ਕੇਵਲ ਸਿੰਘ ਢਿੱਲੋ ਨੂੰ ਮਿਲੇ ਜੁਗਰਾਜ ਸਿੰਘ ਬਿੱਲੂ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਨੂੰ ਮਿਲੇ ਜੁਗਰਾਜ ਸਿੰਘ ਬਿੱਲੂ
Publish Date: Sun, 22 Nov 2026 06:45 PM (IST)
Updated Date: Sun, 22 Nov 2026 06:46 PM (IST)
ਇਲਾਕੇ ’ਚ ਭਖੀਆਂ ਸਿਆਸੀ ਚਰਚਾਵਾਂ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਇਲਾਕੇ ਦੇ ਉੱਘੇ ਨੌਜਵਾਨ ਸਮਾਜ ਸੇਵੀ ਜੁਗਰਾਜ ਸਿੰਘ ਬਿੱਲੂ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਨੂੰ ਪਤਾਲਪੁਰੀ ਸਾਹਿਬ ਚੌਂਕ ਵਿਖੇ ਮਿਲੇ। ਕੇਵਲ ਸਿੰਘ ਢਿੱਲੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਸਮਾਗਮ ’ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਜਾ ਰਹੇ ਸਨ, ਅੱਗੇ ਉਨਾਂ ਨੇ ਨੂਰਪੁਰ ਬੇਦੀ ਵਿਖੇ ਇੱਕ ਵਿਆਹ ਸਮਾਗਮ ’ਚ ਸ਼ਾਮਿਲ ਹੋਣਾ ਸੀ। ਇਸ ਦੌਰਾਨ ਉਨ੍ਹਾਂ ਦੀ ਫੋਨ ਉੱਪਰ ਇਲਾਕੇ ਦੇ ਉੱਘੇ ਸਮਾਜ ਸੇਵੀ ਜੁਗਰਾਜ ਸਿੰਘ ਬਿੱਲੂ ਨਾਲ ਗੱਲਬਾਤ ਹੋਈ ਤੇ ਢਿੱਲੋ ਨੇ ਜੁਗਰਾਜ ਸਿੰਘ ਬਿੱਲੂ ਨੂੰ ਮਿਲਣ ਲਈ ਪਤਾਲਪੁਰੀ ਚੌਂਕ ਵਿਖੇ ਬੁਲਾ ਲਿਆ। ਇਸ ਤੋਂ ਬਾਅਦ ਜੁਗਰਾਜ ਸਿੰਘ ਬਿੱਲੂ ਕੇਵਲ ਸਿੰਘ ਢਿੱਲੋ ਨੂੰ ਮਿਲਣ ਲਈ ਪਤਾਲਪੁਰੀ ਸਾਹਿਬ ਚੌਂਕ ’ਚ ਪਹੁੰਚ ਗਏ। ਇਸ ਦੌਰਾਨ ਕੇਵਲ ਸਿੰਘ ਢਿੱਲੋ ਦੀਆਂ ਗੱਡੀਆਂ ਦਾ ਕਾਫਲਾ ਪਤਾਲਪੁਰੀ ਚੌਂਕ ’ਚ ਆ ਕੇ ਰੁਕਿਆ। ਇਸ ਦੌਰਾਨ ਕੇਵਲ ਸਿੰਘ ਢਿੱਲੋਂ ਤੇ ਜੁਗਰਾਜ ਸਿੰਘ ਬਿੱਲੂ ਵਿਚਕਾਰ ਕੁਝ ਮਿੰਟ ਗੱਲਬਾਤ ਹੋਈ ਜਿਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀਆਂ ਗੱਡੀਆਂ ਦਾ ਕਾਫਲਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਿਆ।ਜ਼ਿਕਰ ਯੋਗ ਹੈ ਕਿ ਜੁਗਰਾਜ ਸਿੰਘ ਸੈਣੀ ਸਾਬਕਾ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਹੁਤ ਹੀ ਨਜ਼ਦੀਕੀ ਸਾਥੀ ਹਨ। ਜਿਸ ਕਾਰਨ ਉਨਾਂ ਦੀ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਵੀ ਚੰਗੀ ਗੱਲਬਾਤ ਹੈ। ਇਸ ਮੌਕੇ ਢਿੱਲੋ ਨੇ ਕਿਹਾ ਕਿ ਪੰਜਾਬ ’ਚ ਅਗਲੀ ਸਰਕਾਰ ਬੀਜੇਪੀ ਦੀ ਰਹਿਨੁਮਾਈ ਹੇਠ ਹੀ ਬਣੇਗੀ, ਇਸ ਲਈ ਪਾਰਟੀ ਦੀ ਮਜਬੂਤੀ ਲਈ ਇਲਾਕੇ ’ਚ ਤੁਸੀਂ ਦਿਨ ਰਾਤ ਮਿਹਨਤ ਕਰੋ। ਕੇਵਲ ਸਿੰਘ ਢਿੱਲੋ ਦਾ ਜੁਗਰਾਜ ਸਿੰਘ ਬਿੱਲੂ ਨੂੰ ਮਿਲਣ ਲਈ ਅਚਾਨਕ ਪਤਾਲਪੁਰੀ ਸਾਹਿਬ ਚੌਂਕ ’ਚ ਰੁਕਣ ਨਾਲ ਇਲਾਕੇ ’ਚ ਕਈ ਪ੍ਰਕਾਰ ਦੀਆਂ ਸਿਆਸੀ ਚਰਚਾਵਾਂ ਦਾ ਮਾਹੌਲ ਗਰਮਾ ਗਿਆ ਹੈ।