ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਸਫ਼ਲ ਵਰਕਸ਼ਾਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਸੀਸੀਆਰਟੀ ਵਲੋਂ ਬਜਰੂੜ ਸਕੂਲ ਵਿਖੇ ਸਫਲ ਵਰਕਸ਼ਾਪ
Publish Date: Fri, 20 Nov 2026 04:58 PM (IST)
Updated Date: Fri, 20 Nov 2026 05:01 PM (IST)
ਪ੍ਰਸ਼ਨੋਤਰੀ, ਪੇਂਟਿੰਗ ਤੇ ਲੇਖ ਮੁਕਾਬਲੇ ਕਰਵਾਏ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਵਿਖੇ ਅੱਜ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰੇਗੰਢ ਨੂੰ ਲੈ ਕੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੇ ਆਗਾਜ਼ ਮੌਕੇ ਮਿਨਿਸਟ੍ਰੀ ਆਫ਼ ਕਲਚਰ ਦੇ ਸਕੱਤਰ ਸਾਹਿਬਾਨ ਦਾ ਵੀਡੀਓ ਸੰਦੇਸ਼ ਵਿਦਿਆਰਥੀਆਂ ਨੂੰ ਸੁਣਾਇਆ ਗਿਆ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੀ ਸੰਸਥਾ ਸੀ.ਸੀ.ਆਰ.ਟੀ ਨਵੀਂ ਦਿੱਲੀ ਰਾਹੀਂ ਆਪਣੇ ਜ਼ਿਲ੍ਹਾ ਰਿਸੋਰਸ ਪਰਸਨ ਹਰਦੀਪ ਸਿੰਘ ਦੀ ਅਗਵਾਈ ’ਚ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਦੇ ਸਹਿਯੋਗ ਨਾਲ ਲਗਾਈ ਗਈ। ਇਸ ਵਰਕਸ਼ਾਪ ’ਚ ਸਕੂਲ ਦੇ ਕਰੀਬ 330 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਵੱਖ ਵੱਖ ਪੇਂਟਿੰਗ ਮੁਕਾਬਲਿਆਂ , ਕੁਇਜ਼ ਮੁਕਾਬਲਿਆਂ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਵਰਕਸ਼ਾਪ ਦੌਰਾਨ ਕਰਵਾਏ ਸੈਮੀਨਾਰ ਨੂੰ ਰਿਸੋਰਸ ਪਰਸਨ ਡਾ ਰਵਿੰਦਰ ਸਿੰਘ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਫਿਲਾਸਫੀ ਤੇ ਸ਼ਹੀਦੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੁ ਤੇਗ ਬਹਾਦਰ ਜੀ ਨੇ ਮਾਨਵਤਾ ਦੀ ਭਲਾਈ ਤੇ ਮਨੁੱਖੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ ।ਪ੍ਰਿੰਸੀਪਲ ਵਰਿੰਦਰ ਸ਼ਰਮਾ ਸਟੇਟ ਐਵਾਰਡੀ ਨੇ ਸੀਸੀਆਰਟੀ ਵਲੋਂ ਸਕੂਲ ’ਚ ਗੁਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਰਕਸ਼ਾਪ ਕਰਵਾਉਣ ਲਈ ਧੰਨਵਾਦ ਕੀਤਾ ਤੇ ਗੁਰੂ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ । ਵਰਕਸ਼ਾਪ ਦੇ ਆਗਾਜ਼ ਮੌਕੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਮਾਣਯੋਗ ਸਕੱਤਰ ਸਾਹਿਬ ਦਾ ਸੰਦੇਸ਼ ਵੀ ਸਕਰੀਨ ਤੇ ਸੁਣਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਸੀ.