕਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ, ਜਨਰਲ ਸਕੱਤਰ ਮਹੇਸ਼ ਚੰਦ ਕਾਲੀਆ, ਡਾ. ਰੋਹਿਤ ਸੰਧਲ, ਵਿਵੇਕ ਸ਼ਰਮਾ, ਸ਼ਸ਼ੀਲ ਚੋਪੜਾ, ਪੰਕਜ ਖੰਨਾ, ਵਿਸ਼ਾਲ ਸੰਧਲ, ਅਮਨ ਸ਼ਰਮਾ, ਤਿਲਕ ਰਾਜ ਲੱਕੀ, ਮਦਨ ਲਾਲ ਸਿੱਧੂ, ਦਲਵੀਰ ਚੰਦ ਪਾਮਾ, ਸੁਸ਼ੀਲ ਕੁਮਾਰ ਪੰਮੀ, ਗੁਲਸ਼ਨ ਕੁਮਾਰ ਜੁਗਨੂੰ, ਹਰਪਾਲ ਰਾਣਾ, ਐਮ.ਸੀ. ਮਮਤਾ ਕਪਿਲਾ, ਮਹਿਲਾ ਮੋਰਚਾ ਦੀ ਪ੍ਰਧਾਨ ਸਰੋਜ ਰਾਣੀ, ਚੰਦਰ ਕੁਮਾਰ ਬਜਾਜ, ਕੈਪਟਨ ਸੁਖਦੇਵ ਸਿੰਘ, ਸਤਪਾਲ ਸ਼ਾਹ, ਓਂਕਾਰ ਸਿੰਘ ਬੇਦੀ ਤੇ ਹੋਰ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।