ਨੂਰਪੁਰਬੇਦੀ ਬਲਾਕ ਦੀਆਂ ਸਖੀਆਂ ਨਾਲ ਦਿਨੇਸ਼ ਚੱਢਾ ਤੇ ਨਿਸ਼ਾ ਚੱਢਾ ਵੱਲੋਂ ਵਿਚਾਰਾਂ ਨੂਰਪੁਰਬੇਦੀ ਬਲਾਕ ਦੀਆਂ ਸਖੀਆਂ ਨਾਲ ਵਿਧਾਇਕ ਦਿਨੇਸ਼ ਚੱਢਾ ਅਤੇ ਨਿਸ਼ਾ ਚੱਢਾ ਨੇ ਕੀਤੀ ਵਿਸ਼ੇਸ਼ ਮੀਟਿੰਗ
Publish Date: Sun, 22 Nov 2026 04:07 PM (IST)
Updated Date: Sun, 22 Nov 2026 04:10 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਉਨ੍ਹਾਂ ਦੀ ਧਰਮ ਪਤਨੀ ਨਿਸ਼ਾ ਚੱਢਾ ਵੱਲੋਂ ਬਲਾਕ ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ਦੀਆਂ ਸਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਪਿੰਡ ਪੱਧਰ ’ਤੇ ਮਹਿਲਾਵਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ, ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਤੇ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਰਿਹਾ। ਇਸ ਮੌਕੇ ਵੱਖ-ਵੱਖ ਬਲਾਕਾਂ ਦੀਆਂ ਪ੍ਰਧਾਨਾਂ ਦੀ ਅਗਵਾਈ ਹੇਠ ਪਿੰਡਾਂ ਦੀਆਂ ਸਖੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਬੀ-5 ਬਲਾਕ ਦੀ ਪ੍ਰਧਾਨ ਬਲਵਿੰਦਰ ਕੌਰ ਬੱਸੀ ਦੀ ਅਗਵਾਈ ਹੇਠ ਸਸਕੋਰ, ਲਖਣੋ, ਚਹਿੜਮਜਾਰਾ, ਬੜਵਾ, ਮੀਰਪੁਰ, ਖੇੜੀ, ਚਨੌਲੀ, ਭਟੋਲੀ, ਸੇਖ਼ਪੁਰ, ਬਸੀ, ਸ਼ਾਹਪੁਰ ਬੇਲਾ, ਲਾਲਪੁਰ, ਔਲਖ, ਅਸਾਲਤਪੁਰ ਤੇ ਲੈਹੜੀਆਂ ਪਿੰਡਾਂ ਦੀਆਂ ਸਖੀਆਂ ਨੇ ਭਾਗ ਲਿਆ। ਇਸੇ ਤਰ੍ਹਾਂ ਬੀ-11 ਬਲਾਕ ਦੀ ਪ੍ਰਧਾਨ ਸੋਨੂੰ ਸ੍ਰਾਈ ਦੀ ਅਗਵਾਈ ਹੇਠ ਅਸਮਾਨਪੁਰ, ਸੰਦੋਆ, ਮੁੰਨੇ, ਰਾਏਪੁਰ, ਤਖ਼ਤਗੜ੍ਹ, ਢਾਹਾ, ਘੜੀਸਪੁਰ, ਟੱਪਰੀਆਂ, ਬੈਂਸ, ਭਾਓਵਾਲ ਤੇ ਸਰਾਂ ਪਿੰਡਾਂ ਦੀਆਂ ਮਹਿਲਾਵਾਂ ਮੀਟਿੰਗ ’ਚ ਸ਼ਾਮਲ ਹੋਈਆਂ। ਬੀ-13 ਬਲਾਕ ਦੀ ਪ੍ਰਧਾਨ ਨੀਲ ਕਮਲ ਦੀ ਅਗਵਾਈ ਹੇਠ ਸਾਖਪੁਰ, ਝਾਂਗੜੀਆਂ, ਸੈਦਪੁਰ, ਬੇਈਂਹਾਰਾ, ਸੰਗਤਪੁਰ, ਥਾਣਾ, ਪਚਰੰਡਾ, ਫੂਕਾਪੁਰ, ਬੜੀਆਂ ਤੇ ਝੱਜ ਪਿੰਡਾਂ ਦੀਆਂ ਸਖੀਆਂ ਨੇ ਸ਼ਿਰਕਤ ਕੀਤੀ। ਜਦਕਿ ਬੀ-14 ਬਲਾਕ ਦੀ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਨੂਰਪੁਰ ਖੁਰਦ, ਕਰਤਾਰਪੁਰ, ਬੂੰਗੜੀ, ਭੋਲੇਵਾਲ, ਜਤੌਲੀ, ਚੰਦਪੁਰ ਅਸਮਾਨੀ, ਬਸਾਲੀ, ਬਰਾਰੀ, ਬਾਸ ਕੋਲਾਪੁਰ, ਬਾਲੇਵਾਲ, ਟਿੱਬਾ ਨੰਗਲ, ਝਾਂਡੀਆਂ ਕਲਾਂ ਤੇ ਝਾਂਡੀਆਂ ਖੁਰਦ ਦੀਆਂ ਸਖੀਆਂ ਨੇ ਮੀਟਿੰਗ ’ਚ ਆਪਣੀ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਤੇ ਉਨ੍ਹਾਂ ਦੀ ਧਰਮ ਪਤਨੀ ਨਿਸ਼ਾ ਚੱਢਾ ਨੇ ਸਾਂਝੇ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਿਲਾਵਾਂ ਕਿਸੇ ਵੀ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਦੀ ਮਜ਼ਬੂਤ ਨੀਂਹ ਹੁੰਦੀਆਂ ਹਨ। ਪਿੰਡਾਂ ਦੇ ਸਰਬਪੱਖੀ ਵਿਕਾਸ, ਸਮਾਜਿਕ ਜਾਗਰੂਕਤਾ ਤੇ ਲੋਕ ਭਲਾਈ ਦੇ ਕਾਰਜਾਂ ਨੂੰ ਸਫ਼ਲ ਬਣਾਉਣ ’ਚ ਮਹਿਲਾਵਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਮੀਟਿੰਗਾਂ ਤੱਕ ਸੀਮਤ ਰਹਿਣਾ ਨਹੀਂ, ਸਗੋਂ ਪਿੰਡਾਂ ਦੀਆਂ ਮਹਿਲਾਵਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਤੇ ਉਨ੍ਹਾਂ ਦੇ ਵਿਚਾਰਾਂ, ਸੁਝਾਵਾਂ ’ਤੇ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਬਣਦਾ ਮਹੱਤਵ ਦੇਣਾ ਹੈ। ਮੀਟਿੰਗ ਦੌਰਾਨ ਮਹਿਲਾਵਾਂ ਨੇ ਵੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ। ਵੱਖ-ਵੱਖ ਪਿੰਡਾਂ ਦੀਆਂ ਸਖੀਆਂ ਦੀ ਇਹ ਇਕੱਤਰਤਾ ਆਪਸੀ ਸਾਂਝ, ਸੰਵਾਦ ਤੇ ਮਹਿਲਾ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਮ ਉਪਰਾਲਾ ਬਣ ਕੇ ਸਾਹਮਣੇ ਆਈ।