32ਵਾਂ ਸਾਲਾਨਾ 72 ਘੰਟੇ ਦਾ ਅਖੰਡ ਹਰਿਨਾਮ ਮਹਾਂਸੰਕੀਰਤਨ ਸੰਪੰਨ 32ਵਾਂ ਸਾਲਾਨਾ 72 ਘੰਟੇ ਦਾ ਅਖੰਡ ਹਰਿਨਾਮ ਮਹਾਂਸੰਕੀਰਤਨ ਸੰਪੰਨ
Publish Date: Sun, 22 Nov 2026 04:53 PM (IST)
Updated Date: Sun, 22 Nov 2026 04:55 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸ੍ਰੀ ਸਤਿਗੁਰੂ ਦੇਵ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਤੇ ਬਾਂਕੇ ਬਿਹਾਰੀ ਜੀ ਦੀ ਅਪਾਰ ਕਿਰਪਾ ਸਦਕਾ ਕਰਵਾਇਆ ਗਿਆ 32ਵਾਂ ਸਾਲਾਨਾ 72 ਘੰਟੇ ਦਾ ਸ੍ਰੀ ਅਖੰਡ ਹਰਿਨਾਮ ਮਹਾਂਸੰਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਇਹ ਸਮਾਗਮ ਅਟਾਰੀ ਬਾਜ਼ਾਰ ਵਿਖੇ ਸ੍ਰੀ ਧਰਮ ਸਭਾ ਮੰਦਰ ਦੇ ਸਾਹਮਣੇ ਕਰਵਾਇਆ ਗਿਆ। ਮਹਾਂਸੰਕੀਰਤਨ ਦੀ ਸ਼ੁਰੂਆਤ 19 ਨਵੰਬਰ ਨੂੰ ਸਵੇਰੇ 8 ਵਜੇ ਹੋਈ ਸੀ, ਜੋ ਲਗਾਤਾਰ 72 ਘੰਟੇ ਚੱਲਣ ਉਪਰੰਤ 22 ਨਵੰਬਰ ਨੂੰ ਸਵੇਰੇ 10 ਵਜੇ ਸੰਪੰਨ ਹੋਇਆ। ਸਮਾਪਤੀ ਮੌਕੇ ਸਮੂਹਿਕ ਸੰਕੀਰਤਨ, ਪਾਵਨ ਆਰਤੀ ਤੇ ਹਵਨ ਯੱਗ ਕਰਵਾਇਆ ਗਿਆ। ਇਸ ਉਪਰੰਤ ਸੰਗਤਾਂ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ।ਇਸ ਮੌਕੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ, ਕੇ.ਕੇ. ਬੇਦੀ, ਕੌਂਸਲਰ ਤੇ ਵਪਾਰ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਹਰੀ ਓਮ ਗੌਤਮ ਸਮੇਤ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ’ਚ ਹੁਸ਼ਿਆਰਪੁਰ, ਕਪੂਰਥਲਾ, ਜਗਾਧਰੀ, ਚੰਡੀਗੜ੍ਹ, ਨਵੀਂ ਦਿੱਲੀ ਤੇ ਹੋਰ ਵੱਖ-ਵੱਖ ਸ਼ਹਿਰਾਂ ਤੋਂ ਸੰਕੀਰਤਨ ਮੰਡਲੀਆਂ, ਸੰਤਾਂ-ਮਹਾਂਪੁਰਸ਼ਾਂ ਤੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਅੰਤ ’ਚ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।