ਖ਼ਾਲਸਾ ਸਕੂਲ ’ਚ ਮੌਨ ਰੱਖ ਕੇ ਮਰਹੂਮ ਪਾਖਰ ਸਿੰਘ ਭੱਠਲ ਨੂੰ ਕੀਤਾ ਯਾਦ ਮਰਹੂਮ ਪਾਖਰ ਸਿੰਘ ਭੱਠਲ ਦੀ ਆਤਮਿਕ ਸ਼ਾਂਤੀ ਲਈ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਮੌਨ ਰੱਖਿਆ
Publish Date: Tue, 24 Nov 2026 03:24 PM (IST)
Updated Date: Tue, 24 Nov 2026 03:25 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਐੱਸਜੀਐੱਸ ਖ਼ਾਲਸਾ ਸੀ. ਸੈ. ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੇ ਪੱਤਰ ਵਿਹਾਰਕ ਪਾਖਰ ਸਿੰਘ ਭੱਠਲ ਦੀ ਯਾਦ ਦੇ ’ਚ ਵਿਦਿਆਰਥੀਆਂ ਵੱਲੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਖਰ ਸਿੰਘ ਭੱਠਲ ਲੰਮੇ ਸਮੇਂ ਤੋਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋਏ ਸਨ ਤੇ ਬਤੌਰ ਪੱਤਰ ਵਿਹਾਰਕ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਾਖਰ ਸਿੰਘ ਭੱਠਲ ਵੱਲੋਂ ਭਾਰਤੀ ਹਵਾਈ ਸੈਨਾ ਦੇ ’ਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਸਨ। ਉਹ ਤਿੰਨਾਂ ਸੈਨਾਵਾਂ ਦੀ ਸਰਵਿਸਿਸ ਦੀ ਟੀਮ ਦੇ ਕੋਚ ਵੀ ਰਹੇ ਸਨ । ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਸ਼ੁਰੂ ਕੀਤੀ ਤੇ ਵਕਾਲਤ ਦੇ ’ਚ ਵੀ ਖੂਬ ਨਾਮਣਾ ਖੱਟਿਆ । ਇਸ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਗਠਨ ਰੂਪਨਗਰ ਦੇ ਸਰਪ੍ਰਸਤ ਵੀ ਰਹੇ ਹਨ । ਉਨਾਂ ਦੇ ਅਚਾਨਕ ਇਸ ਤਰ੍ਹਾਂ ਤੁਰ ਜਾਣ ਦੇ ਨਾਲ ਪਰਿਵਾਰ ਦੇ ਨਾਲ ਅਲੱਗ ਅਲੱਗ ਸੰਸਥਾਵਾਂ ਨੂੰ ਬਹੁਤ ਘਾਟਾ ਪਿਆ ਹੈ । ਉਨ੍ਹਾਂ ਦੇ ਅਕਾਲ ਚਲਾਣੇ ਉੱਤੇ ਸਕੂਲ ਮੈਂਬਰ ਇੰਚਾਰਜ ਡਾ ਪ੍ਰਭਜੋਤ ਕੌਰ ਮੈਂਬਰ ਇੰਚਾਰਜ ਇੰਦਰਜੀਤ ਸਿੰਘ , ਡਾਇਰੈਕਟਰ ਸਿੱਖਿਆ ਗੁਰਮਿੰਦਰ ਸਿੰਘ ਭੁੱਲਰ , ਨੰਬਰਦਾਰ ਕੁਲਦੀਪ ਸਿੰਘ , ਮਹਿੰਦਰ ਸਿੰਘ ਵਾਲੀਆ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਪਾਖਰ ਸਿੰਘ ਭੱਠਲ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ।