ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਵਿਸ਼ੇਸ਼ ਧਾਰਮਿਕ ਮੁਕਾਬਲੇ ਕਰਵਾਏ ਗਏ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-2, ਨਯਾ ਨੰਗਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਵਿਸ਼ੇਸ਼ ਧਾਰਮਿਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਵਿਤਾ ਉਚਾਰਨ, ਗੁਰ-ਸਾਖੀ ਤੇ ਸ਼ੁੱਧ ਗੁਰਬਾਣੀ ਪਾਠ ਦੇ ਤਿੰਨ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਲਗਭਗ 70 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਦੀ ਉਮਰ ਤੇ ਜਮਾਤ ਅਨੁਸਾਰ ਪੰਜ ਵੱਖ-ਵੱਖ ਗਰੁੱਪ ਬਣਾਏ ਗਏ ਸਨ ਤੇ ਹਰੇਕ ਗਰੁੱਪ ’ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਭਾਗ ਲੈਣ ਵਾਲੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ’ਚ ਬੀ.ਬੀ.ਐੱਮ.ਬੀ. ਡੀ.ਏ.ਵੀ. ਪਬਲਿਕ ਸਕੂਲ, ਨੰਗਲ ਟਾਊਨਸ਼ਿਪ ਤੋਂ ਅਵੀਰਾਜ ਸਿੰਘ ਢਿੱਲੋਂ, ਹਰਗੁਨ ਕੌਰ, ਜੈਸਮੀਨ ਕੌਰ, ਅਵੀਰੂਪ ਕੌਰ, ਅਵਨੀ ਸ਼ਰਮਾ, ਰਿਆਂਸ਼ ਛਾਬੜਾ, ਸ਼ੌਰਿਆ ਸ਼ਰਮਾ, ਮਾਇਰਾ, ਗੁਰਲੀਨ ਕੌਰ, ਹਰਪ੍ਰੀਤ ਕੌਰ, ਲਵਲੀਨ ਕੌਰ, ਪ੍ਰਗਤੀ, ਸਮਾਇਰਾ, ਸੁਖਨੀਤ ਕੌਰ, ਸਹਿਜਪ੍ਰੀਤ ਕੌਰ ਤੇ ਜਸਕੀਰਤ ਕੌਰ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ, ਭੱਲੜੀ ਤੋਂ ਹਰਨੀਤ ਕੌਰ, ਹਰਸਾਹਿਬ ਕੌਰ, ਅਰੂਸ਼ੀ, ਸਾਇਨਾ, ਸਾਨੀਆ, ਖੁਸ਼ਸਾਹਿਬ ਕੌਰ, ਰਿਧਿਮਾ ਚੌਧਰੀ, ਦਿਲਜੋਤ ਸਿੰਘ, ਲਵਜਿਤਾ ਸੈਣੀ, ਅਵਨੀਤ ਕੌਰ, ਮਨਪ੍ਰੀਤ ਕੌਰ, ਦਿਲਰੀਤ ਕੌਰ, ਅਮਨਦੀਪ ਕੌਰ, ਕਾਜਲ, ਇੱਕਮਨਜੋਤ ਸਿੰਘ, ਕਮਲਜੀਤ ਕੌਰ, ਲਵਪ੍ਰੀਤ ਸਿੰਘ, ਹਰਨਜੋਤ ਕੌਰ, ਹਰਨਮਜੋਤ ਸਿੰਘ, ਗੁਰਸਾਹਿਬ ਸਿੰਘ ਤੇ ਸੁਖਪ੍ਰੀਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਮਾਪਿਆਂ ’ਚੋਂ ਅਸ਼ਵਨੀ ਕੁਮਾਰ, ਮਨਵਿੰਦਰ ਸਿੰਘ, ਕਮਲਦੀਪ ਸਿੰਘ, ਰਿਪੁ ਦਮਨ ਸ਼ਰਮਾ, ਆਦਿਤਿਆ ਨੱਢਾ, ਕਰਨ ਛਾਬੜਾ, ਕਰਮਚੰਦ, ਪ੍ਰਵੀਨ ਕੁਮਾਰ, ਗੁਰਨਾਮ ਸਿੰਘ, ਬਲਰਾਮ ਸਿੰਘ, ਵਿਨੋਦ ਕੁਮਾਰ, ਰਣਜੀਤ ਸਿੰਘ, ਵਿਜੇ ਕੁਮਾਰ, ਬਲਬੀਰ ਸਿੰਘ ਤੇ ਸੁਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਜ਼ਿੰਮੇਵਾਰੀ ਵੱਖ-ਵੱਖ ਵਿਦਵਾਨਾਂ ਵੱਲੋਂ ਬਾਖੂਬੀ ਨਿਭਾਈ ਗਈ, ਜਿਸ ’ਚ ਕਵਿਤਾ ਮੁਕਾਬਲੇ ਲਈ ਬਲਵਿੰਦਰ ਸਿੰਘ, ਕੁਲਵਿੰਦਰ ਕੌਰ ਤੇ ਬਲਬੀਰ ਸਿੰਘ (ਐੱਨਸੀਸੀ), ਗੁਰ-ਸਾਖੀ ਮੁਕਾਬਲੇ ਲਈ ਅਨੰਦਜੀਤ ਕੌਰ ਸਰਕਾਰੀ ਗਰਲਜ਼ ਸਕੂਲ, ਨੰਗਲ, ਗੁਰਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਬਠਿੰਡਾ ਤੇ ਸ਼ੁੱਧ ਗੁਰਬਾਣੀ ਪਾਠ ਮੁਕਾਬਲੇ ਲਈ ਭਾਈ ਵੀਰ ਦਵਿੰਦਰ ਸਿੰਘ, ਜਸਵਿੰਦਰ ਕੌਰ ਤੇ ਮਨਪ੍ਰੀਤ ਸਿੰਘ ਰਾਗ ਰਤਨ ਟੀ.ਵੀ. ਸ਼ਾਮਲ ਸਨ। ਇਸ ਸਮਾਗਮ ’ਚ ਉੱਘੇ ਕਾਰੋਬਾਰੀ ਸਿਮਰਨਜੀਤ ਸਿੰਘ (ਇੰਦਰ ਆਟੋ, ਫੋਕਲ ਪੁਆਇੰਟ, ਨੰਗਲ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ, ਜਦਕਿ ਸਟੇਜ ਸੰਚਾਲਨ ਦੀ ਸੇਵਾ ਸਟੱਡੀ ਸਰਕਲ ਦੇ ਯੂਥ ਵਿੰਗ ਦੇ ਨੌਜਵਾਨ ਜਸਕੀਰਤ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਰਜੀਤ ਸਿੰਘ, ਹਰਮਿੰਦਰ ਸਿੰਘ ਨੰਗਲ, ਐੱਸਡੀਓ. ਤਜਿੰਦਰ ਸਿੰਘ ਬੱਬੂ, ਹਰਚਰਨ ਸਿੰਘ ਤੇ ਦਲਬੀਰ ਸਿੰਘ ਹਾਜ਼ਰ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਤਰਲੋਚਨ ਸਿੰਘ, ਵਿੱਤ ਸਕੱਤਰ ਹਰਜੀਤ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ, ਸੋਹਣ ਸਿੰਘ ਤੇ ਸੰਤੋਖ ਸਿੰਘ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਰਹੇ। ਸਮਾਗਮ ਨੂੰ ਸਫ਼ਲ ਬਣਾਉਣ ’ਚ ਮਨਦੀਪ ਕੌਰ ਖੁਸ਼ੀ, ਸੋਨੀਆ ਸੈਣੀ, ਸਤਿੰਦਰ ਪਾਲ ਕੌਰ (ਮੋਦੀਖਾਨਾ), ਸੁਰਜੀਤ ਹੀਰਾ, ਇਕਬਾਲ ਸਿੰਘ, ਭਾਈ ਜਸਬੀਰ ਸਿੰਘ ਤੇ ਭਾਈ ਗੁਰਨਾਮ ਸਿੰਘ ਨੇ ਆਪਣਾ ਕੀਮਤੀ ਯੋਗਦਾਨ ਪਾਇਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਸਤਿਕਾਰਯੋਗ ਅਧਿਆਪਕ ਸਾਹਿਬਾਨ, ਹੋਰ ਮਾਪੇ ਤੇ ਕੰਵਲਜੀਤ ਕੌਰ, ਬੀ.ਬੀ.ਐਮ.ਬੀ. ਸਕੂਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।