ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਲਈ ਰਸਦ ਦਾ ਟਰੱਕ ਰਵਾਨਾ ਗੁਰਦੁਆਰਾ ਲੰਗਰ ਸਾਹਿਬ ਹਜ਼ੂਰਸਾਹਿਬ ਲਈ ਰਸਦ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ
Publish Date: Fri, 20 Nov 2026 05:16 PM (IST)
Updated Date: Fri, 20 Nov 2026 05:19 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ਼੍ਰੀ ਕੀਰਤਪੁਰ ਸਾਹਿਬ ਇਲਾਕੇ ਦੇ ਨਜ਼ਦੀਕੀ ਪਿੰਡਾਂ ਤੋਂ ਇਕੱਤਰ ਰਸਦ ਨੂੰ ਪਿੰਡ ਲੋਹਗੜ੍ਹ ਫਿੱਡੇ ਤੋਂ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਲਈ ਲੰਗਰ ਵਾਸਤੇ ਇਕੱਠੀ ਕੀਤੀ ਧਾਨ ਦੀ ਰਸਦ ਦਾ ਟਰੱਕ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਸੇਵਾ ’ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਗੁੰਨੋ ਮਾਜਰਾ, ਲੋਧੀ ਮਾਜਰਾ , ਬਹਾਦਰਪੁਰ, ਚੱਕ ਢੇਰਾ, ਫੰਦੀ, ਜਹਾਂਗੀਰ, ਰਣਜੀਤਪੁਰਾ, ਹਜ਼ਾਰਾਂ, ਡਗੌਲੀ, ਅਲੀਪੁਰ, ਰਾਵਲ ਮਾਜਰਾ, ਢੱਕੀ, ਚੱਕ ਕਰਮਾ, ਚੱਕ ਢੇਰਾਂ, ਮਨਸਾਲੀ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਧਾਨ ਦੀ ਸੇਵਾ ਕੀਤੀ। ਇਸ ਮੌਕੇ ਸ੍ਰੀ ਹਜ਼ੂਰ ਸਾਹਿਬ ਦੇ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਨੇ ਇਲਾਕੇ ਦੇ ਸਮੂਹ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਵੱਲੋਂ ਗੁਰੂ ਘਰ ਦੇ ਲੰਗਰਾਂ ਲਈ ਕੀਤੀ ਗਈ ਇਹ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਕਮਾਈ ਵਿੱਚੋਂ ਅਨਾਜ ਦੀ ਸੇਵਾ ਕਰਨਾ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਾਫ਼ੀ ਸਮੇਂ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਕੋਲੋਂ ਅਨਾਜ ਇਕੱਠਾ ਕਰਕੇ ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਵਿਖੇ ਭੇਜਣ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ। ਇਸ ਮੌਕੇ ਸਰਬਜੀਤ ਕੌਰ, ਫੌਜੀ ਹਰਬੰਸ ਸਿੰਘ ਮਕੌੜੀ, ਹਰਿੰਦਰ ਕੌਰ, ਹਰਜਿੰਦਰ ਸਿੰਘ ਮਕੌੜੀ, ਪ੍ਰਭਦੀਪ ਸਿੰਘ, ਜਗਤਾਰ ਸਿੰਘ ਪਤਿਆਲਾ, ਜਗਤਾਰ ਸਿੰਘ ਪਿੰਕਾ, ਸੰਪੂਰਨ ਸਿੰਘ ਦਬੁਰਜੀ, ਰਾਜ ਰਾਣੀ, ਗੁਰਸੇਵਕ ਸਿੰਘ ਚੱਕਢੇਰਾ, ਸਤਨਾਮ ਸਿੰਘ ਗੁਨੋ ਮਾਜਰਾ, ਗੁਰਦੇਵ ਸਿੰਘ, ਜੋਗਿੰਦਰ ਸਿੰਘ ਦਬੁਰਜੀ ਤੇ ਅਮਰੀਕ ਸਿੰਘ ਪਤਿਆਲਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।