- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਨਾਤਨ ਧਰਮ ਸਭਾ ਦੀ ਚੋਣ ਹੋਈ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਸਨਾਤਨ ਧਰਮ ਸਮਾਜ ਭਲਾਈ ਤੇ ਲੰਗਰ ਸੇਵਾ ਸਮਿਤੀ ਨੰਗਲ ਦੀ ਮੀਟਿੰਗ ਸ਼੍ਰੀ ਸ਼ਿਵ ਮੰਦਿਰ ਮੇਨ ਮਾਰਕੀਟ ਨੰਗਲ ਦੇ ਅਹਾਤੇ ’ਚ ਹੋਈ ਜਿਸ ’ਚ 56 ਦੇ ਕਰੀਬ ਮੈਂਬਰ ਹਾਜ਼ਰ ਹੋਏ। ਮੀਟਿੰਗ ’ਚ ਕਮੇਟੀ ਮੈਂਬਰਾਂ ਨੇ ਕਮੇਟੀ ਦੀ ਰੂਪ-ਰੇਖਾ, ਕਮੇਟੀ ਦੇ ਗਠਨ, ਕਮੇਟੀ ਦੇ ਨਿਯਮਾਂ ਤੇ ਉਪ-ਨਿਯਮਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ। ਇਸ ਤੋਂ ਬਾਅਦ, ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਡਾ. ਹਰਵਿਵੇਕ ਗੌਤਮ ਨੂੰ ਪ੍ਰਧਾਨ, ਰਾਕੇਸ਼ ਸ਼ਰਮਾ ਨੂੰ ਉਪ-ਪ੍ਰਧਾਨ, ਸਾਗਰ ਸੋਬਤੀ ਨੂੰ ਜਨਰਲ ਸਕੱਤਰ ਤੇ ਸੁਧੀਰ ਕੁਮਾਰ ਨੂੰ ਖਜ਼ਾਨਚੀ ਨਾਮਜ਼ਦ ਕੀਤਾ ਗਿਆ।
ਇਨ੍ਹਾਂ ਅਹੁਦੇਦਾਰਾਂ ਨੂੰ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਅਧਿਕਾਰਤ ਕੀਤਾ ਗਿਆ। ਅੱਜ ਦੀ ਮੀਟਿੰਗ ’ਚ ਵਿਕਰਮ ਮਹਾਜਨ, ਅਸ਼ਵਨੀ ਘਈ, ਡਾ: ਗਿਆਨ ਇੰਦਰ ਜੈਰਥ,ਲਲਿਤ ਮੋਹਨ, ਅਜੈ ਐਰੀ, ਮੁਨੀਸ਼ ਸ਼ਰਮਾ,ਦਿਨੇਸ਼ ਮਦਾਨ, ਯੁੱਧਵੀਰ ਪਰਮਾਰ, ਯੁੱਧਵੀਰ ਸਿੰਘ, ਅਸ਼ਵਨੀ ਵਾਸੂਦੇਵ, ਰਵੀ ਕਾਂਤ, ਮਹਾਂ ਸਭਾ, ਮਨਮੋਹਨ ਸ਼ਰਮਾ, ਮਨਮੋਹਨ ਸ਼ਰਮਾ , ਸੰਜੇ ਸੁਨੇਜਾ, ਵਿਸ਼ਾਲ ਸੋਬਤੀ, ਨਵੀਨ ਛਾਬੜਾ, ਰਵਿੰਦਰ ਮਲਹੋਤਰਾ, ਨਰਿੰਦਰ ਕਾਲੜਾ, ਵਿਜੇ ਸ਼ਰਮਾ, ਸੁਭਾਸ਼ ਸ਼ਰਮਾ, ਵਰਿੰਦਰ ਸ਼ਰਮਾ, ਦਵਿੰਦਰ ਬਿੰਦੂ, ਆਦਿ ਮੈਂਬਰ ਹਾਜ਼ਰ ਸਨ।