ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਬਦਲ ਸਕਦੀ ਹੈ ਕਿਸੇ ਦੀ ਜ਼ਿੰਦਗੀ : ਹਰਦੇਵ ਸਿੰਘ ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਬਦਲ ਸਕਦੀ ਹੈ ਕਿਸੇ ਦੀ ਜ਼ਿੰਦਗੀ : ਹਰਦੇਵ ਸਿੰਘ
Publish Date: Fri, 20 Nov 2026 06:02 PM (IST)
Updated Date: Fri, 20 Nov 2026 06:04 PM (IST)
ਸਤਿਕਾਰ ਤੇ ਪਿਆਰ ਭਰੇ ਬੋਲ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਵਧੀਆ ਸਾਧਨ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ’ਚ ਪਿਆਰ, ਸਤਿਕਾਰ ਅਤੇ ਨਿਮਰਤਾ ਨਾਲ ਬੋਲੇ ਗਏ ਸ਼ਬਦਾਂ ਦੀ ਬਹੁਤ ਵੱਡੀ ਅਹਿਮੀਅਤ ਹੈ। ਕਈ ਵਾਰ ਕਿਸੇ ਨੂੰ ਪਿਆਰ ਨਾਲ ਬੁਲਾਈ ਗਈ ਇੱਕ ਸਤਿ ਸ੍ਰੀ ਅਕਾਲ ਉਸ ਦੇ ਚਿਹਰੇ ’ਤੇ ਮੁਸਕਰਾਹਟ ਲਿਆ ਸਕਦੀ ਹੈ ਅਤੇ ਉਸ ਦੇ ਮਨ ’ਚ ਨਵੀਂ ਉਮੀਦ ਜਗਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਮਨੁੱਖ ਇੱਕ-ਦੂਜੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਲੋਕਾਂ ਕੋਲ ਇੱਕ-ਦੂਜੇ ਨਾਲ ਗੱਲ ਕਰਨ ਅਤੇ ਹਾਲ-ਚਾਲ ਪੁੱਛਣ ਲਈ ਵੀ ਸਮਾਂ ਘੱਟ ਰਹਿ ਗਿਆ ਹੈ। ਅਜਿਹੇ ਸਮੇਂ ’ਚ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਪਿਆਰ ਭਰੇ ਬੋਲਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਕਿਸੇ ਨੂੰ ਸਤਿਕਾਰ ਨਾਲ ਮਿਲਣਾ, ਉਸ ਦਾ ਹਾਲ-ਚਾਲ ਪੁੱਛਣਾ ਅਤੇ ਲੋੜ ਪੈਣ ’ਤੇ ਉਸ ਦੀ ਮਦਦ ਕਰਨਾ ਵੀ ਮਨੁੱਖਤਾ ਦੀ ਸੇਵਾ ਹੈ। ਹਰਦੇਵ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਸਰਬੱਤ ਦੇ ਭਲੇ, ਨਿਮਰਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਸਾਨੂੰ ਹਰ ਮਨੁੱਖ ਨਾਲ ਬਿਨਾਂ ਕਿਸੇ ਭੇਦਭਾਵ ਦੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਦਿਨ ਦੀ ਸ਼ੁਰੂਆਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਾਲ ਕਰੇ ਤਾਂ ਸਮਾਜ ’ਚ ਆਪਸੀ ਸਾਂਝ, ਸਦਭਾਵਨਾ ਅਤੇ ਭਾਈਚਾਰਕ ਪਿਆਰ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।