ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੀ ਸੇਵਾਦਾਰ ਬੀਬੀ ਭੋਲਾਂ ਨਮਿੱਤ ਅੰਤਿਮ ਦੁਆ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੀ ਸੇਵਾਦਾਰ ਬੀਬੀ ਭੋਲਾਂ ਨਮਿੱਤ ਅੰਤਿਮ ਦੁਆ ਕਰਵਾਈ
Publish Date: Mon, 23 Nov 2026 04:49 PM (IST)
Updated Date: Mon, 23 Nov 2026 04:52 PM (IST)
ਅੰਤਿਮ ਅਰਦਾਸ ’ਚ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਿਰਕਤ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਉੱਤਰ ਭਾਰਤ ਦੀ ਪ੍ਰਸਿੱਧ ਦਰਗਾਹ ਹਜ਼ਰਤ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਬਜ਼ੁਰਗ ਸੇਵਾਦਾਰ ਬੀਬੀ ਭੋਲਾਂ, ਜਿਨ੍ਹਾਂ ਦਾ ਬੀਤੀ 14 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਦੁਆ ਸਮਾਗਮ ਐਤਵਾਰ ਨੂੰ ਉਨ੍ਹਾਂ ਦੇ ਦੋਵੇਂ ਪੁੱਤਰਾਂ ਨਾਜ਼ਿਰ ਹੁਸੈਨ ਨਿੰਦੀ ਤੇ ਦਵਿੰਦਰ ਖ਼ਾਨ ਵੱਲੋਂ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਦਿਆਂ ਬੀਬੀ ਭੋਲਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਿਸ਼ੇਸ਼ ਤੌਰ ਤੇ ਅੰਤਿਮ ਅਰਦਾਸ ’ਚ ਸ਼ਾਮਲ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਦੁੱਖ ਦੀ ਇਸ ਘੜੀ ’ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਭੋਲਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਤਕਰੀਬਨ 30-35 ਸਾਲ ਪੁਰਾਣੇ ਪਰਿਵਾਰਕ ਸਬੰਧ ਹਨ। ਹਜ਼ਰਤ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਸੇਵਾ ਕਰਦਿਆਂ ਬੀਬੀ ਭੋਲਾਂ ਨੇ ਹਮੇਸ਼ਾ ਪੂਰੇ ਹੌਸਲੇ ਤੇ ਦ੍ਰਿੜ੍ਹਤਾ ਨਾਲ ਪਰਿਵਾਰ ਦੀ ਅਗਵਾਈ ਕੀਤੀ ਤੇ ਆਪਣੇ ਦੋਵੇਂ ਪੁੱਤਰਾਂ ’ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਾਜ ’ਚ ਸਤਿਕਾਰਯੋਗ ਸਥਾਨ ਦਿਵਾਇਆ। ਇਸ ਮੌਕੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੇ ਮਹੰਤ ਤੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਮੁਹੰਮਦ ਸ਼ਾਹ ਨੇ ਵੀ ਬੀਬੀ ਭੋਲਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਭੋਲਾਂ ਦੇ ਵਿਛੋੜੇ ਨਾਲ ਦਰਗਾਹ ਦੇ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ’ਚ ਡੂੰਘਾ ਸੋਗ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਕੋੜਾ, ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ, ਡਾ. ਸਰਵਣ ਸਿੰਘ ਸੈਣੀ, ਐਡਵੋਕੇਟ ਅਹਿਮਦ ਦੀਨ, ਇਕਬਾਲ ਮੁਹੰਮਦ ਕਾਲਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਦਰ, ਇਮਦਾਦ ਮੁਹੰਮਦ, ਅਮਰੀਕ ਸਿੰਘ ਰਾਣਾ, ਗਫੂਰ ਸ਼ਾਹ, ਮੱਖਣ ਖ਼ਾਨ, ਪਰਵੇਜ਼ ਸ਼ਾਹ, ਸੰਜੇ ਸ਼ਾਹ, ਅਨਵਰ ਖ਼ਾਨ, ਯੂਨਿਸ ਖ਼ਾਨ, ਖ਼ਾਨ ਬਾਈ, ਸ਼ਮੀਮ ਖ਼ਾਨ, ਆਰਿਸ਼ ਖ਼ਾਨ, ਦਿਲਸ਼ਾਦ ਅਹਿਮਦ, ਦਵਿੰਦਰ ਸਿੰਘ ਸ਼ੰਮਾ, ਅਮਰਾਨ ਸ਼ਾਹ, ਅਸ਼ਰਫ਼ ਸ਼ਾਹ ਤੇ ਅਕਬਰ ਸ਼ਾਹ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।