ਪੈਸਕੋ ਤੇ ਆਊਟਸੋਰਸ ਮੁਲਾਜ਼ਮਾਂ ਦੇ ਹੱਕ ’ਚ ਇੰਟਕ ਸਾਂਝੇ ਮੋਰਚੇ ਵੱਲੋਂ ਗੇਟ ਰੈਲੀ ਪੈਸਕੋ, ਆਊਟਸੋਰਸ ਅਤੇ ਪਾਰਟ-ਟਾਈਮ ਮੁਲਾਜ਼ਮਾਂ ਦੀ ਸੇਵਾ ਸੁਰੱਖਿਆ ਅਤੇ ਹੋਰ ਮੰਗਾਂ ਨੂੰ ਲੈ ਕੇ ਇੰਟਕ ਸਾਂਝੇ ਮੋਰਚੇ ਵੱਲੋਂ ਗੇਟ ਰੈਲੀ
Publish Date: Fri, 20 Nov 2026 06:21 PM (IST)
Updated Date: Fri, 20 Nov 2026 06:22 PM (IST)
ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਸਾਂਝੇ ਮੋਰਚੇ ਵੱਲੋਂ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਤੇ ਸੇਵਾ ਸੁਰੱਖਿਆ ਦੇ ਮੁੱਦਿਆਂ ਨੂੰ ਲੈ ਕੇ ਮੁੱਖ ਇੰਜੀਨੀਅਰ, ਭਾਖੜਾ ਡੈਮ ਦੇ ਦਫ਼ਤਰ ਦੇ ਸਾਹਮਣੇ ਗੇਟ ਮੀਟਿੰਗ ਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੀਬੀਐਮਬੀ ’ਚ ਕੰਮ ਕਰ ਰਹੇ ਪੈਸਕੋ, ਆਊਟਸੋਰਸ ਤੇ ਪਾਰਟ-ਟਾਈਮ ਮੁਲਾਜ਼ਮਾਂ ਦੀਆਂ ਸੇਵਾਵਾਂ ’ਤੇ ਮੰਡਰਾ ਰਹੇ ਖ਼ਤਰੇ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਬੀਬੀਐਮਬੀ ਦੇ ਟਾਊਨਸ਼ਿਪ ਡਿਵੀਜ਼ਨ ’ਚ ਕੰਮ ਕਰ ਰਹੇ ਪੈਸਕੋ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੀ ਪ੍ਰਕਿਰਿਆ ਕਾਰਨ ਮੁਲਾਜ਼ਮਾਂ ’ਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਉਣ ਵਾਲੇ ਸਮੇਂ ’ਚ ਬੀਬੀਐੱਮਬੀ ਦੇ ਹੋਰਨਾਂ ਸੈਕਸ਼ਨਾਂ ’ਚ ਕੰਮ ਕਰ ਰਹੇ ਪੈਸਕੋ, ਆਊਟਸੋਰਸ ਤੇ ਪਾਰਟ-ਟਾਈਮ ਮੁਲਾਜ਼ਮਾਂ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਦੇ ਰੁਜ਼ਗਾਰ ਤੇ ਭਵਿੱਖ ਦੀ ਸੁਰੱਖਿਆ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਐਡਹਾਕ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਐਡਹਾਕ ਆਧਾਰ ’ਤੇ ਸੇਵਾਵਾਂ ਦਿੰਦੇ ਹੋਏ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਲਾਭ ਨਾ ਮਿਲਣ, ਸੇਵਾਮੁਕਤ ਮੁਲਾਜ਼ਮਾਂ ਦੇ ਵਧੇ ਹੋਏ ਹਾਊਸ ਰੈਂਟ ਤੇ ਕੰਟਰੈਕਟ, ਡੇਲੀ ਵੇਜਿਜ਼, ਪਾਰਟ-ਟਾਈਮ ਤੇ ਹੋਰ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਜਲਦੀ ਕੋਈ ਸਕਾਰਾਤਮਕ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਸਮੇਤ ਨਵੀਨ ਚੰਦਰ ਸ਼ਰਮਾ, ਤਿਲਕ ਰਾਜ ਬਾਲੀ, ਸੰਜੀਵ ਸ਼ਰਮਾ, ਗੋਪਾਲ ਕ੍ਰਿਸ਼ਨ, ਮਨੋਜ ਵਰਮਾ, ਮਨੋਹਰ ਰਾਣਾ, ਹਰਜੀਤ ਪਾਲ, ਤਿਲਕ ਰਾਜ ਤੇ ਸੁਨੀਲ ਦੱਤ ਆਦਿ ਨੇ ਆਪਣੇ ਸੰਬੋਧਨ ’ਚ ਮੁਲਾਜ਼ਮਾਂ ਦੀ ਏਕਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਸੰਗਠਨਾਂ ਤੇ ਮੁਲਾਜ਼ਮਾਂ ਨੂੰ ਮਿਲ ਕੇ ਆਪਣੇ ਹੱਕਾਂ ਤੇ ਸੇਵਾ ਸੁਰੱਖਿਆ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਜੋ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਬੀਬੀਐਮਬੀ ਪ੍ਰਬੰਧਨ ਤੇ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕੇ। ਇਸ ਮੌਕੇ ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਵੱਲੋਂ ਸਤਨਾਮ ਸਿੰਘ ਲਾਦੀ, ਨਵੀਨ ਚੰਦਰ ਸ਼ਰਮਾ, ਪਰਮਜੀਤ ਰਾਣਾ, ਮਨੋਜ ਵਰਮਾ, ਗੋਪਾਲ ਕ੍ਰਿਸ਼ਨ, ਸੁਨੀਲ ਦੱਤ ਤੇ ਬਲਬੀਰ ਚੰਦ ਹਾਜ਼ਰ ਰਹੇ। ਬੀਬੀਐਮਬੀ ਕਰਮਚਾਰੀ ਸੰਘ ਵੱਲੋਂ ਸੰਜੀਵ ਸ਼ਰਮਾ, ਤਿਲਕ ਰਾਜ ਬਾਲੀ ਤੇ ਮਨੋਹਰ ਲਾਲ, ਦਰਜਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਰਾਜੇਸ਼ ਰਾਣਾ, ਤਿਲਕ ਰਾਜ ਤੇ ਵੀਰ ਸਿੰਘ, ਕਲੈਰੀਕਲ ਯੂਨੀਅਨ ਵੱਲੋਂ ਸ਼ਿਵ, ਵਿਨੈ ਕੁਮਾਰ, ਜਸਵੰਤ ਸੈਣੀ ਤੇ ਨਵਜੀਤ, ਭਾਖੜਾ ਮਜ਼ਦੂਰ ਸੰਘ ਵੱਲੋਂ ਰਣਬੀਰ ਪਟਿਆਲ ਤੇ ਹਰਜੀਤ ਪਾਲ, ਆਲ ਇੰਪਲਾਈਜ਼ ਯੂਨੀਅਨ ਵੱਲੋਂ ਹਰਪਾਲ ਰਾਣਾ ਤੇ ਪ੍ਰਦੀਪ ਬੋਹਤ, ਨੰਗਲ ਭਾਖੜਾ ਸਫ਼ਾਈ ਮਜ਼ਦੂਰ ਯੂਨੀਅਨ (ਇੰਟਕ) ਵੱਲੋਂ ਬਲਬੀਰ ਸਿੰਘ, ਦਿਲਬੀਰ, ਹਰਮਲ ਦਾਸ ਤੇ ਵਿਜੇ ਕੁਮਾਰ ਹਾਜ਼ਰ ਰਹੇ। ਇਸ ਤੋਂ ਇਲਾਵਾ ਇੰਟਕ ਸਾਂਝੇ ਮੋਰਚੇ ਵੱਲੋਂ ਰਮੇਸ਼ ਚੰਦਰ, ਚੰਦਰ ਮੋਹਨ, ਰਾਕੇਸ਼ ਕੁਮਾਰ, ਅਸ਼ੋਕ ਅੰਗਰਿਸ਼, ਜਸਪਾਲ ਸਿੰਘ, ਬਲਬੀਰ, ਤਾਰਾ ਚੰਦ, ਸੁਨੀਲ ਰਾਣਾ, ਦਰਸ਼ਨ, ਸੀਤਾ ਰਾਮ ਸੈਣੀ, ਨੰਦ ਕਿਸ਼ੋਰ ਤੇ ਕਸ਼ਮੀਰ ਸਿੰਘ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਮੁਲਾਜ਼ਮ ਮੌਜੂਦ ਸਨ।