ਨਿਸ਼ਕਾਮ ਸੁਸਾਇਟੀ ਵੱਲੋਂ ਗੁਰੂ ਘਰ ਦੇ ਵਜ਼ੀਰ ਦੀ ਮਦਦ ਗੁਰੂ ਕੇ ਵਜ਼ੀਰ ਦੀ ਸੇਵਾ ਕੀਤੀ ਗਈ
Publish Date: Mon, 23 Nov 2026 04:41 PM (IST)
Updated Date: Mon, 23 Nov 2026 04:43 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਸ਼੍ਰੌਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਰਾਹੀਂ ਸਤਿਕਾਰ ਯੋਗ ਭਾਈ ਸੁਖਵੀਰ ਸਿੰਘ ਕੰਧੋਲਾ ਵਲੋਂ ਬੇਲਾ ਸ਼ਹਿਰ ਦੇ ਗੁਰੂ ਘਰ ਦੇ ਵਜ਼ੀਰ ਗਿਆਨੀ ਅਰਸ਼ਦੀਪ ਸਿੰਘ ਦੀ ਭਾਣਜੀ ਦੇ ਸ਼ੁਭ ਕਾਰਜ ਲਈ 21000 ਰੁਪਏ ਦੀ ਰਾਸ਼ੀ ਨਾਲ ਇਕ ਦੀਵਾਨਬੈਡ ’ਤੇ ਅਲਮਾਰੀ ਦੀ ਸੇਵਾ ਕੀਤੀ ਗਈ। ਉਪਰੋਕਤ ਸੁਸਾਇਟੀ ਵੱਲੋਂ ਤੇ ਅਰਸ਼ਦੀਪ ਸਿੰਘ ਬੇਲਾ ਦੇ ਸਮੂਹ ਪਰਿਵਾਰ ਵਲੋਂ ਭਾਈ ਸਾਹਿਬ ਸੁਖਵੀਰ ਸਿੰਘ ਕੰਧੋਲਾ , ਸੁਸਾਇਟੀ ਦੇ ਚੇਅਰਮੈਨ ਸਰਦਾਰ ਹਰਬੰਸ ਸਿੰਘ ਕੰਧੋਲਾ, ਪ੍ਰਧਾਨ ਗਿਆਨੀ ਸਤਨਾਮ ਸਿੰਘ ਉਪਵੈਦ ਚਮਕੌਰ ਸਾਹਿਬ, ਜ਼ਿਲ੍ਹਾ ਇਨਚਾਰਜ ਰੂਪਨਗਰ ਮਾਸਟਰ ਮਨਜਿੰਦਰ ਸਿੰਘ ਪਰੋਜ ਪੁਰ ਦਾ ਧੰਨਵਾਦ ਕੀਤਾ। ਚੇਅਰਮੈਨ ਹਰਬੰਸ ਸਿੰਘ ਕੰਧੋਲਾ ਵਲੋਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਘਰ ਦੇ ਗ੍ਰੰਥੀ ਸਿੰਘਾ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਸਾਬਕਾ ਸਰਪੰਚ ਸਰਦਾਰ ਰਾਜਿੰਦਰ ਸਿੰਘ ਰਸੀਦ ਪੁਰ , ਸਕੱਤਰ ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ, ਮੀਤ ਪ੍ਰਧਾਨ ਬੀਬੀ ਅਮਨਪ੍ਰੀਤ ਕੌਰ ਮੁਰਿੰਡਾ, ਡਾਕਟਰ ਰਾਜਪਾਲ ਸਿੰਘ ਚੌਧਰੀ ਚਮਕੌਰ ਸਾਹਿਬ , ਸਤਨਾਮ ਸਿੰਘ ਵਕੀਲ ਸਾਹਿਬ ਬੇਲਾ ਹਾਜ਼ਰ ਸਨ। ਇਨ੍ਹਾਂ ਸਾਰਿਆਂ ਵਲੋਂ ਇਹ ਕਾਮਨਾ ਕੀਤੀ ਗਈ ਕਿ ਭਾਈ ਸੁਖਵੀਰ ਸਿੰਘ ਕੰਧੋਲਾ ਆਉਂਣ ਵਾਲੇ ਸਮੇਂ ਵਿੱਚ ਅਕਾਲ ਪੁਰਖ ਤੰਦਰੁਸਤੀ ਬਖ਼ਸ਼ੇ, ਸੰਗਤਾਂ ਦੀ ਵਧ ਤੋਂ ਵਧ ਸੇਵਾ ਕਰਦੇ ਰਹਿਣ।