ਸੀ.ਆਰ.ਟੀ ਦੇ ਡੀ.ਆਰ.ਪੀ ਹਰਦੀਪ ਸਿੰਘ ਨੇ ਕਿਹਾ ਕਿ ਮਨਿਸਟਰੀ ਆਫ ਕਲਚਰ ਦੀ ਸੰਸਥਾ ਸੈਂਟਰ ਫਾਰ ਕਲਚਰਲ ਰਿਸੋਰਸਜ਼ ਵਲੋਂ ਡਾਇਰੈਕਟਰ ਪੁਪੰਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਡਿਪਟੀ ਡਾਇਰੈਕਟਰ ਸ੍ਰੀ ਰਾਾਹੁਲ ਕੁਮਾਰ ਜੀ ਦੀ ਅਗਵਾਈ ’ਚ ਦੇਸ਼ ਭਰ ’ਚ ਦੇ 250 ਸਕੂਲਾਂ ’ਚ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਸਕੂਲ ਪ੍ਰਬੰਧਕਾਂ ਦਾ ਵਰਕਸ਼ਾਪ ਨੂੰ ਸਫਲ ਬਣਾੳੇਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਗੁਰੁ ਜੀ ਦੇ ਜੀਵਨ ਤੇ ਸ਼ਹੀਦੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਨੂੰ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਦੇਖਿਆ। ਪੇਂਟਿੰਗ ਮੁਕਾਬਲਿਆਂ ’ਚ ਪਹਿਲਾ ਸਥਾਨ ਸਾਹਿਲ , ਦੂਜਾ ਸਥਾਨ ਸੁਮਨ ਸ਼ਰਮਾ ਤੇ ਤੀਜਾ ਸਥਾਨ ਰਿਤਿਕਾ ਨੇ ਹਾਸਲ ਕੀਤਾ ਜਦਕਿ ਲੇਖ ਮੁਕਾਬਲੇ ’ਚ ਪਹਿਲਾ ਸਥਾਨ ਰਿਤਿਕਾ , ਦੂਜਾ ਸਥਾਨ ਜਸਲੀਨ ਕੌਰ ਤੇ ਤੀਜਾ ਸਥਾਨ ਪ੍ਰਭਜੋਤ ਕੌਰ ਨੇ ਜਿੱਤਿਆ। ਕੁਇਜ ਮੁਕਾਬਲੇ ’ਚ ਪਹਿਲੇ ਸਥਾਨ ਤੇ ਟੀਮ ਭਾਈ ਲੱਖੀ ਸ਼ਾਹ ਵਣਜਾਰਾ ਦੀ ਟੀਮ ਵਿਵੇਕ ,ਏਕਮਜੋਤ ਕੌਰ ,ਮੋਹਿਤ ਸ਼ਰਮਾ ਤੇ ਜਤਿਨ ਕੁਮਾਰ, ਦੂਜੇ ਸਥਾਨ ਤੇ ਟੀਮ ਭਾਈ ਮਤੀ ਦਾਸ ਜੀ ਦੀ ਟੀਮ ਹਰਲੀਨ ਕੌਰ ,ਗੁਰਲੀਨ ਕੌਰ ,ਜਸ਼ਨਪ੍ਰੀਤ ਕੌਰ ਤੇ ਅੰਜਲੀ ਤੇ ਤੀਜੇ ਸਥਾਨ ’ਤੇ ਟੀਮ ਭਾਈ ਜੈਤਾ ਜੀ ਬਲਜੀਤ ਸਿੰਘ ,ਅਰੁਣ ਸਾਗਰ ,ਮਨਜੋਤ ਕੌਰ ਤੇ ਦਿਲਪ੍ਰੀਤ ਕੌਰ ਰਹੀ । ਮੁੱਖ ਬੁਲਾਰੇ ਡਾ. ਰਵਿੰਦਰ ਸਿੰਘ ਤੇ ਪ੍ਰਿੰਸੀਪਲ ਵਰਿੰਦਰ ਸ਼ਰਮਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਦਕਿ ਅੱਵਲ ਆਏ ਵਿਦਿਆਰਥੀਆਂ ਤੇ ਮੁਕਾਬਲੇ ਕਰਵਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਤੇ ਕੁਇਜ਼ ਮੁਕਾਬਲੇ ਲੈਕ. ਸੰਜੀਵ ਸੋਨੀ ਨੇ ਬਾਖੂਬੀ ਕਰਵਾਏ। ਵਰਕਸ਼ਾਪ ਨੂੰ ਸਫਲ ਬਣਾਉਣ ਲਈ ਲੈਕ ਤਨਵੀਰ ਸਿੰਘ, ਗੁਰਵਿੰਦਰ ਸਿੰਘ ਸਸਕੌਰ ,ਮੈਡਮ ਰਣਜੀਤ ਕੌਰ ,ਮੈਡਮ ਹਰਪ੍ਰੀਤ ਕੌਰ , ਮੈਡਮ ਸੋਨਿਕਾ ਹੀਰਾ , ਰੂਬੀ ਬਾਲਾ ਤੇ ਪਰਮਜੀਤ ਕੌਰ ਆਦਿ ਨੇ ਸਹਿਯੋਗ ਦਿੱਤਾ ।