ਸ਼੍ਰੀ ਕੀਰਤਪੁਰ ਸਾਹਿਬ ਤੋਂ ਗਰ੍ਹਾਂ ਮੋੜਾ ਤੱਕ ਮੁੱਖ ਮਾਰਗ ਬਣਦਾ ਜਾ ਰਿਹਾ ਖ਼ੂਨੀ ਮਾਰਗ ਸ਼੍ਰੀ ਕੀਰਤਪੁਰ ਸਾਹਿਬ ਤੋਂ ਗਰ੍ਹਾਂ ਮੋੜਾ ਤੱਕ ਮੁੱਖ ਮਾਰਗ ਬਣਦਾ ਜਾ ਰਿਹਾ ਖ਼ੂਨੀ ਮਾਰਗ
Publish Date: Fri, 20 Nov 2026 06:00 PM (IST)
Updated Date: Fri, 20 Nov 2026 06:04 PM (IST)
ਮੁਰੰਮਤ ਲਈ ਪੁੱਟੀ ਗਈ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 205 ਹੁਣ ਖੂਨੀ ਮਾਰਗ ਬਣਦਾ ਜਾ ਰਿਹਾ ਪਿਛਲੇ ਕੁਝ ਸਮੇਂ ਤੋਂ ਇਸ ਮਾਰਗ ’ਤੇ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ’ਚ ਕਈ ਬੇਸ਼ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਬੇਸ਼ੱਕ ਇਹ ਮਾਰਗ ਕੰਪਨੀ ਵੱਲੋਂ ਚਾਰ ਮਾਰਗੀ ਬਣਾਇਆ ਗਿਆ ਪਰ ਇਸ ’ਤੇ ਆਵਾਜਾਈ ਇੰਨੀ ਜ਼ਿਆਦਾ ਹੈ ਕਿ ਕਿ ਇੱਕ ਮਿੰਟ ’ਚ ਕਈ ਕਿਲੋਮੀਟਰ ਲੰਮਾ ਜਾਮ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਪਿੰਡ ਕਲਿਆਣਪੁਰ ਤੇ ਬਰੂਵਾਲ ਨਜ਼ਦੀਕ ਸੜਕ ਦੀ ਮਰੰਮਤ ਕਾਰਨ ਪੁੱਟੀ ਗਈ ਸੜਕ ਕਾਰਨ ਕਈ ਵਾਹਨ ਚਾਲਕ ਹਾਦਸੇ ’ਚ ਸੱਟਾਂ ਖਾ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਮੁਰੰਮਤ ਲਈ ਇਹ ਸੜਕ ਪੁੱਟੀ ਗਈ ਹੈ ਪਰ ਪੁੱਟਣ ਤੋਂ ਬਾਅਦ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਸਭ ਤੋਂ ਜਿਆਦਾ ਮੁਸ਼ਕਿਲ ਦੋ ਪਹੀਆ ਵਾਹਨ ਚਾਲਕਾਂ ਨੂੰ ਹੁੰਦੀ ਹੈ। ਰਾਤ ਸਮੇਂ ਇਹ ਪੁੱਟੀ ਹੋਈ ਸੜਕ ਦੇ ਟੋਟੇ ਲਾਈਟਾਂ ਕਾਰਨ ਨਜ਼ਰ ਨਹੀਂ ਆਉਂਦੇ ਤੇ ਤੇਜ਼ ਗਤੀ ਦੋ ਦੋ ਪਹੀਆ ਵਾਹਨ ਚਾਲਕ ਦੇ ਨਿਯੰਤਰਣ ਤੋਂ ਬਾਹਰ ਹੋ ਜਾਂਦਾ ਹੈ। ਇਹ ਸੜਕ ਪਿਛਲੇ ਦੋ ਤਿੰਨ ਹਫਤਿਆਂ ਤੋਂ ਇਸੇ ਤਰ੍ਹਾਂ ਮੁਰੰਮਤ ਲਈ ਪੱਟੀ ਹੋਈ ਹੈ ਪਰ ਇਸ ’ਤੇ ਲੁਕ ਵਗੈਰਾ ਨਹੀਂ ਪਾਈ ਗਈ। ਇਸ ਮਾਰਗ ’ਤੇ ਰੋਜਾਨਾ ਵੱਡੀ ਗਿਣਤੀ ’ਚ ਨੌਕਰੀ ਪੇਸ਼ਾ ਲੋਕ ਸਫ਼ਰ ਕਰਦੇ ਹਨ ਜਿਸ ਨਾਲ ਹਰ ਕੋਈ ਨੌਕਰੀ ਪੇਸ਼ਾ ਵਿਅਕਤੀ ਘਰ ਜਾਣ ਦੀ ਕਾਹਲ ’ਚ ਹੁੰਦਾ ਹੈ ਤੇ ਵਾਹਨ ਤੇਜ ਗਤੀ ਨਾਲ ਚਲਾਉਂਦਾ ਹੈ, ਪਰ ਪ੍ਰਸ਼ਾਸਨ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੀ ਨੀਂਦ ਵਿੱਚੋਂ ਜਾਗ ਆਉਂਦੀ ਹੈ। ਸਥਾਨਕ ਪਿੰਡਾਂ ਦੇ ਵਸਨੀਕਾਂ ਨੇ ਸੜਕ ਬਣਾਉਣ ਵਾਲੀ ਕੰਪਨੀ ਨੂੰ ਅਪੀਲ ਕੀਤੀ ਹੈ ਕਿ ਜਲਦ ਇਹਨਾਂ ਪੁੱਟੇ ਹੋਏ ਸੜਕ ਦੇ ਟੋਟਿਆਂ ਦੀ ਮੁਰੰਮਤ ਕੀਤੀ ਜਾਵੇ ਤੇ ਸੜਕਾਂ ’ਤੇ ਸੀਸੀਟੀਵੀ ਕੈਮਰੇ ਲਗਾ ਕੇ ਰਫ਼ਤਾਰ ਤੈਅ ਕੀਤੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਇਆ ਜਾ ਸਕੇ।