ਆਸਥਾ ਹਸਪਤਾਲ ਨੇ 1.1 ਲੱਖ ਰੁਪਏ ਮੈਰਾਥਾਨ ਲਈ ਰੋਟਰੀ ਕਲੱਬ ਦੀ ਕੀਤੀ ਸਹਾਇਤਾ ਆਸਥਾ ਹਸਪਤਾਲ ਵੱਲੋਂ 1.1ਲੱਖ ਰੁਪਏ ਮੈਂਰਾਥਾਨ ਲਈ ਰੋਟਰੀ ਕਲੱਬ ਦੀ ਕੀਤੀ ਸਹਾਇਤਾ
Publish Date: Thu, 19 Nov 2026 05:53 PM (IST)
Updated Date: Thu, 19 Nov 2026 05:54 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ 29 ਨਵੰਬਰ ਐਤਵਾਰ ਨੂੰ ਕਰਵਾਈ ਜਾ ਰਹੀ ਮੈਰਾਥਾਨ ਸਬੰਧੀ ਨੂਰਪੁਰ ਬੇਦੀ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾਅ ਰਿਹਾ ਆਸਥਾ ਹਸਪਤਾਲ, ਦੇ ਐੱਮਡੀ ਡਾ. ਮਨਜੀਤ ਸਿੰਘ ਵਲੋਂ ਇਕ ਲੱਖ ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਰੋਟਰੀ ਕਲੱਬ ਵਲੋਂ ਕਰਵਾਈ ਜਾ ਰਹੀ ਮੈਂਰਾਥਾਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਸਬੰਧੀ ਹਸਪਤਾਲ ਦੇ ਐਮ ਡੀ ਡਾਕਟਰ ਮਨਜੀਤ ਸਿੰਘ ਨੇ ਰੋਟਰੀ ਕਲੱਬ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਸਮਾਜ ਭਲਾਈ ਦੇ ਕੰਮਾਂ ਨੂੰ ਯਾਦ ਕਰਦਿਆਂ ਕਲੱਬ ਵਲੋਂ 29 ਨਵੰਬਰ ਨੂੰ ਮੈਰਾਥਨ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਡਾਕਟਰ ਮਨਜੀਤ ਸਿੰਘ ਨੇ ਖੇਡ ਪ੍ਰੇਮੀਆਂ, ਨੌਜਵਾਨ ਪੀੜ੍ਹੀ ਸਮੇਤ ਹਰ ਵਰਗ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਵਿਅਕਤੀ ਭਾਗ ਲੈਣ, ਕਲੱਬ ਦੇ ਪ੍ਰਧਾਨ ਸੀ ਏ ਗੁਰਜਿੰਦਰ ਸਿੰਘ ਨੇ ਹਸਪਤਾਲ ਦੇ ਐਮ ਡੀ ਡਾਕਟਰ ਮਨਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 5ਵਜੇ ਸਥਾਨਕ ਪੰਜ ਪਿਆਰਾ ਪਾਰਕ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ, ਉਨਾਂ ਦੱਸਿਆ ਕਿ ਦੌੜ 29 ਤਰੀਕ ਦਿਨ ਐਤਵਾਰ ਨੂੰ ਸਵੇਰੇ 5 ਵਜੇ ਸਥਾਨਕ ਪੰਜ ਪਿਆਰਾ ਪਾਰਕ ਤੋਂ ਸ਼ੁਰੂ ਹੋਵੇਗੀ।ਦੌੜ ਤਿੰਨ ਕਿਲੋਮੀਟਰ, ਪੰਜ ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਚਾਰ ਹਿੱਸਿਆਂ ਵਿੱਚ ਹੋਵੇਗੀ, ਜਿਸ ਦੀ ਸਮਾਪਤੀ ਵੀ ਇਸੇ ਸਥਾਨ ਪੰਜ ਪਿਆਰਾ ਪਾਰਕ ਵਿਖ਼ੇ ਹੋਵੇਗੀ । ਜਿਸ ਵਿੱਚ ਫਸਟ ਸੈਕਿੰਡ ’ਤੇ ਥਰਡ ਪ੍ਰਾਈਜ ਵੀ ਦਿੱਤੇ ਜਾਣਗੇ, ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਕਲੱਬ ਵੱਲੋਂ ਟੀ ਸ਼ਰਟ ’ਤੇ ਮੈਡਲ ਦਿੱਤੇ ਜਾਣਗੇ,ਭਾਗ ਲੈਣ ਵਾਲੇ ਵਿਅਕਤੀਆਂ ਦੀ ਰਜਿਸਟਰੇਸ਼ਨ ਖੁੱਲ ਚੁੱਕੀ ਹੈ ਅਤੇ ਆਨਲਾਈਨ ਵੀ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਮੌਕੇ ਗੁਰਿੰਦਰ ਸਿੰਘ ਨੂਰਪੁਰ ਬੇਦੀ ,ਤਰਨਪ੍ਰੀਤ ਸਿੰਘ ਕੈਮੀ, ਸੁਖਦੀਪ ਸਿੰਘ ਗੋਲਡੀ ’ਤੇ ਹੋਰ ਕਲੱਬ ਮੈਂਬਰ, ਹਸਪਤਾਲ ਦਾ ਸਟਾਫ ਹਾਜ਼ਰ ਸਨ।