ਬਾਬਾ ਸਿੱਧ ਚਾਨੋ ਜੀ ਦਾ 16ਵਾਂ ਸਾਲਾਨਾ ਭੰਡਾਰਾ ’ਤੇ ਦਹਾਜਾ ਕਰਵਾਇਆ ਬਾਬਾ ਸਿੱਧ ਚਾਨੋ ਜੀ ਦਾ 16ਵਾਂ ਸਾਲਾਨਾ ਭੰਡਾਰਾ ’ਤੇ ਦਹਾਜਾ ਸ਼ਰਧਾ ’ਤੇ ਉਤਸ਼ਾਹ ਨਾਲ ਕਰਵਾਇਆ
Publish Date: Wed, 18 Nov 2026 03:38 PM (IST)
Updated Date: Wed, 18 Nov 2026 03:39 PM (IST)
ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਰੀ ਹਾਜ਼ਰੀ ਜੰਗ ਬਹਾਦਰ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਿੱਧ ਚਾਨੋ ਜੀ ਦਾ ਸਾਲਾਨਾ ਭੰਡਾਰਾ ਤੇ ਦਹਾਜਾ ਬਾਬਾ ਬੁੱਧਗੀਰੀ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਬਾਬਾ ਬੁੱਧਗੀਰੀ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸਿੱਧ ਚਾਨੋ ਜੀ ਦਾ 16ਵਾਂ ਸਾਲਾਨਾ ਭੰਡਾਰਾ ਤੇ ਦਹਾਜਾ ਕਰਵਾਇਆ ਗਿਆ। ਇਸ ਮੌਕੇ ਦਹਾਜਾ ਪਾਰਟੀ ਸਮੈਲੇ ਵਾਲੇ ਭਗਤ ਦੁਰਗਾ ਦਾਸ ਵੱਲੋਂ ਦਹਾਜਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਲੂਆਂ ਲਈ ਚਾਹ-ਪਕੌੜਿਆਂ ਤੇ ਗੁਰੂ ਕਾ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਬਾਬਾ ਬੁੱਧਗੀਰੀ ਤੇ ਪ੍ਰਬੰਧਕਾਂ ਵੱਲੋਂ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਿਮਾਂਸ਼ੂ ਟੰਡਨ ਪ੍ਰਧਾਨ ਬਲਾਕ ਕਾਂਗਰਸ, ਸੁਰਿੰਦਰ ਪਾਲ ਕੋੜਾ, ਡਾਕਟਰ ਸਰਵਣ ਸਿੰਘ ਸੈਣੀ, ਦਵਿੰਦਰ ਸਿੰਘ ਛੰਮਾ ਸੈਣੀ, ਬਿੰਦੀ ਰਾਣਾ, ਮਨਿੰਦਰ ਸਿੰਘ ਸਾਹਿਬ,ਹਰਬੰਸ ਸਿੰਘ, ਅਮਨਦੀਪ ਸਿੰਘ, ਕ੍ਰਿਸ਼ਨਾ ਲਾਲ, ਸ਼ਿਵ ਕੁਮਾਰ ਅਟਵਾਲ, ਰਘਵੀਰ ਸਿੰਘ, ਬਲਵੀਰ ਸਿੰਘ, ਦੀਪਕ ਅੱਤਰੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।