ਰੋਟਰੀ ਕਲੱਬ ਵੱਲੋਂ ਹਾਫ ਮੈਰਾਥਨ 29 ਨੂੰ, ਤਿਆਰੀਆਂ ਮੁਕੰਮਲ
ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ 29 ਨਵੰਬਰ ਨੂੰ ਕਰਵਾਈ ਜਾਵੇਗੀ ਹਾਫ ਮੈਰਾਥਨ, ਤਿਆਰੀਆਂ ਮੁਕੰਮਲ
Publish Date: Fri, 20 Nov 2026 06:23 PM (IST)
Updated Date: Fri, 20 Nov 2026 06:25 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ 29 ਨਵੰਬਰ ਨੂੰ ਕਰਵਾਈ ਜਾ ਰਹੀ ਹਾਫ ਮੈਰਾਥਨ ਦੇ ਸਬੰਧ ’ਚ ਅੱਜ ਕਲੱਬ ਦੇ ਪ੍ਰਧਾਨ ਤੇ ਅਹੁਦੇਦਾਰਾਂ ਵੱਲੋਂ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਮੈਰਾਥਨ ਦੇ ਉਦੇਸ਼, ਰੂਟ ਤੇ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਸਵੇਰੇ ਮੈਰਾਥਨ ਦੀ ਸ਼ੁਰੂਆਤ ਪੰਜ ਪਿਆਰਾ ਪਾਰਕ ਤੋਂ ਹੋਵੇਗੀ। ਇਹ ਦੌੜ ਸ੍ਰੀ ਅਨੰਦਪੁਰ ਸਾਹਿਬ ਦੀ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੇ ਹੋਏ ਨਹਿਰਾਂ ਦੀਆਂ ਪਟੜੀਆਂ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਮਨਮੋਹਕ ਨਜ਼ਾਰਿਆਂ ’ਚੋਂ ਗੁਜ਼ਰੇਗੀ ਤੇ ਮੁੜ ਪੰਜ ਪਿਆਰਾ ਪਾਰਕ ਵਿਖੇ ਆ ਕੇ ਸਮਾਪਤ ਹੋਵੇਗੀ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੀ.ਏ., ਸਾਬਕਾ ਪ੍ਰਧਾਨ ਡਾ. ਪਲਵਿੰਦਰਜੀਤ ਸਿੰਘ ਕੰਗ, ਸੈਕਟਰੀ ਬਬਲੂ ਰਾਣਾ ਤੇ ਸੁਖਵਿੰਦਰ ਸਿੰਘ ਸੁੱਖੂ, ਅਭੀਜੀਤ ਸਿੰਘ ਅਲੈਕਸੀ, ਤਰਨਪ੍ਰੀਤ ਸਿੰਘ ਕੈਮੀ, ਨਵਜੀਤ ਸਿੰਘ ਕਥੂਰੀਆ, ਜਸਪ੍ਰੀਤ ਸਿੰਘ ਅਰੋੜਾ,ਰਵਿੰਦਰ ਕੰਗ, ਜੈ ਦੀਪ ਕੰਗ, ਮੋਹਿੰਦਰ ਸਿੰਘ ਰਾਣਾ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।